ਫਗਵਾੜਾ: ਇੱਥੋਂ ਲਗਭਗ 12 ਕਿ.ਮੀ ਦੀ ਦੂਰੀ ਉੱਤੇ ਸਥਿਤ ਇੱਕ ਪਿੰਡ ਵਿਖੇ ਬੜਾ ਹੀ ਦਰਦਨਾਕ ਹਾਦਸਾ ਵਾਪਰ ਗਿਆ ਹੈ। ਇਹ ਹਾਦਸਾ ਕਸਬੇ ਦੇ ਪਿੰਡ ਮਾਹਲਾਂ ਵਿਖੇ ਉਸ ਸਮੇਂ ਵਾਪਰਿਆਂ ਜਦੋਂ ਇੱਕ ਮਕਾਨ ਮਾਲਕ ਆਪਣੇ ਰਿਸ਼ਤੇਦਾਰਾਂ ਨਾਲ ਰਲ ਕੇ ਘਰ ਦੀ ਛੱਤ ਦੀ ਰਿਪੇਅਰ ਕਰ ਰਿਹਾ ਸੀ।
ਪਿੰਡ ਮਾਹਲਾਂ ਦਾ ਰਹਿਣ ਵਾਲਾ ਸੰਜੀਵ ਕੁਮਾਰ ਆਪਣੇ ਰਿਸ਼ਤੇਦਾਰਾਂ ਨਾਲ ਜਦੋਂ ਦੇਰ ਰਾਤ ਨੂੰ ਆਪਣੇ ਘਰ ਦੀ ਛੱਤ ਉੱਤੇ ਕੰਮ ਕਰ ਰਿਹਾ ਸੀ। ਇਸ ਦੌਰਾਨ ਦੋਸਤ ਇੱਕ ਡਾਂਗ ਉੱਤੇ ਟੰਗੇ ਹੋਏ ਬਲਬ ਨੂੰ ਇੱਕ ਪਾਸੇ ਕਰਨ ਲੱਗਿਆ ਤਾਂ ਅਚਾਨਕ ਬਲੱਬ ਘਰ ਉੱਪਰੋਂ ਲੰਘ ਰਹੀਆਂ ਹਾਈਵੋਲੇਟਜ ਤਾਰਾਂ ਨਾਲ ਜਾ ਟਕਰਾਇਆ ਅਤੇ ਇਹ ਭਿਆਨਕ ਹਾਦਸਾ ਵਾਪਰ ਗਿਆ।
ਸੰਜੀਵ ਦੇ ਸਹੁਰੇ ਸਤਪਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਹਾਦਸੇ ਵਿੱਚ ਉਹ, ਉਸ ਦਾ ਦੋਹਤਾ, ਜੁਆਈ ਕਾਫ਼ੀ ਝੁਲਸ ਗਏ ਹਨ। ਜਦਕਿ ਇਸ ਦੌਰਾਨ ਉਸ ਦੇ ਜੁਆਈ ਦੇ ਦੋਸਤ ਦੀ ਮੌਤ ਹੋ ਗਈ ਹੈ।
ਸੰਜੀਵ ਨੇ ਦੱਸਿਆ ਕਿ ਜਿਵੇਂ ਹੀ ਹਾਦਸਾ ਵਾਪਰਿਆ ਤਾਂ ਤੁਰੰਤ ਉਸ ਦੇ ਸਹੁਰੇ, ਲੜਕੇ ਅਤੇ ਦੋਸਤ ਨੂੰ ਹਸਪਤਾਲ ਰੈਫ਼ਰ ਕੀਤਾ ਗਿਆ, ਪਰ ਉਸ ਦੇ ਦੋਸਤ ਦੀ ਤਾਂ ਰਸਤੇ ਵਿੱਚ ਹੀ ਮੌਤ ਹੋ ਗਈ।ਫਗਵਾੜਾ ਹਸਪਤਾਲ ਨੇ ਡਾਕਟਰ ਕਮਲੇਸ਼ ਨੇ ਦੱਸਿਆ ਕਿ ਸਾਡੇ ਕੋਲ ਰਾਤ ਨੂੰ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਨਾਲ ਵਾਪਰੇ ਇੱਕ ਭਿਆਨਕ ਵਿੱਚ ਕੁੱਝ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ ਹਨ, ਦਾ ਮਾਮਲਾ ਆਇਆ ਸੀ।
ਇਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ, ਜਦਕਿ ਇੱਕ ਵਿਅਕਤੀ ਦੀ ਮੌਤ ਹੈ। ਉਨ੍ਹਾਂ ਦੱਸਿਆ ਕਿ ਉੱਕਤ ਵਿਅਕਤੀ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾ-ਘਰ ਵਿੱਚ ਰਖਵਾ ਦਿੱਤੀ ਹੈ ਅਤੇ ਪੁਲਿਸ ਨੂੰ ਜਾਣਕਾਰੀ ਭੇਜ ਦਿੱਤੀ ਹੈ।