ਕਪੂਰਥਲਾ: ਸਮਾਂ ਤੇ ਹਲਾਤ ਇਨਸਾਨ ਤੋਂ ਕੀ ਕੁਝ ਨੀ ਕਰਵਾ ਦਿੰਦੇ ਹਨ। ਇਹ ਇਨਸਾਨੀ ਜ਼ਿੰਦਗੀ ਦੀ ਫਿਤਰਤ ਹੈ ਕਿ ਲੱਖਾਂ ਤੋਂ ਕੱਖਾਂ ਅਤੇ ਕੱਖਾਂ ਤੋਂ ਲੱਖਾਂ ਦਾ ਬਣਨ ਨੂੰ ਦੇਰ ਨਹੀਂ ਲੱਗਦੀ। ਅਜਿਹੇ ਹੀ ਇਨਸਾਨ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੋ ਕਿ ਪਿੰਡ ਕੜਾਲ ਖੁਰਦ ਦਾ ਰਹਿਣ ਵਾਲਾ ਕਬੱਡੀ ਖਿਡਾਰੀ ਨੀਟ ਮੱਲੀਆਂ ਜਿਹੜਾ ਕਦੇ ਕਬੱਡੀ ਦੇ ਮੈਦਾਨਾਂ 'ਤੇ ਪੂਰੀ ਧੱਕ ਪਾਉਂਦਾ ਸੀ। ਜਿਸ ਦੀ ਗਵਾਹੀ ਉਸ ਦੇ ਘਰ ਜੇਤੂ ਟਰਾਫੀਆਂ ਅਤੇ ਉਹਨਾਂ ਖੇਡ ਮੈਦਾਨਾਂ ਵਿਚ ਦਮਦਾਰ ਪ੍ਰਦਰਸ਼ਨ ਦੀਆ ਤਸਵੀਰਾਂ ਦੇ ਰਹੀਆਂ ਹਨ।
ਕਬੱਡੀ 'ਚ ਮਨਵਾ ਚੁੱਕਿਆ ਲੋਹਾ: ਇਸ ਖਿਡਾਰੀ ਨੇ ਸੂਬਾ ਪੱਧਰ ਤੱਕ ਦੇ ਟੂਰਨਾਮੈਂਟਾਂ ਵਿਚ ਆਪਣੀ ਕਬੱਡੀ ਦਾ ਲੋਹਾ ਮਨਵਾਇਆ ਹੈ। ਕਰੀਬ ਇਕ ਸਾਲ ਪਹਿਲਾ ਇਕ ਟੂਰਨਾਮੈਂਟ ਦੌਰਾਨ ਅਚਾਨਕ ਚੱਲ ਰਹੇ ਕਬੱਡੀ ਮੈਚ ਵਿੱਚ ਗੋਡੇ 'ਤੇ ਲੱਗ ਗਈ। ਸੱਟ ਨੇ ਉਸਦੇ ਖੇਡ ਜੀਵਨ ਅਤੇ ਆਮ ਜ਼ਿੰਦਗੀ 'ਤੇ ਅਜਿਹੀ ਬ੍ਰੇਕ ਲਗਾਈ ਕਿ ਉਸਨੂੰ ਅੱਜ ਪਿੰਡ ਦੇ ਨਜਦੀਕ ਹੀ ਇਕ ਪੈਟਰੋਲ ਪੰਪ 'ਤੇ ਨੌਕਰੀ ਕਰਕੇ ਆਪਣੀ ਜ਼ਿੰਦਗੀ ਬਸਰ ਕਰਨੀ ਪੈ ਰਹੀ ਹੈ।
ਗੋਡੇ 'ਤੇ ਸੱਟ ਕਾਰਨ ਛੱਡੀ ਖੇਡ: ਸਰਬਜੀਤ ਸਿੰਘ ਉਰਫ ਨੀਟ ਮੱਲੀਆਂ ਆਪਣੀ ਸੱਟ ਦਾ ਇਲਾਜ ਕਰਵਾ ਕੇ ਮੁੜ ਮੈਦਾਨਾਂ 'ਚ ਕਬੱਡੀਆਂ ਪਾਉਣਾ ਚਾਹੁੰਦਾ ਹੈ ਪਰ ਉਸ ਕੋਲ ਇੰਨਾਂ ਪੈਸਾ ਨਹੀਂ ਕਿ ਉਹ ਆਪਣਾ ਇਲਾਜ ਕਰਵਾ ਸਕੇ। ਇਸ ਲਈ ਨਾ ਤਾਂ ਕੋਈ ਕਬੱਡੀ ਪ੍ਰਮੋਟਰ ਉਸ ਦੀ ਬਾਂਹ ਫੜ ਰਿਹਾ ਹੈ ਤੇ ਨਾ ਹੀ ਸਰਕਾਰ ਉਸ ਦੀ ਮਦਦ ਲਈ ਅੱਗੇ ਆਈ ਹੈ।
- ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ 15 ਅਗਸਤ ਦੇ ਦਿਨ ‘ਹਰ ਘਰ ਤਿਰੰਗਾ ਅਭਿਆਨ’ ਵਿੱਚ ਸ਼ਾਮਲ ਹੋਣ ਦੀ ਕੀਤੀ ਅਪੀਲ
- Master Tarlochan Singh News: ਅੱਜ ਹੋਵੇਗਾ ਮਾਸਟਰ ਤਰਲੋਚਨ ਸਿੰਘ ਦਾ ਸਸਕਾਰ,ਬੱਬੂ ਮਾਨ ਨਾ ਰਿਹਾ ਖ਼ਾਸ ਸਬੰਧ
- ਪੰਜਾਬ ਭਾਜਪਾ ਆਗੂ ਨਾਲ ਕਰੋੜਾਂ ਦੀ ਠੱਗੀ, ਦੇਹਰਾਦੂਨ ਵਿੱਚ 7 ਲੋਕਾਂ ਖ਼ਿਲਾਫ਼ ਮਾਮਲਾ ਦਰਜ
ਪੈਟਰੋਲ ਪੰਪ 'ਤੇ ਕਰ ਰਿਹਾ ਨੌਕਰੀ: ਕਬੱਡੀ ਖਿਡਾਰੀ ਦਾ ਕਹਿਣਾ ਕਿ ਘਰ ਦੀ ਮਜਬੂਰੀ ਕਰਕੇ ਉਸ ਨੂੰ ਪੈਟਰੋਲ ਪੰਪ 'ਤੇ ਨੌਕਰੀ ਕਰਨੀ ਪੈ ਰਹੀ ਹੈ। ਉਸ ਨੇ ਦੱਸਿਆ ਕਿ ਚੱਲਦੇ ਮੈਚ 'ਚ ਗੋਡੇ 'ਤੇ ਸੱਟ ਲੱਡ ਗਈ, ਜਿਸ ਨਾਲ ਕਿ ਲੀਗਾਮੈਂਟ ਟੁੱਟ ਗਿਆ ਸੀ। ਜਿਸ ਤੋਂ ਬਾਅਦ ਉਸ ਨੇ ਕੁਝ ਸਮਾਂ ਇਲਾਜ ਕਰਵਾਇਆ ਪਰ ਫਿਰ ਘਰ ਚਲਾਉਣ ਲਈ ਉਸ ਨੂੰ ਇਹ ਨੌਕਰੀ ਕਰਨੀ ਪਈ।
ਮਦਦ ਲਈ ਸਰਕਾਰ ਤੇ ਸਮਾਜਸੇਵੀਆਂ ਨੂੰ ਗੁਹਾਰ: ਉਸ ਦਾ ਕਹਿਣਾ ਕਿ ਨਾਲ ਖੇਡਣ ਵਾਲੇ ਖਿਡਾਰੀਆਂ ਨੇ ਹੀ ਉਸ ਦੀ ਹੁਣ ਤੱਕ ਸਾਰ ਲਈ ਹੈ ਪਰ ਨਾ ਤਾਂ ਕਿਸੇ ਪ੍ਰਮੋਟਰ ਦਾ ਉਸ ਨੂੰ ਮਦਦ ਲਈ ਫੋਨਿ ਆਇਆ ਤੇ ਨਾ ਹੀ ਸਰਕਾਰ ਨੇ ਕਿਸੇ ਤਰਾਂ ਦੀ ਉਸ ਦੀ ਮਦਦ ਕੀਤੀ ਹੈ। ਖਿਡਾਰੀ ਦਾ ਕਹਿਣਾ ਕਿ ਉਸ ਦੀ ਇਕੋਂ ਮੰਗ ਹੈ ਕਿ ਉਸ ਦੀ ਸੱਟ ਦਾ ਇਲਾਜ ਹੋ ਜਾਵੇ ਕਿਉਂਕਿ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਉਹ ਇਲਾਜ ਕਰਵਾਉਣ ਲਈ ਅਸਮਰਥ ਹੈ।