ਕਪੂਰਥਲਾ : ਪੰਜਾਬ ਪੁਲਿਸ ਅਕਸਰ ਆਪਣੇ ਕਾਰਨਾਮਿਆਂ ਦੇ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ। ਕਈ ਵਾਰ ਤੇ ਅਜਿਹੀਆਂ ਘਟਨਾਵਾਂ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੀਆਂ ਹਨ, ਜਿਸ ਕਰਕੇ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹੋ ਜਿਹੀ ਇੱਕ ਘਟਨਾ ਸੁਲਤਾਨਪੁਰ ਲੋਧੀ ਦੇ ਨਾਲ ਲੱਗਦੇ ਕਸਬਾ ਗੋਇੰਦਵਾਲ ਸਾਹਿਬ ਨੇੜੇ ਬਿਆਸ ਦਰਿਆ ਦੇ ਉੱਪਰ ਸਥਿਤ ਗੋਇੰਦਵਾਲ ਪੁਲ ਉੱਤੇ ਲੱਗੇ ਹਾਈਟੈਕ ਨਾਕਾ ਉੱਤੇ ਦੇਖਣ ਨੂੰ ਮਿਲੀ ਹੈ। ਇਸਦੀ ਵੀਡੀਓ ਵੀ ਵਾਇਰਲ ਹੋਈ ਹੈ। ਜਾਣਕਾਰੀ ਮੁਤਾਬਿਕ ਇੱਕ ਰਾਹਗੀਰ ਪਰਿਵਾਰ ਨਾਲ ਨਾਕੇ ਉੱਤੇ ਮੌਜੂਦ ਪੁਲਿਸ ਕਰਮੀਆਂ ਉੱਤੇ ਕੁੱਟਮਾਰ ਦੇ ਇਲਜ਼ਾਮ ਲੱਗ ਰਹੇ ਹਨ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨਾਲ ਇਕ ਸਿਵਲ ਵਰਦੀ ਵਾਲੇ ਵਿਅਕਤੀ ਨੇ ਪੁਲਿਸ ਦੀ ਮੌਜੂਦਗੀ ਵਿੱਚ ਕੁੱਟਮਾਰ ਕੀਤੀ ਹੈ।
ਵਿਅਕਤੀ ਗੰਭੀਰ ਜ਼ਖਮੀ : ਇਸ ਘਟਨਾ ਦੀ ਇਕ ਰਾਹਗੀਰ ਵੱਲੋਂ ਵੀਡੀਓ ਵੀ ਬਣਾਈ ਗਈ ਹੈ। ਵੀਡਿਓ ਵਿੱਚ ਇੱਕ ਵਿਅਕਤੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਉਸਦੇ ਮੂੰਹ ਵਿੱਚੋਂ ਖੂਨ ਨਿਕਲ ਰਿਹਾ ਹੈ। ਮੌਕੇ ਉੱਤੇ ਇਕ ਮਹਿਲਾ ਵੀ ਪੁਲਿਸ ਨੂੰ ਕੁੱਟਮਾਰ ਨਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਖਮੀ ਵਿਅਕਤੀ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹੈ। ਦੂਜੇ ਪਾਸੇ ਪੁਲਿਸ ਕਰਮਚਾਰੀ ਵੀ ਹਸਪਤਾਲ ਵਿੱਚ ਭਰਤੀ ਹੈ।
- NEET Exam Results:ਨੀਟ ਦੀ ਪ੍ਰੀਖਿਆ ਦੇ ਨਤੀਜੇ 'ਚ ਪੰਜਾਬ ਦੀਆਂ 2 ਧੀਆਂ ਰਹੀਆਂ ਅੱਵਲ, ਪ੍ਰਿੰਜਲ ਤੇ ਅੰਛਿਕਾ ਨੇ ਵਧਾਇਆ ਮਾਣ
- ਪਿੰਡ ਭੈਣੀਬਾਘਾ ਦੇ ਪ੍ਰਾਇਮਰੀ ਹੈਲਥ ਸੈਂਟਰ ਦੇ ਸਟਾਫ ਦੀ ਬਦਲੀ ਕਰਨ ਦੇ ਵਿਰੋਧ 'ਚ ਆਏ 14 ਪਿੰਡਾਂ ਦੇ ਲੋਕ
- ਲੁਧਿਆਣਾ ਕੈਸ਼ ਵੈਨ ਲੁੱਟ ਦੇ ਮਾਮਲੇ 'ਚ 5 ਕਰੋੜ ਰੁਪਏ ਸਮੇਤ 6 ਮੁਲਜ਼ਮ ਗ੍ਰਿਫ਼ਤਾਰ, ਜਾਣੋ ਕੌਣ ਹੈ ਮਾਸਟਰ ਮਾਈਡ...
ਵਿਅਕਤੀ ਦਾ ਪੁਲਿਸ ਉੱਤੇ ਇਲਜ਼ਾਮ ਹੈ ਕਿ ਉਸਦੇ ਪਰਿਵਾਰ ਨਾਲ ਨਾਕੇ ਉੱਤੇ ਮੌਜੂਦ ਪੁਲਿਸ ਕਰਮੀਆਂ ਵੱਲੋਂ ਬਦਸਲੂਕੀ ਕੀਤੀ ਗਈ ਹੈ। ਇਸ ਦੌਰਾਨ ਦੂਜੇ ਪਾਸੇ ਪੁਲਿਸ ਦੇ ਤਿੰਨ ਕਰਮਚਾਰੀ ਵੀ ਵਿਅਕਤੀ ਉੱਤੇ ਗਾਲਾਂ ਕੱਢਣ ਦੇ ਇਲਜਾਮ ਲਾ ਰਹੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਕਰਮੀ ਨੇ ਦੱਸਿਆ ਕਿ ਉਕਤ ਵਿਅਕਤੀ ਵਲੋਂ ਪੁਲਿਸ ਕਰਮਚਾਰੀ ਦੇ ਨਾਲ ਮੰਦਾ ਵਰਤਾਓ ਕੀਤਾ ਗਿਆ ਅਤੇ ਸਾਨੂੰ ਹਥਿਆਰਾਂ ਨਾਲ ਜਖ਼ਮੀ ਕੀਤਾ ਗਿਆ ਹੈ। ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ।