ਕਪੂਰਥਲਾ : ਕਪੂਰਥਲਾ ਦੇ ਸੁਲਤਾਨਪੁਰ ਦੇ ਮੰਡ ਇਲਾਕੇ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਕ ਨੌਜਵਾਨ ਇੱਕ ਬਜ਼ੁਰਗ ਦੀ ਡਿੰਡਿਆਂ ਨਾਲ ਕੁੱਟਮਾਰ ਕਰ ਰਿਹਾ ਹੈ ਤੇ ਇਕ ਨੌਜਵਾਨ ਇਸ ਵਾਕੇ ਦੀ ਵੀਡੀਓ ਬਣਾ ਰਿਹਾ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਨੌਜਵਾਨ ਡੰਡਿਆਂ ਨਾਲ ਬਜ਼ੁਰਗ ਦੀ ਕੁੱਟਮਾਰ ਕਰ ਰਿਹਾ ਹੈ ਤੇ ਗਾਲ੍ਹਾਂ ਕੱਢ ਰਿਹਾ ਹੈ। ਇਹ ਘਟਨਾ ਕੂਪਰਥਲਾ ਜੇ ਮੰਡ ਬਾਊਪੁਰ ਪੁਲ 'ਤੇ ਵਾਪਰੀ ਦੱਸੀ ਜਾ ਰਹੀ ਹੈ, ਜੋ ਬਿਆਸ ਦਰਿਆ ਦੇ ਉੱਪਰ ਹੈ।
ਬਜ਼ੁਰਗ ਦੀ ਸੀ ਪੁਰਾਣੀ ਰੰਜ਼ਿਸ਼ : ਜਾਣਕਾਰੀ ਅਨੁਸਾਰ ਕੁੱਟਮਾਰ ਦਾ ਸ਼ਿਕਾਰ ਵਿਅਕਤੀ ਪਿੰਡ ਘੜਕਾ ਦਾ ਨੰਬਰਦਾਰ ਹੈ ਅਤੇ ਉਸ ਦੀ ਆਪਣੇ ਹੀ ਪਿੰਡ ਦੇ ਕੁਝ ਲੋਕਾਂ ਨਾਲ ਪੁਰਾਣੀ ਰੰਜ਼ਿਸ਼ ਸੀ, ਜਿਸ ਕਾਰਨ 7 ਜੂਨ ਨੂੰ ਉਸ ਦੀ ਕੁੱਟਮਾਰ ਕੀਤੀ ਗਈ ਸੀ ਅਤੇ ਜਿਸ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਕਾਰਵਾਈ ਕਰਦੇ ਹੋਏ ਥਾਣਾ ਕਬੀਰਪੁਰ ਦੀ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ, ਪਰ ਹੁਣ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਪੀੜਤ ਦੀ ਕੁੱਟਮਾਰ ਕਰਨ ਵਾਲੇ ਲੋਕ ਅਣਪਛਾਤੇ ਹਨ, ਜਿਸ ਕਾਰਨ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਬਗੀਚਾ ਸਿੰਘ ਨਾਲ ਕੋਈ ਦੁਸ਼ਮਣੀ ਸੀ ਅਤੇ ਉਸ ਨੂੰ ਕੁੱਟਣ ਵਾਲੇ ਭਾੜੇ ਦੇ ਗੁੰਡੇ ਸਨ। ਲੜਾਈ ਤੋਂ ਬਾਅਦ ਵੀਡੀਓ ਬਣਾਉਣ ਵਾਲਿਆਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਵੀਡੀਓ ਫੇਸਬੁੱਕ ਉਤੇ ਪਾ ਦਿਤੀ।
- Special Report: ਪੰਜਾਬ ਦੇ 111 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਤੋਂ ਸੱਖਣੇ, ਸਿੱਖਿਆ ਮੰਤਰੀ ਦੇ ਜ਼ਿਲ੍ਹੇ ਦਾ ਵੀ ਮੰਦੜਾ ਹਾਲ, ਕਈ ਸਹੂਲਤਾਂ ਤੋਂ ਵਾਂਝੇ ਸਕੂਲ
- Dead Body Found : ਬਠਿੰਡਾ 'ਚ ਮੁਲਤਾਨੀਆਂ ਰੋਡ ਉੱਤੇ ਕੂੜੇ ਦੇ ਢੇਰ ਤੋਂ ਮਿਲੀ ਨੌਜਵਾਨ ਦੀ ਲਾਸ਼,ਇਲਾਕੇ 'ਚ ਫੈਲੀ ਸਨਸਨੀ
- Amritsar News : ਹੋਟਲ ਦੀ ਭਾਈਵਾਲੀ ਨੂੰ ਲੈਕੇ ਆਪਸ 'ਚ ਭਿੜੇ ਪਤੀ ਪਤਨੀ, ਸ਼ਰੇਆਮ ਕੀਤੀ ਭੰਨਤੋੜ
ਹਮਲਾਵਰਾਂ ਨੇ ਬਜ਼ੁਰਗ ਦੀ ਉਤਾਰੀ ਪੱਗ, ਕੇਸਾਂ ਦੀ ਕੀਤੀ ਬੇਅਦਬੀ : ਇਸ ਮਾਮਲੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਵੀ ਪਹੁੰਚਦੀ ਹੈ ਕੀ ਬਜ਼ੁਰਗ ਨੂੰ ਕੁੱਟਣ ਵਾਲਿਆਂ ਨੂੰ ਬਜ਼ੁਰਗ ਦੀ ਪੱਗ ਵੀ ਉਤਾਰੀ ਅਤੇ ਕੇਸਾਂ ਦੀ ਬੇਅਦਬੀ ਵੀ ਕੀਤੀ, ਜਿਸ ਕਾਰਨ ਪੁਲਿਸ ਨੇ ਮੁੜ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿਚ ਸੁਲਤਾਨਪੁਰ ਲੋਧੀ ਦੇ ਡੀਐਸਪੀ ਬਾਬਾਨਦੀਪ ਸਿੰਘ ਨੇ ਕਿਹਾ ਕੀ ਜਲਦ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ ਅਤੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਪੁਰਾਣਾ ਹੈ, ਇਹ ਮਾਮਲਾ 7 ਜੂਨ ਨੂੰ ਦਰਜ ਕੀਤਾ ਗਿਆ ਸੀ।
ਬਗੀਚਾ ਸਿੰਘ ਨੇ ਆਪਣੇ ਬਿਆਨਾਂ ਵਿੱਚ ਦੋ ਬੰਦਿਆਂ ਦਾ ਨਾਂ ਲਿਖਵਾਇਆ ਸੀ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਿਸ ਪਾਰਟੀ ਭੇਜੀ ਗਈ ਸੀ। ਉਨ੍ਹਾਂ ਬੰਦਿਆਂ ਦੀ ਸ਼ਹਿ ਉਤੇ ਹੀ ਬਗੀਚਾ ਸਿੰਘ ਉਤੇ ਹਮਲਾ ਕੀਤਾ ਗਿਆ, ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਬਗੀਚਾ ਸਿੰਘ ਵੱਲੋਂ ਨਾਮਜ਼ਦ ਕਰਵਾਏ ਗਏ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਵੀਡੀਓ ਬਣਾਉਣ ਵਾਲੇ ਮੁਲਜ਼ਮਾਂ ਦੀ ਪੁੱਛਗਿੱਛ ਕੀਤੀ ਜਾਵੇਗੀ।