ETV Bharat / state

ਜ਼ਹਿਰੀਲੀ ਸ਼ਰਾਬ ਨੇ ਇਨਸਾਨਾਂ ਤੋਂ ਬਾਅਦ ਮੱਛੀਆਂ ਦਾ ਆਸ਼ੀਆਨਾ ਉਜਾੜਿਆ - ਸਤਲੁਜ ਦਰਿਆ ਮੱਛੀਆਂ

ਲੁਧਿਆਣਾ ਵਿਖੇ ਪੁਲਿਸ ਨੇ ਲਾਹਣ ਨੂੰ ਨਸ਼ਟ ਕਰਦਿਆਂ ਦਰਿਆ ਵਿੱਚ ਵਹਾ ਦਿੱਤਾ ਸੀ ਜਿਸ ਕਾਰਨ ਇਹ ਖ਼ਦਸ਼ਾ ਹੈ ਕਿ ਜ਼ਹਿਰਲੀ ਸ਼ਰਾਬ ਪਾਣੀ ਵਿੱਚ ਮਿਲਾਉਣ ਨਾਲ ਮੱਛੀਆਂ ਦੀ ਮੌਤ ਹੋ ਗਈ।

ਸਤਲੁਜ
ਸਤਲੁਜ
author img

By

Published : Aug 8, 2020, 12:54 PM IST

ਕਪੂਰਥਲਾ: ਸਤਲੁਜ ਦਰਿਆ ਦਾ ਪਾਣੀ ਪ੍ਰਦੂਸ਼ਿਤ ਹੋਣ ਕਾਰਨ ਵੱਡੀ ਗਿਣਤੀ 'ਚ ਮੱਛੀਆਂ ਮਰ ਰਹੀਆਂ ਹਨ ਜੋ ਕਿ ਦਰਿਆ ਦੇ ਜ਼ਹਿਰੀਲੇ ਹੋਏ ਪਾਣੀ ਕਾਰਨ ਸਾਹ ਲੈਣ ਲਈ ਉੱਪਰ ਤੈਰ ਰਹੀਆਂ ਹਨ ਤੇ ਕੁਝ ਤੜਫ ਤੜਫ ਕੇ ਮਰ ਚੁਕੀਆਂ ਹਨ।

ਖ਼ਦਸ਼ਾ ਇਹ ਹੈ ਕਿ ਪੁਲਿਸ ਵਲੋ ਨਜਾਇਜ ਸ਼ਰਾਬ ਦਾ ਕਾਰੋਬਾਰ ਕਰਦੇ ਸ਼ਰਾਬ ਮਾਫੀਏ ਖ਼ਿਲਾਫ਼ ਜ਼ੋਰਦਾਰ ਮੁਹਿੰਮ ਚਲਾਈ ਗਈ ਹੈ ਤੇ ਧੜਾਧੜ ਨਜਾਇਜ ਸ਼ਰਾਬ ਦੀਆਂ ਚਲਦੀਆਂ ਭੱਠੀਆਂ ਸਮੇਤ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਰਹੇ ਹਨ।

ਬੀਤੇ ਦਿਨ ਲੁਧਿਆਣਾ ਵਿਖੇ ਪੁਲਿਸ ਨੇ ਲਾਹਣ ਨੂੰ ਨਸ਼ਟ ਕਰਦਿਆਂ ਦਰਿਆ ਵਿੱਚ ਵਹਾ ਦਿੱਤਾ ਸੀ ਅਤੇ ਪੁਲਿਸ ਦੀ ਕਾਰਵਾਈ ਦੇ ਡਰ ਕਾਰਨ ਹੀ ਨਕਲੀ ਸ਼ਰਾਬ ਬਣਾਉਣ ਵਾਲੇ ਸ਼ਰਾਬ ਮਾਫੀਏ ਵੱਲੋ ਆਪਣਾ ਬਚਾਓ ਕਰਨ ਲਈ ਕੱਚੀ ਲਾਹਣ ਦੇ ਡਰੰਮ ਤੇ ਹੋਰ ਜ਼ਹਿਰੀਲੇ ਕੈਮੀਕਲ ਸਤਲੁਜ ਦਰਿਆ 'ਚ ਰੋੜਣ ਦਾ ਸ਼ੱਕ ਹੈ।

ਜ਼ਹਿਰੀਲੀ ਸ਼ਰਾਬ ਨੇ ਇਨਸਾਨਾਂ ਤੋਂ ਬਾਅਦ ਮੱਛੀਆਂ ਦਾ ਆਸ਼ੀਆਨਾ ਉਜਾੜਿਆ

ਪੁਲਿਸ ਤੇ ਤਸਕਰਾਂ ਵੱਲੋਂ ਦਰਿਆ ਵਿੱਚ ਲਾਹਣ ਰੋੜਨਾ ਵੀ ਮੱਛੀਆਂ ਦੀ ਮੌਤ ਦਾ ਕਾਰਨ ਹੋ ਸਕਦਾ ਹੈ ਹਾਲਾਕਿ ਪ੍ਰਦੂਸ਼ਣ ਬੋਰਡ ਦੀ ਜਾਂਚ ਤੋ ਬਾਅਦ ਹੀ ਇਹ ਸਪੱਸਟ ਹੋ ਸਕੇਗਾ।

ਜਾਣਕਾਰੀ ਅਨੁਸਾਰ ਜਲੰਧਰ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਫਤਿਹਪੁਰ ਭੰਗਵਾਂ , ਮੰਡਾਲਾ ਛੰਨਾ , ਪਿੱਪਲੀ ਆਦਿ ਖੇਤਰ ਚ ਲੰਘਦੇ ਦਰਿਆ 'ਚ ਲੱਖਾਂ ਮੱਛੀਆਂ ਦੇ ਮਾਰੇ ਜਾਣ ਦੀ ਚਰਚਾ ਹੈ ।

ਨੇੜਲੇ ਲੋਕਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਦਰਿਆ ਸਤਲੁਜ ਦਾ ਪਾਣੀ ਪੂਰੀ ਤਰ੍ਹਾਂ ਸਾਫ ਸੀ ਪਰ ਅੱਜ ਸਵੇਰ ਤੋਂ ਹੀ ਪਾਣੀ ਬਦਬੂ ਮਾਰ ਰਿਹਾ ਹੈ।

ਓਧਰ ਇਸ ਮਾਮਲੇ 'ਤੇ ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦਰਿਆਈ ਪਾਣੀਆਂ ਨੂੰ ਗੰਧਲੇ ਕਰਨ ਅਤੇ ਜਲ ਜੀਵਾਂ ਦੀਆਂ ਜਾਨਾਂ ਲੈਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਸੰਤ ਸੀਚੇਵਾਲ ਮੁਤਾਬਕ, ਕਿਸੀ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਪਾਣੀ ਵਿੱਚ ਕਿਸੀ ਤਰਾਂ ਦਾ ਵੀ ਜ਼ਹਿਰ ਘੋਲੇ ਤੇ ਇਹ ਗ਼ੈਰ ਕਨੂੰਨੀ ਹੈ ਤੇ ਪੁਲਿਸ ਦੀ ਦਰਿਆ ਵਿੱਚ ਲਾਹਣ ਨਸ਼ਟ ਕਰਨ ਦੀ ਕਾਰਵਾਈ ਵੀ ਗ਼ਲਤ ਹੈ ਤੇ ਅਜਿਹਾ ਨਹੀਂ ਹੋਣਾ ਚਾਹੀਦਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.