ਕਪੂਰਥਲਾ : ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਮਿੱਟੀ ਦੇ ਦੀਵੇ ਬਣਾਉਣ ਵਾਲੇ (ਘੁਮਿਆਰ) ਕਾਰੀਗਰਾਂ ਵੱਲੋਂ ਮਿੱਟੀ ਦੇ ਦੀਵੇ ਬਣਾਉਣ ਦਾ ਕੰਮ ਪਿਛਲੇ ਕਈ ਮਹੀਨਿਆਂ ਤੋਂ ਸ਼ੁਰੂ ਕੀਤਾ ਹੋਇਆ ਹੈ ਅਤੇ ਇਹ ਕਾਰੀਗਰ ਦਿਨ-ਰਾਤ ਮਿਹਨਤ ਕਰ ਕੇ ਦੀਵੇ ਬਣਾਉਣ ਵਿਚ ਲੱਗੇ ਹੋਏ ਹਨ ਅਤੇ ਬਾਜ਼ਾਰਾਂ ਵਿੱਚ ਦੁਕਾਨਾਂ 'ਤੇ ਪਹੁੰਚਦਾ ਕਰ ਰਹੇ ਹਨ। ਜਿਸ ਨੂੰ ਲੈ ਕੇ ਕਾਰੀਗਰ, ਦੁਕਾਨਦਾਰਾਂ ਤੇ ਗ੍ਰਾਹਕਾਂ ਦੇ ਨਾਲ ਗੱਲਬਾਤ ਕੀਤੀ ਗਈ।
ਪਹਿਲਾਂ ਵਾਲਾ ਮਾਹੌਲ ਨਹੀਂ : ਦੀਵੇ ਬਣਾਉਣ ਵਾਲੇ ਕਾਰੀਗਰਾਂ ਦਾ ਕਹਿਣਾ ਹੈ ਉਹ ਲੰਬੇ ਅਰਸੇ ਤੋਂ ਦੀਵੇ ਬਣਾਕੇ ਆਪਣਾ ਪੁਸ਼ਤੈਨੀ ਕਿੱਤਾ ਬਚਾਉਣ ਦੇ ਲਈ ਜੀ ਤੋੜ ਮਿਹਨਤ ਕਰ ਰਹੇ ਹਨ। ਕਿਉਂਕਿ ਅੱਜ ਦੇ ਸਮੇਂ ਵਿੱਚ ਲੋਕ ਚਾਈਨੀਜ਼ ਚੀਜ਼ਾਂ ਵੱਲ ਜਿਆਦਾ ਆਕਰਸ਼ਿਤ ਹੋ ਚੁੱਕੇ ਹਨ ਜਿਸਦਾ ਪ੍ਰਭਾਵ ਉਹਨਾਂ ਦੇ ਪੁਸ਼ਤੈਨੀ ਕਿੱਤੇ ਤੇ ਵੱਡੇ ਪੱਧਰ ਤੇ ਵੇਖਣ ਨੂੰ ਮਿਲਿਆ ਹੈ। ਦੂਜੇ ਪਾਸੇ, ਦੁਕਾਨਦਾਰ ਕਹਿਣਾ ਹੈ ਕਿ ਉਹ ਪਿਛਲੇ 20 ਵਰ੍ਹਿਆਂ ਤੋਂ ਦੀਵੇ ਵੇਚਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਜ਼ਾਰਾਂ ਵਿੱਚ ਹੁਣ ਪਹਿਲਾਂ ਵਰਗਾ ਮਾਹੌਲ ਵੇਖਣ ਨੂੰ ਨਹੀਂ ਮਿਲ ਰਿਹਾ।
- Woman Murdered In Ludhiana: ਲੁਧਿਆਣਾ 'ਚ 26 ਸਾਲ ਦੀ ਮਹਿਲਾ ਦਾ ਘਰ ਦੇ ਅੰਦਰ ਕਤਲ, ਪੁਲਿਸ ਕਰ ਰਹੀ ਅਣਪਛਾਤੇ ਮੁਲਜ਼ਮ ਦੀ ਭਾਲ
