ਕਪੂਰਥਲਾ: ਪੰਜਾਬ ਕਾਂਗਰਸ (Punjab Congress) ਵੱਲੋਂ ਪੰਜਾਬ ਸਰਕਾਰ ਵਿਰੁੱਧ ਸੂਬੇ ਭਰ ਵਿੱਚ ਕੀਤੇ ਜਾ ਰਹੇ ਧਰਨਿਆਂ ਦੀ ਲੜੀ ਦੇ ਤਹਿਤ ਅੱਜ ਕਪੂਰਥਲਾ ਵਿਖੇ ਵੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਬਦਲਾਖੋਰੀ ਛੱਡ ਕੇ ਸੂਬੇ ਅੰਦਰ ਫੈਲੀ ਬੇਰੁਜ਼ਗਾਰੀ, ਨਸ਼ੇ ਅਤੇ ਕਾਨੂੰਨ ਅਤੇ ਵਿਵਸਥਾ ਵਰਗੇ ਮੁੱਦਿਆਂ 'ਤੇ ਧਿਆਨ ਕੇਂਦਰਿਤ ਕਰਨ।
ਨਵਜੋਤ ਸਿੱਧੂ ਉੱਤੇ ਨਿਸ਼ਾਨਾ: ਪ੍ਰਦਰਸ਼ਨ ਤੋਂ ਬਾਅਦ ਮੀਡੀਆ ਨੇ ਜਦੋਂ ਸੀਨੀਅਰ ਕਾਂਗਰਸ ਆਗੂ ਨਵਜੋਤ ਸਿੱਧੂ (Congress leader Navjot Sidhu) ਬਾਰੇ ਸਵਾਲ ਪੁੱਛਿਆ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਖੜਗੇ (Congress National President Kharge) ਨੇ ਇਹ ਸਪੱਸ਼ਟ ਕੀਤਾ ਹੈ ਕਿ ਕਾਂਗਰਸ ਦਾ ਕੋਈ ਵੀ ਵਰਕਰ ਜਾਂ ਲੀਡਰ ਪਾਰਟੀ ਹਾਈਕਮਾਂਡ ਤੋਂ ਪੁੱਛੇ ਬਿਨਾਂ ਕੋਈ ਵੀ ਬਿਆਨ ਸੋਸ਼ਲ ਮੀਡੀਆ ਜਾਂ ਨਿਊਜ਼ ਚੈਨਲਾਂ ਉੱਤੇ ਬਿਆਨ ਨਹੀਂ ਦੇਵੇਗਾ। ਵੜਿੰਗ ਨੇ ਨਵਜੋਤ ਸਿੱਧੂ ਦਾ ਨਾਮ ਲਏ ਬਿਨਾਂ ਕਿਹਾ ਕਿ ਪੰਜਾਬ ਵਿੱਚ ਕੁੱਝ ਲੋਕ ਅਜਿਹਾ ਲਗਾਤਾਰ ਕਰ ਰਹੇ ਨੇ ਅਤੇ ਸ਼ਾਇਦ ਉਨ੍ਹਾਂ ਨੂੰ ਵਹਿਮ ਕਿ ਕਾਂਗਰਸ ਦਾ ਉਨ੍ਹਾਂ ਵਗੈਰ ਕੋਈ ਵਜੂਦ ਨਹੀਂ।
ਸਖ਼ਤ ਕਾਰਵਾਈ ਦੀ ਚਿਤਾਵਨੀ: ਵੜਿੰਗ ਨੇ ਅੱਗੇ ਕਿਹਾ ਕਿ ਉਹ ਹਾਈਕਮਾਂਡ ਨਾਲ ਪੰਜਾਬ ਵਿੱਚ ਅਨੁਸ਼ਾਸਨਹੀਣਤਾ ਨਾਲ ਚੱਲ ਰਹੇ ਲੀਡਰਾਂ ਸਬੰਧੀ ਗੱਲ ਕਰਨਗੇ ਅਤੇ ਜੇਕਰ ਉਨ੍ਹਾਂ ਨੂੰ ਹਾਈਕਮਾਂਡ ਤੋਂ ਪ੍ਰਵਾਨਗੀ ਮਿਲਦੀ ਹੈ ਤਾਂ ਜਾਬਤੇ ਤੋਂ ਬਾਹਰ ਚੱਲਣ ਵਾਲੇ ਹਰ ਲੀਡਰ ਉੱਤੇ ਸਖ਼ਤ ਕਾਰਵਾਈ ਹੋਵੇਗੀ। ਇਸ ਤੋਂ ਇਲਾਵਾ ਰਾਜਾ ਵੜਿੰਗ ਨੇ ਪਾਰਟੀ 'ਚ ਅਨੁਸ਼ਾਸਨ ਦੇ ਮੁੱਦੇ 'ਤੇ ਬੋਲਦਿਆਂ ਨਵਜੋਤ ਸਿੱਧੂ ਦਾ ਨਾਂ ਲਏ ਬਿਨਾਂ ਕਿਹਾ ਕਿ ਅਨੁਸ਼ਾਸਨ ਸਾਰਿਆਂ ਲਈ ਬਰਾਬਰ ਹੈ, ਚਾਹੇ ਉਹ ਜ਼ਿਲ੍ਹਾ ਪ੍ਰਧਾਨ ਹੋਵੇ ਜਾਂ ਸਾਬਕਾ ਸੂਬਾ ਪ੍ਰਧਾਨ ਅਤੇ ਜੇਕਰ ਕੋਈ ਅਨੁਸ਼ਾਸਨ ਤੋੜਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਹੋਵੇਗੀ।
- Police Encounter in Jalandhar: ਜਲੰਧਰ 'ਚ ਪੁਲਿਸ ਐਨਕਾਉਂਟਰ, ਪੁਲਿਸ ਤੇ ਬਦਮਾਸ਼ਾਂ ਵਿਚਾਲੇ ਕਰਾਸ ਫਾਇਰਿੰਗ, ਇੱਕ ਮੁਲਜ਼ਮ ਜ਼ਖ਼ਮੀ
- ਮੋਗਾ ਵਿੱਚ ਵੱਡੀ ਵਾਰਦਾਤ: ਡੋਲੀ ਵਾਲੀ ਕਾਰ ਵਿੱਚ ਚੱਲੀਆਂ ਗੋਲੀਆਂ, ਇੱਕ ਗੰਭੀਰ ਜ਼ਖ਼ਮੀ
- Shaheedi Jor Mela 2023: CM ਮਾਨ ਨੇ ਸ੍ਰੀ ਫ਼ਤਿਹਗੜ੍ਹ ਸਾਹਿਬ ਪ੍ਰਸ਼ਾਸਨ ਨਾਲ ਕੀਤੀ ਮੀਟਿੰਗ, 27 ਦਸੰਬਰ ਨੂੰ ਸਵੇਰੇ 10 ਵਜੇ ਵੱਜਣਗੇ ਸ਼ਹੀਦੀ ਬਿਗਲ
ਇੰਡੀਆ ਗਠਜੋੜ 'ਤੇ ਬੋਲਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਆਮ ਲੋਕਾਂ ਦੀਆਂ ਭਾਵਨਾਵਾਂ 'ਆਪ' ਸਰਕਾਰ ਦੇ ਖਿਲਾਫ ਹਨ, ਜਦੋਂ ਕਾਂਗਰਸ ਹਾਈਕਮਾਂਡ ਉਨ੍ਹਾਂ ਨੂੰ ਪੰਜਾਬ ਦੇ ਹਾਲਾਤ ਅਤੇ ਕਿਸੇ ਗਠਜੋੜ ਬਾਰੇ ਪੁੱਛੇਗੀ ਤਾਂ ਉਨ੍ਹਾਂ ਨੂੰ ਸੱਚਾਈ ਤੋਂ ਜਾਣੂ ਕਰਵਾਇਆ ਜਾਵੇਗਾ | ਕੁਸ਼ਤੀ ਫੈਡਰੇਸ਼ਨ ਵਿੱਚ ਚੱਲ ਰਹੇ ਵਿਵਾਦ 'ਤੇ ਬੋਲਦਿਆਂ ਪੰਜਾਬ ਪ੍ਰਧਾਨ ਨੇ ਕਿਹਾ ਕਿ ਇਸ ਨਾਲ ਖਿਡਾਰੀਆਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ।