ਕਪੂਰਥਲਾ: ਗੁਰੂ ਨਾਨਕ ਗੁਰਪੁਰਬ 2021 (Guru Nanak Gurpurab 2021):ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੇ ਸੁਲਤਾਨਪੁਰ ਲੋਧੀ (Sultanpur Lodhi) ਵਿਖੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ ਤੇ 13 ਦਿਨ ਬਤੀਤ ਕੀਤੇ ਸਨ। ਇਸੇ ਸਥਾਨ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਦੀ ਆਪਣੀ ਵੱਡੀ ਭੈਣ ਬੇਬੇ ਨਾਨਕੀ ਤੇ ਭਾਇਆ ਜੈ ਰਾਮ ਜੀ ਸਣੇ ਆਪਣੇ ਪਰਿਵਾਰ ਨਾਲ ਰਹਿੰਦੇ ਸਨ।
ਗੁਰਦੁਆਰਾ ਸ੍ਰੀ ਬੇਰੀ ਸਾਹਿਬ ਜੀ ਦਾ ਇਤਿਹਾਸ
ਸੁਲਤਾਨਪੁਰ ਲੋਧੀ (Sultanpur Lodhi) ਨੂੰ ਇਤਿਹਾਸਕ ਨਗਰੀ ਮੰਨਿਆ ਜਾਂਦਾ ਹੈ, ਕਿਉਂਕਿ ਇਹ ਉਹ ਸਥਾਨ ਹੈ ਜਿਸ ਨੂੰ ਸਿੱਖ ਕੌਮ ਦੇ ਸਰਮਾਏ ਸ੍ਰੀ ਗੁਰੂ ਨਾਨਕ ਦੇਵ ਜੀ ਸਣੇ ਕਈ ਹੋਰਨਾਂ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ। ਜਿਸ ਸਥਾਨ 'ਤੇ ਕਾਲੀ ਬੇਈ ਨੇੜੇ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਰੋਜ਼ਾਨਾ ਇਸ਼ਨਾਨ ਕਰਨ ਜਾਂਦੇ ਸਨ, ਉਸ ਸਥਾਨ 'ਤੇ ਮੌਜੂਦਾ ਸਮੇਂ 'ਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ (Gurdwara Sri Ber Sahib Ji) ਸੁਸ਼ੋਭਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੇ ਇਸੇ ਸਥਾਨ 'ਤੇ ਰੱਬੀ ਚਿੰਤਨ ਤੇ ਸਾਧਨਾ ਕਰਦੇ ਸਨ। ਇਸੇ ਸਥਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਰੰਭ ਹੋਇਆ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੁਰਸ਼ਦ ਹੋਇਆ ਅੱਲ੍ਹਾ ਦਿੱਤਾ
ਇਤਿਹਾਸਕਾਰ ਦੱਸਦੇ ਹਨ ਕਿ ਕਾਲੀ ਵੇਈ ਦੇ ਨੇੜੇ ਅੱਲ੍ਹਾ ਦਿੱਤਾ ਨਾਂਅ ਦਾ ਇੱਕ ਫ਼ਕੀਰ ਰਹਿੰਦਾ ਸੀ। ਜਦ ਵੀ ਕੋਈ ਵਿਅਕਤੀ ਵੇਈ ਉੱਤੇ ਆਉਂਦੇ ਤਾਂ ਅੱਲ੍ਹਾ ਦਿੱਤਾ ਉਸ ਨੂੰ ਖਾਣ ਲਈ ਖਰਬੂਜ਼ਾ ਦਿੰਦਾ ਸੀ। ਵਿਅਕਤੀ ਵੱਲੋੋਂ ਖਰਬੂਜ਼ਾ ਖਾਣ ਲੈਣ ਮਗਰੋਂ ਅੱਲ੍ਹਾ ਦਿੱਤਾ ਉਸ ਨੂੰ ਕਹਿੰਦਾ ਕਿ ਜਾਂ ਉਹ ਵਿਅਕਤੀ ਉਸ ਦਾ ਖਰਬੂਜ਼ਾ ਵਾਪਸ ਕਰੇ ਜਾਂ ਫਿਰ ਉਸ ਦਾ ਮੁਰਸ਼ਦ ਬਣ ਜਾਵੇ। ਜਦੋਂ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਵੇਈ 'ਤੇ ਇਸ਼ਨਾਨ ਕਰਨ ਆਏ ਤਾਂ ਅੱਲ੍ਹਾ ਦਿੱਤਾ ਨੇ ਉਨ੍ਹਾਂ ਨਾਲ ਵੀ ਇੰਝ ਹੀ ਕੀਤਾ। ਉਸ ਗੁਰੂ ਸਾਹਿਬ ਜੀ ਨੂੰ ਖਾਣ ਲਈ ਖਰਬੂਜ਼ਾ ਦਿੱਤਾ। ਗੁਰੂ ਸਾਹਿਬ ਜੀ ਨੇ ਵੰਡ ਕੇ ਛਕੋ ਦੀ ਪਰੰਪਰਾ ਮੁਤਾਬਕ ਉਸ ਖਰਬੂਜ਼ੇ ਦਾ ਅੱਧਾ ਹਿੱਸਾ ਅੱਲ੍ਹਾ ਦਿੱਤਾ ਨੂੰ ਵੀ ਖਾਣ ਲਈ ਦਿੱਤਾ। ਖਰਬੂਜ਼ਾ ਖਾਣ ਮਗਰੋਂ ਗੁਰੂ ਜੀ ਵੇਈ 'ਚ ਇਸ਼ਨਾਨ ਕਰਨ ਚਲੇ ਗਏ।
ਜਦੋਂ ਗੁਰੂ ਜੀ ਵੇਈ ਵਿੱਚ ਇਸ਼ਨਾਨ ਕਰਕੇ ਬਾਹਰ ਆਏ ਤਾਂ ਅੱਲ੍ਹਾਂ ਦਿੱਤਾ ਨੇ ਉਨ੍ਹਾਂ ਅੱਗੇ ਵੀ ਆਪਣੇ ਸ਼ਬਦ ਦੋਹਰਾਏ ਕਿ ਜਾਂ ਤਾਂ ਗੁਰੂ ਜੀ ਉਸ ਦਾ ਖਰਬੂਜ਼ਾ ਵਾਪਸ ਕਰਨ, ਜਾਂ ਫਿਰ ਉਸ ਦੇ ਮੁਰਸ਼ਦ ਬਣ ਜਾਣ। ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਅੱਲ੍ਹਾ ਦਿੱਤਾ ਨੂੰ ਕਿਹਾ ਕਿ ਉਹ ਵੇਈ ਵਿਚੋਂ ਆਪਣਾ ਖਰਬੂਜ਼ਾ ਵਾਪਸ ਲੈ ਆਵੇ। ਗੁਰੂ ਜੀ ਦੀ ਗੱਲ ਸੁਣ ਕੇ ਅੱਲ੍ਹਾ ਦਿੱਤਾ ਵੇਈ ਵਿੱਚ ਗਿਆ ਤਾਂ ਉਸ ਨੇ ਪਾਣੀ ਦੇ ਹੇਠ ਖਰਬੂਜ਼ਿਆਂ ਦਾ ਬਾਗ ਵੇਖਿਆ। ਉਸ ਨੇ ਮੁੜ ਬਾਹਰ ਆ ਕੇ ਗੁਰੂ ਜੀ ਨੂੰ ਕਿਹਾ ਕਿ ਉਸ ਨੂੰ ਉਹ ਹੀ ਖਰਬੂਜ਼ਾ ਚਾਹੀਦਾ ਹੈ ਜੋ ਉਸ ਨੇ ਉਨ੍ਹਾਂ ਨੂੰ ਖਾਣ ਲਈ ਦਿੱਤਾ ਸੀ।
ਅਕਾਲਪੁਰਖ ਗੁਰੂ ਨਾਨਕ ਦੇਵ ਜੀ (Guru Nanak Dev Ji) ਨੇ ਉਸ ਨੂੰ ਮੁੜ ਵੇਈ ਚੋਂ ਖਰਬੂਜ਼ਾ ਕੱਢ ਕੇ ਲਿਆਉਣ ਲਈ ਕਿਹਾ, ਇਸ ਵਾਰ ਵੇਈ ਚੋਂ ਅੱਲ੍ਹਾ ਦਿੱਤਾ ਨੂੰ ਉਸ ਦਾ ਖਰਬੂਜ਼ਾ ਤਾਂ ਮਿਲ ਗਿਆ, ਪਰ ਉਸ ਦਾ ਅੱਧਾ ਹਿੱਸਾ ਗਾਇਬ ਸੀ। ਇਸ ਨੂੰ ਲੈ ਕੇ ਅੱਲ੍ਹਾ ਦਿੱਤਾ ਨੇ ਗੁਰੂ ਜੀ ਤੋਂ ਸਵਾਲ ਕੀਤਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਬੇਹਦ ਨਿਮਰਤਾ ਭਰੇ ਸਬਦਾਂ 'ਚ ਜਵਾਬ ਦਿੱਤਾ, " ਕਿ ਖਰਬੂਜ਼ੇ ਦਾ ਮਹਿਜ਼ ਉਹ ਹੀ ਹਿੱਸਾ ਗਾਇਬ ਹੈ ਜਿਸ ਨੂੰ ਅੱਲ੍ਹਾ ਦਿੱਤਾ ਨੇ ਖਾਧਾ ਹੈ।" ਅੱਲ੍ਹਾ ਦਿੱਤਾ ਨੇ ਗੁਰੂ ਜੀ ਤੋਂ ਜਦ ਇਹ ਗੱਲ ਸੁਣੀ ਤਾਂ ਉਹ ਬੇਹਦ ਹੈਰਾਨ ਰਹਿ ਗਿਆ ਤੇ ਉਹ ਸ੍ਰੀ ਗੁਰੂ ਨਾਨਕ ਦੇਵ ਦੀ ਸੇਵਾ 'ਚ ਲੱਗ ਗਿਆ। ਜਦੋਂ ਵੀ ਗੁਰੂ ਜੀ ਵੇਈ 'ਤੇ ਆਉਂਦੇ ਤਾਂ ਪੂਰੀ ਤਨਦੇਹੀ ਨਾਲ ਗੁਰੂ ਜੀ ਸੇਵਾ ਕਰਦਾ।
ਭਾਈ ਭਗੀਰਥ ਵੱਲੋਂ ਸ੍ਰੀ ਗੁਰੂ ਨਾਨਕ ਜੀ ਦੀ ਸੇਵਾ
ਇਸ ਤੋਂ ਇਲਾਵਾ ਇਸ ਸਥਾਨ ਦੀ ਇੱਕ ਮਹੱਤਤਾ ਇਹ ਵੀ ਹੈ ਕਿ ਇੱਥੇ ਭਾਈ ਭਗੀਰਥ ਰੋਜ਼ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਲਈ ਸੁਲਤਾਨਪੁਰ ਤੋਂ ਦਾਤਣ ਲੈ ਕੇ ਆਇਆ ਕਰਦੇ ਸਨ। ਇਸ ਬਾਰੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੱਸਦੇ ਹਨ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਮੋਦੀਖਾਨੇ ਵਿੱਚ ਨੌਕਰੀ ਕਰਦੇ ਸਨ ਤਾਂ ਉਸ ਵੇਲੇ ਭਾਈ ਭਗੀਰਥ ਉਨ੍ਹਾਂ ਕੋਲ ਗਏ ਸਨ। ਭਾਈ ਭਗੀਰਥ ਨੇ ਸੋਚਿਆ ਕਿ ਜਿਸ ਤਰ੍ਹਾਂ ਦਾ ਉਹ ਵਪਾਰੀ ਹੈ ਉਸੇ ਤਰ੍ਹਾਂ ਦੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਵੀ ਇੱਕ ਵਪਾਰੀ ਹਨ, ਪਰ ਉਹ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੂੰ ਉਦੋਂ ਹੀ ਮੰਨੇਗਾ ਜੇਕਰ ਗੁਰੂ ਜੀ ਉਸ ਵੱਲੋਂ ਬਿਨਾਂ ਦੱਸੇ ਉਸ ਦਾ ਨਾਮ ਲੈ ਕੇ ਉਸ ਨੂੰ ਪੁਕਾਰਨਗੇ।
ਜਦੋਂ ਭਾਈ ਭਗੀਰਥ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਕੋਲ ਪਹੁੰਚਿਆ ਤਾਂ ਗੁਰੂ ਜੀ ਨੇ ਆਪਣਾ ਕੰਮ ਖ਼ਤਮ ਕਰਕੇ ਉਨ੍ਹਾਂ ਨੂੰ ਪੁਕਾਰਦੇ ਹੋਏ ਕਿਹਾ, " ਹਾਂ ਬਈ ਭਗੀਰਥ ਕਿਸ ਤਰ੍ਹਾਂ ਆਏ ਹੋਏ।" ਇਸ ਤੋਂ ਬਾਅਦ ਭਾਈ ਭਗੀਰਥ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਰੀਦ ਬਣ ਗਏ ਤੇਰੋਜ਼ ਸਵੇਰੇ ਸੁਲਤਾਨਪੁਰ ਲੋਧੀ (Sultanpur Lodhi) ਤੋਂ ਉਸ ਸਥਾਨ 'ਤੇ ਦਾਤਣ ਲਿਜਾ ਕੇ ਗੁਰੂ ਜੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਜਿਥੇ ਗੁਰੂ ਜੀ ਰੋਜ਼ਾਨਾ ਇਸ਼ਨਾਨ ਲਈ ਜਾਂਦੇ ਸਨ। ਅੱਜ ਇਸ ਸਥਾਨ 'ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਸ਼ੋਭਿਤ ਹੈ ਤੇ ਇਹ ਸਿੱਖ ਕੌਮ ਦੇ ਲਈ ਪਵਿੱਤਰ ਸਥਾਨ ਹੈ। ਇਥੇ ਰੋਜ਼ਾਨਾ ਵੱਡੀ ਗਿਣਤੀ 'ਚ ਸੰਗਤ ਨਤਮਸਤਕ ਹੋਣ ਪੁੱਜਦੀ ਹੈ।
ਇਹ ਵੀ ਪੜ੍ਹੋ: ਗੁਰੂ ਨਾਨਕ ਗੁਰਪੁਰਬ 2021: ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਜੀ ਦਾ ਇਤਿਹਾਸ