ਫਗਵਾੜਾ : ਜਲੰਧਰ ਜੀ.ਟੀ ਰੋਡ 'ਤੇ ਸਥਿਤ ਇਕ ਨਾਮਵਰ ਯੂਨੀਵਰਸਿਟੀ ਦੇ ਵਿਰੁੱਧ ਮੁਸਲਿਮ ਸਮਾਜ ਤੇ ਕਾਂਗਰਸ ਦੇ ਕਾਰਜ ਕਰਤਾਵਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਫਗਵਾੜਾ ਦੇ ਸਰਕਾਰੀ ਰੈਸਟ ਹਾਊਸ ਦੇ ਵਿੱਚ ਮੁਸਲਿਮ ਅਤੇ ਕਾਂਗਰਸ ਆਗੂਆਂ ਨੇ ਪ੍ਰੈੱਸ ਵਾਰਤਾ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਵਿਦਿਆਰਥੀਆਂ ਤੋਂ ਸਿਰਫ ਪੈਸਾ ਵਸੂਲਣ ਵਿੱਚ ਲੱਗੀ ਹੋਈ ਹੈ, ਇਸ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ।
ਜਾਣਕਾਰੀ ਦੇ ਮੁਤਾਬਕ ਬੀਤੇ ਦਿਨੀਂ ਸੋਮਾਲੀਆ ਦੇ ਰਹਿਣ ਵਾਲੇ ਇੱਕ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਸੀ। ਮ੍ਰਿਤਕ ਪੀਜੀ ਦੇ ਵਿੱਚ ਰਹਿੰਦਾ ਸੀ। ਮੁਸਤਫਾ ਨਾਂਅ ਦੇ ਵਿਦਿਆਰਥੀ ਨੇ ਪੀਜੀ ਦੇ ਵਿੱਚ ਲੱਗੇ ਪੱਖੇ ਦੇ ਨਾਲ ਲਟਕ ਕੇ ਫਾਹਾ ਲੈ ਲਿਆ ਸੀ। ਮ੍ਰਿਤਕ ਲਵਲੀ ਯੂਨੀਵਰਸਿਟੀ ਦੇ ਵਿੱਚ MSC ਐਗਰੀਕਲਚਰ ਦੀ ਪੜ੍ਹਾਈ ਕਰ ਰਿਹਾ ਸੀ।
ਪੁਲਿਸ ਵੱਲੋਂ ਧਾਰਾ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਦਿੱਤਾ ਤੇ ਲਾਸ਼ ਨੂੰ ਫਗਵਾੜਾ ਦੇ ਵਿੱਚ ਹੀ ਦਫ਼ਨਾ ਦਿੱਤਾ ਸੀ। ਉੱਥੇ ਹੀ ਮੁਸਲਿਮ ਸਮਾਜ ਤੇ ਕਾਂਗਰਸ ਦੇ ਆਗੂਆਂ ਦਾ ਇਹ ਕਹਿਣਾ ਹੈ ਕਿ ਲਵਲੀ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਵਾਲਾ ਵਿਦਿਆਰਥੀ ਨੇ ਕਿਸੇ ਕਾਰਨ ਖ਼ੁਦਕੁਸ਼ੀ ਕਰ ਲਈ ਸੀ, ਪਰ ਯੂਨੀਵਰਸਿਟੀ ਦਾ ਕੋਈ ਵੀ ਅਧਿਕਾਰੀ ਨਾ ਹੀ ਪੀਜੀ ਵਿੱਤ ਤੇ ਨਾ ਹੀ ਪੁਲਿਸ ਕਾਰਵਾਈ ਕਰਵਾਉਣ 'ਤੇ ਉਸ ਦੇ ਅੰਤਿਮ ਸਸਕਾਰ ਦੇ ਵੇਲੇ ਪਹੁੰਚਿਆ।
ਮ੍ਰਿਤਕ ਵਿਦਿਆਰਥੀ ਨੂੰ ਦਫਨਾਉਣ ਦੇ ਲਈ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਮੁਸਲਿਮ ਸਮਾਜ ਅਤੇ ਕਾਂਗਰਸ ਦੇ ਆਗੂਆਂ ਨੇ ਜ਼ਿੰਮੇਵਾਰੀ ਸਮਝਦਿਆਂ ਆਪਣੇ ਫਰਜ਼ ਨੂੰ ਪੂਰਾ ਕਰਕੇ ਮੁਸਤਫਾ ਨੂੰ ਮਿੱਟੀ ਮਲੀਨ ਕੀਤਾ।