ETV Bharat / state

ਸਾਬਕਾ ਐੱਸ.ਡੀ.ਓ. ਦੇ ਘਰ ਅੰਦਰ ਵੜ ਕੁੱਟ ਤੇ ਲੁੱਟਮਾਰ ਕਰਨ ਵਾਲੇ 4 ਕਾਬੂ, ਰੇਕੀ 'ਚ ਭਾਣਜਾ ਵੀ ਸ਼ਾਮਲ

author img

By

Published : Oct 24, 2020, 8:52 PM IST

ਕਪੂਰਥਲਾ ਦੇ ਫ਼ਗਵਾੜਾ ਵਿਖੇ ਪਲਾਹੀ ਰੋਡ ਇਲਾਕੇ ਵਿੱਚ ਰਹਿਣ ਵਾਲੇ ਇੱਕ ਰਿਟਾਇਰ ਐੱਸਡੀਓ ਦੇ ਘਰ ਅੰਦਰ ਵੜ ਕੇ ਕੁੱਟਮਾਰ ਅਤੇ ਲੁੱਟਮਾਰ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਚਾਰਾਂ ਵਿੱਚੋਂ 1 ਕਾਬੂ ਲੁਟੇਰਾ ਪੀੜਤ ਦਾ ਰਿਸ਼ਤੇਦਾਰ ਵੀ ਹੈ।

ਸਾਬਕਾ ਐੱਸ.ਡੀ.ਓ. ਦੇ ਘਰ ਅੰਦਰ ਵੜ ਕੁੱਟ ਤੇ ਲੁੱਟਮਾਰ ਕਰਨ ਵਾਲੇ 4 ਕਾਬੂ

ਕਪੂਰਥਲਾ: ਬੀਤੇ ਦਿਨੀਂ ਫ਼ਗਵਾੜਾ ਵੀ ਪਲਾਹੀ ਰੋਡ ਉੱਤੇ ਸਥਿਤ ਗਰੀਨ ਪਾਰਕ ਵਿਖੇ ਰਹਿਣ ਵਾਲੇ ਬਿਜਲੀ ਬੋਰਡ ਤੋਂ ਰਿਟਾਇਰ ਐੱਸਪੀਓ ਰਾਮ ਲਾਲ ਨਾਲ ਲੁਟੇਰਿਆਂ ਵੱਲੋਂ ਘਰ ਵਿੱਚ ਵੜ ਕੇ ਕੁੱਟਮਾਰ ਕੀਤੀ ਅਤੇ ਲੱਖਾਂ ਰੁਪਏ ਦਾ ਸਮਾਨ ਲੈ ਕੇ ਫ਼ਰਾਰ ਹੋ ਗਏ ਸਨ। ਪੁਲਿਸ ਨੇ ਇਸ ਸਬੰਧੀ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ।

ਪੁਲਿਸ ਹਿਰਾਸਤ ਦੌਰਾਨ ਦੋਸ਼ੀ ਬਲਜੀਤ ਸਿੰਘ ਜੋ ਕਿ ਪੀੜਤ ਦਾ ਰਿਸ਼ਤੇ ਵਜੋਂ ਭਾਣਜਾ ਲੱਗਦਾ ਸੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਰੇਕੀ ਕਰਵਾਉਣ ਵਿੱਚ ਉਹ ਸ਼ਾਮਲ ਸੀ ਅਤੇ ਉਸ ਨੇ ਇਸ ਦੀ ਜਾਣਕਾਰੀ ਸਾਥੀ ਦੋਸ਼ੀਆਂ ਨੂੰ ਦਿੱਤੀ ਸੀ।

ਫਗਵਾੜਾ ਦੇ ਡੀ.ਐੱਸ.ਪੀ. ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁੱਝ ਦਿਨ ਪਹਿਲਾਂ ਪਲਾਹੀ ਰੋਡ ਰਹਿਣ ਵਾਲੇ ਬਜ਼ੁਰਗ ਅਮਰਦੀਪ ਸਿੰਘ, ਜੋ ਕਿ ਐੱਸ.ਡੀ.ਓ ਰਿਟਾਇਰ ਸਨ। ਉਨ੍ਹਾਂ ਦੀ ਕੋਠੀ ਅੰਦਰ ਵੜ ਕੇ ਕੁੱਝ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਦੀ 10 ਤੋਲੇ ਸੋਨਾ, ਵਿਦੇਸ਼ੀ ਘਰੀ ਅਤੇ ਨਗਦੀ ਲੈ ਕੇ ਫ਼ਰਾਰ ਹੋਏ ਗਏ ਸਨ। ਪੁਲਿਸ ਨੇ ਇਸ ਸਬੰਧੀ ਕਾਰਵਾਈ ਕਰਦਿਆਂ ਸੀਸਟੀਵੀ ਫੁਟੇਜ ਦੇ ਆਧਾਰ ਉੱਤੇ ਛਾਣਬੀਣ ਸ਼ੁਰੂ ਕੀਤੀ।

ਵੇਖੋ ਵੀਡੀਓ।

ਡੀਐਸਪੀ ਨੇ ਦੱਸਿਆ ਕਿ ਪੁਲਿਸ ਨੇ ਇਸ ਸਬੰਧੀ 4 ਲੁਟੇਰਿਆਂ ਨੂੰ ਕਾਬੂ ਕੀਤਾ ਹੈ ਅਤੇ ਇੱਕ ਲੁਟੇਰਾ ਮ੍ਰਿਤਕ ਦਾ ਰਿਸ਼ਤੇਦਾਰੀ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਦੋਸ਼ੀਆਂ ਕੋਲੋਂ ਇੱਕ ਸੈਂਟਰੋ ਕਾਰ, ਸੋਨੇ ਦੇ ਕੰਗਣ, ਸੋਨੇ ਦੀ ਅੰਗੂਠੀ ਅਤੇ ਸੋਨੇ ਦੀ ਚੀਨ ਬਰਾਮਦ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਦੋਸ਼ੀਆਂ ਉੱਤੇ ਪਹਿਲਾਂ ਤੋਂ ਵੀ ਕਈ ਤਰ੍ਹਾਂ ਦੇ ਮਾਮਲੇ ਦਰਜ ਸਨ ਅਤੇ ਹੁਣ ਇਨ੍ਹਾਂ ਦੋਸ਼ੀਆਂ ਦਾ ਰਿਮਾਂਡ ਲੈ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.