ਕਪੂਰਥਲਾ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਹੈ। ਬੋਰਡ ਵੱਲੋਂ ਐਲਾਨੇ ਨਤੀਜਿਆਂ ਵਿਚ ਮਾਨਸਾ ਜ਼ਿਲ੍ਹੇ ਦੀ ਸੁਜਾਨ ਕੌਰ ਨੇ 100 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ ਪ੍ਰਰਾਪਤ ਕੀਤਾ ਹੈ। ਉੱਥੇ ਹੀ ਬੋਰਡ ਵੱਲੋਂ ਜਾਰੀ ਮੈਰਿਟ ਲਿਸਟ 'ਚ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਿਤ ਸੱਤ ਵਿਦਿਆਰਥੀਆਂ ਨੇ ਥਾਂ ਬਣਾਈ ਹੈ। ਇੰਨਾ ਵਿਚ ਹੀ ਇਕ ਨਾਮ ਹੈ ਪਰਬਲ ਦਾ ਜਿਸਨੇ 97.60 ਪੋਰਤੀਸ਼ਤ ਨੰਬਰ ਲੈਕੇ ਜ਼ਿਲ੍ਹੇ ਚ ਦੂਜਾ ਸਥਾਨ ਹਾਸਿਲ ਕੀਤਾ ਹੈ। ਦੱਸਣਯੋਗ ਹੈ ਕਿ ਪਰਬਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਸੋਵਾਲ ਦੀ ਵਿਦਿਆਰਥਣ ਹੈ ਹੈ ਉਸ ਦੇ ਪਿਤਾ ਪੰਜਾਬ ਪੁਲਿਸ ਦੀਆਂ ਸੇਵਾਵਾਂ ਨਿਭਾਅ ਰਹੇ ਹਨ।
ਪਿਤਾ ਵਾਂਗ ਹੀ ਅਫਸਰ ਬਣਨਾ ਚਾਹੁੰਦੀ ਹੈ: ਪ੍ਰਬਲ ਦੇ ਬਾਹਰਵੀਂ ਦੇ ਨਤੀਜੇ ਤੋਂ ਬਾਅਦ ਸਾਰਾ ਪਰਿਵਾਰ ਬੇਹੱਦ ਖੁਸ਼ ਨਜ਼ਰ ਆ ਰਿਹਾ ਹੈ, ਜਿਥੇ ਪਰਬਲ ਨੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਮਾਤਾ ਪਿਤਾ ਅਤੇ ਅਧਿਆਪਿਕਾਂ ਦੀ ਮਦਦ ਨਾਲ ਉਸ ਨੇ ਦਿਨ ਰਾਤ ਮਿਹਨਤ ਕਰਕੇ ਇਹ ਸਥਾਨ ਹਾਸਿਲ ਕੀਤਾ ਹੈ ਕਿ 500 ਚੋਂ 488 ਅੰਕ ਪ੍ਰਾਪਤ ਕਰ ਕੇ ਜ਼ਿਲ੍ਹਾ ਕਪੂਰਥਲਾ ਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਵਿਦਿਆਰਥਣ ਨੇ ਦੱਸਿਆ ਕਿ ਉਹ ਆਪਣੇ ਪਿਤਾ ਵਾਂਗ ਹੀ ਅਫਸਰ ਬਣਨਾ ਚਾਹੁੰਦੀ ਹੈ ਅਤੇ ਅੱਗੋਂ ਉਹ ਆਈ. ਏ. ਐਸ ਦੀ ਤਿਆਰੀ ਸ਼ੁਰੂ ਕਰੇਗੀ ਅਤੇ ਜਿਸ ਤਰ੍ਹਾਂ ਸਕੂਲ ਦੀ ਪੜ੍ਹਾਈ ਦੇ ਵਿਚ ਆਪਣੇ ਮਾਤਾ ਪਿਤਾ ਅਤੇ ਪੰਜਾਬ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਉਸ ਤਰ੍ਹਾਂ ਹੀ ਉਹ ਅੱਗੇ ਵੀ ਮਿਹਨਤ ਕਰੇਗੀ ਵੱਡੀ ਹੋ ਕੇ ਆਈ. ਪੀ. ਐੱਸ ਅਫ਼ਸਰ ਬਣਨਾ ਚਾਹੁੰਦੀ ਹੈ। ਉਹਨਾਂ ਨੇ ਆਪਣੀ ਸਫਲਤਾ ਮਗਰ ਆਪਣੇ ਮਾਤਾ ਪਿਤਾ ਅਤੇ ਅਧਿਆਪਕਾਂ ਦਾ ਅਹਿਮ ਰੋਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਮਾਤਾ-ਪਿਤਾ ਨੇ ਹਮੇਸ਼ਾ ਹੀ ਉਸ ਦਾ ਸਾਥ ਦਿੱਤਾ ਹੈ। ਜਿਨ੍ਹਾਂ ਦੀ ਬਦੌਲਤ ਹੀ ਅੱਜ ਉਸ ਨੇ ਜ਼ਿਲ੍ਹੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਉਹਨਾਂ ਨੇ ਸਮੂਹ ਵਿਦਿਆਰਥੀਆ ਨੂੰ ਸਖ਼ਤ ਮਿਹਨਤ ਕਰਨ ਦੀ ਅਪੀਲ ਕੀਤੀ।