- 3 Minor Died in Satluj: ਸਤਲੁਜ ਦਰਿਆ 'ਚ ਨਹਾਉਣ ਦੌਰਾਨ ਡੁੱਬੇ 3 ਬੱਚਿਆਂ ਦੀ ਹੋਈ ਮੌਤ, ਤਿੰਨੇ ਬੱਚਿਆਂ ਦੀਆਂ ਮਿਲੀਆਂ ਲਾਸ਼ਾਂ, ਘਰਾਂ ਚ ਮਾਤਮ
- Punjab Cabinet Meeting Updates : ਪੰਜਾਬ ਕੈਬਨਿਟ ਮੀਟਿੰਗ 'ਚ ਵੱਡੇ ਫੈਸਲੇ, ਵਪਾਰੀਆਂ ਤੇ ਬਜ਼ੁਰਗਾਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ, ਸ਼ਹੀਦਾਂ ਦੀਆਂ ਵਿਧਵਾਵਾਂ ਦੀ ਪੈਨਸ਼ਨ ਕੀਤੀ ਦੁੱਗਣੀ
ਚਾਈਨਾ ਦਾ ਸਮਾਨ ਖਰੀਦ ਰਹੇ ਲੋਕ : ਲੋਕ ਹੱਥੀਂ ਬਣਾਏ ਮਿੱਟੀ ਦੇ ਦੀਵਿਆਂ ਨੂੰ ਛੱਡਕੇ ਚਾਈਨੀਜ਼ ਦੀਵਿਆਂ ਨੂੰ ਪਹਿਲ ਦੇ ਰਹੇ ਹਨ ਜਿਸ ਕਾਰਨ ਉਹਨਾਂ ਨੂੰ ਮਜਬੂਰਨ ਇਹ ਦੀਵੇ ਰਖਣੇ ਪੈ ਰਹੇ ਹਨ ਤੇ ਉਹਨਾਂ ਦੇ ਕਾਰੋਬਾਰ ਵਿੱਚ ਵੱਡਾ ਨੁਕਸਾਨ ਹੋ ਰਿਹਾ ਹੈ। ਸਰਕਾਰ ਕੋਲੋਂ ਉਨ੍ਹਾਂ ਨੇ ਚਾਈਨੀਜ਼ ਸਮਾਨ ਨੂੰ ਬੰਦ ਕਰਨ ਦੀ ਅਪੀਲ ਕੀਤੀ ਹੈ। ਦੀਵੇ ਖ਼ਰੀਦਣ ਪਹੁੰਚੇ ਗਾਹਕਾਂ ਦਾ ਕਹਿਣਾ ਹੈ ਕਿ ਅੱਜ ਕੱਲ ਮਿੱਟੀ ਦੇ ਦੀਵੇ ਅਲੋਪ ਹੁੰਦੇ ਜਾ ਰਹੇ ਹਨ ਜਿਸ ਦਾ ਸਿੱਧਾ ਅਸਰ ਸਾਡੀ ਆਉਣ ਵਾਲੀ ਪੀੜ੍ਹੀ 'ਤੇ ਵੇਖਣ ਨੂੰ ਮਿਲ ਸਕਦਾ ਹੈ। ਕਿਉਂਕਿ, ਜੇਕਰ ਇਹ ਦੀਵੇ ਆਉਣ ਵਾਲੇ ਸਮੇਂ ਵਿੱਚ ਬਿਲਕੁਲ ਹੀ ਅਲੋਪ ਹੋ ਗਏ, ਤਾਂ ਸਾਡੇ ਬੱਚਿਆਂ ਨੂੰ ਮਿੱਟੀ ਦੇ ਦੀਵਿਆਂ ਤੇ ਬਰਤਨਾਂ ਦੇ ਫਾਇਦਿਆਂ ਬਾਰੇ ਕਿਵੇ ਪਤਾ ਲੱਗੇਗਾ। ਉਨ੍ਹਾਂ ਨੇ ਕਿਹਾ ਹਰ ਇਨਸਾਨ ਨੂੰ ਮਿੱਟੀ ਨਾਲ ਜੁੜਨ ਦੀ ਜਰੂਰਤ ਹੈ ਅਤੇ ਮਿੱਟੀ ਨਾਲ ਜੁੜਕੇ ਹੀ ਇਨਸਾਨ ਖੁਦ ਨੂੰ ਸਿਹਤਯਾਬ ਰੱਖ ਸਕਦਾ ਹੈ।