ਪਿੰਡ ਵਿੱਚ ਖੁਸ਼ੀ ਦਾ ਮਹੌਲ: ਉਥੇ ਹੀ ਧੀ ਦੀ ਸਫਲਤਾ 'ਤੇ ਪਿਤਾ ਏ. ਐਸ. ਆਈ ਸ਼ਿੰਦਰਪਾਲ ਅਤੇ ਮਾਤਾ ਭਜਨ ਕੁਮਾਰੀ ਵੱਲੋਂ ਮਠਿਆਈ ਨਾਲ ਮੂੰਹ ਮਿੱਠਾ ਕਰਵਾ ਕੇ ਪਰਬਲ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਾਡੀ ਬੇਟੀ ਦਿਨ 'ਚ 12 ਘੰਟੇ ਵੀ ਪੜ੍ਹਾਈ ਕੀਤੀ ਹੈ । ਜਿਸ ਦੀ ਮਿਹਨਤ ਬਦੌਲਤ ਹੀ ਅੱਜ ਉਸ ਨੇ 97.60 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਇਹ ਸਫਲਤਾ ਪ੍ਰਾਪਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਉਨ੍ਹਾਂ ਦੀ ਬੇਟੀ 'ਤੇ ਮਾਣ ਹੈ। ਇਸ ਮੌਕੇ 'ਤੇ ਪਿੰਡ ਵਿੱਚ ਖੁਸ਼ੀ ਦਾ ਮਹੌਲ ਸੀ ਅਤੇ ਪਿੰਡ ਵਾਸੀਆਂ ਵੱਲੋਂ ਵੀ ਪਰਬਲ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਸਨ।
ਕਪੂਰਥਲਾ ਜ਼ਿਲ੍ਹੇ ਦੇ 7 ਵਿਦਿਆਰਥੀਆਂ ਨੇ ਮੈਰਿਟ ਵਿਚ : ਜ਼ਿਕਰਯੋਗ ਹੈ ਕਿ ਕਪੂਰਥਲਾ ਦੇ 7 ਬੱਚਿਆਂ ਨੇ ਨਾਮ ਉੱਚਾ ਕੀਤਾ ਹੈ, ਜਾਰੀ ਨਤੀਜਿਆਂ ਵਿਚ ਕਪੂਰਥਲਾ ਜ਼ਿਲ੍ਹੇ ਦੇ 7 ਵਿਦਿਆਰਥੀਆਂ ਨੇ ਮੈਰਿਟ ਵਿਚ ਸਥਾਨ ਪ੍ਰਰਾਪਤ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਸ.ਸ.ਸ.ਸ. ਧਾਲੀਵਾਲ ਬੇਟ ਦੀ ਰਮਨਦੀਪ ਕੌਰ ਨੇ 489 ਅੰਕ ਪ੍ਰਰਾਪਤ ਕੀਤੇ ਹਨ। ਰਮਨਦੀਪ ਕੌਰ ਨੇ 97.80 ਫ਼ੀਸਦੀ ਅੰਕ ਪ੍ਰਰਾਪਤ ਕਰਦੇ ਹੋਏ ਮੈਰਿਟ ਵਿਚ 11ਵਾਂ ਤੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਪ੍ਰਰਾਪਤ ਕੀਤਾ ਹੈ। ਇਸੇ ਤਰ੍ਹਾਂ ਸ.ਸ.ਸ.ਸ. ਬੂਸੋਵਾਲ ਦੇ ਵਿਦਿਆਰਥੀ ਪਰਬਲ ਨੇ 97.60 ਫ਼ੀਸਦੀ ਅੰਕ ਪ੍ਰਰਾਪਤ ਕਰ ਕੇ ਮੈਰਿਟ ਵਿਚ 12ਵਾਂ, ਸ.ਸ.ਸ.ਸ. ਟਿੱਬਾ ਦੇ ਵਿਦਿਆਰਥੀ ਸਮਰੱਥਬੀਰ ਸਿੰਘ ਅਤੇ ਐੱਸਡੀ ਪੁੱਤਰੀ ਪਾਠਸ਼ਾਲਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਹਦੀਆਬਾਦ ਫਗਵਾੜਾ ਦੀ ਵਿਦਿਆਰਥਣ ਆਕਾਂਕਸ਼ਾ ਸ਼ਰਮਾ ਨੇ 97.40 ਫ਼ੀਸਦੀ ਅੰਕ ਪ੍ਰਰਾਪਤ ਕਰ ਕੇ ਮੈਰਿਟ ਵਿਚੋਂ 13ਵਾਂ ਸਥਾਨ, ਐੱਸਡੀ ਪੁੱਤਰੀ ਪਾਠਸ਼ਾਲਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਹਦੀਆਬਾਦ ਫਗਵਾੜਾ ਦੀ ਰੁਪਾਲੀ ਤੇ ਇਸੇ ਸਕੂਲ ਦੀ ਸਨੇਹਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਦੀ ਪਿ੍ਰਆ ਨੇ 97.20 ਫੀਸਦੀ ਅੰਕ ਪ੍ਰਰਾਪਤ ਕਰ ਕੇ ਮੈਰਿਟ ਵਿਚੋਂ 14ਵਾਂ ਰੈਂਕ ਪ੍ਰਰਾਪਤ ਕਰਦੇ ਹੋਏ ਜ਼ਿਲ੍ਹੇ ਦਾ ਆਪਣੇ ਸਕੂਲ ਅਤੇ ਆਪਣੇ ਅਧਿਆਪਕਾਂ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।