ਕਪੂਰਥਲਾ: ਜ਼ਿਲ੍ਹੇ 'ਚ ਕਰਫਿਊ ਦੌਰਾਨ ਵੀਰਵਾਰ ਤੋਂ ਬੈਂਕ ਸਮੇਤ ਵੱਖ-ਵੱਖ ਸੇਵਾਵਾਂ ਦਾ ਟਾਇਮ ਟੇਬਲ ਬਦਲ ਗਿਆ ਹੈ। ਇਸ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਮੀਡੀਆ ਨਾਲ ਸਾਂਝੀ ਕੀਤੀ ਹੈ।
ਜ਼ਿਲ੍ਹੇ 'ਚ ਸੇਵਾਵਾਂ ਲਈ ਨਵਾਂ ਸਮਾਂ ਕੁੱਝ ਇਸ ਤਰ੍ਹਾਂ ਹੈ।
- ਹੁਣ ਬੈਂਕ ਸਵੇਰੇ 7 ਵਜੇ ਤੋਂ 12 ਵਜੇ ਤੱਕ ਗਾਹਕਾਂ ਲਈ ਹਰ ਰੋਜ ਖੁੱਲ੍ਹਣਗੇ। ਇਸ ਤੋਂ ਇਲਾਵਾ ਬੈਂਕ ਕਰਮੀ 12 ਵਜੇ ਤੋਂ ਬਾਅਦ ਬੈਂਕਾਂ ਦੇ ਅੰਦਰ 3 ਵਜੇ ਤੱਕ ਆਪਣਾ ਕੰਮ ਕਰ ਸਕਦੇ ਹਨ।
- ATM ਸਵੇਰੇ 7 ਤੋਂ 12 ਵਜੇ ਤੱਕ ਹੀ ਖੁੱਲ੍ਹਣਗੇ।
- ਮੈਡੀਕਲ ਸਟੋਰ ਸਵੇਰੇ 7 ਵਜੇ ਤੋਂ 10 ਵਜੇ ਤੱਕ ਖੁੱਲ੍ਹਣਗੇ।
- ਕੀਟਨਾਸ਼ਕ ਦਵਾਇਆ ਅਤੇ ਖਾਦ ਸਟੋਰ ਸਵੇਰੇ 7 ਵਜੇ ਤੋਂ 10 ਵਜੇ ਤੱਕ ਖੁੱਲ੍ਹਣਗੇ।
- ਹੁਣ ਗੈਸ ਸਿਲੰਡਰ ਦੀ ਸਪਲਾਈ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਘਰ ਘਰ ਜਾ ਕੇ ਏਜੇਂਸੀ ਵਲੋਂ ਕੀਤੀ ਜਾ ਸਕੇਗੀ।
- ਆਟਾ ਚੱਕਿਆ ਸਵੇਰੇ 6 ਵਜੇ ਤੋਂ 10 ਵਜੇ ਤੱਕ ਹੀ ਖੁਲ੍ਹਿਆ ਰਹਿਣਗੀਆਂ
- ਪ੍ਰਸ਼ਾਸਨ ਨੇ ਵਾਢੀ ਨੇ ਸੀਜਨ ਨੂੰ ਵੇਖਦੇ ਹੋਏ ਪੈਟਰੋਲ ਪੰਪ ਪੂਰਾ ਦਿਨ ਖੁੱਲ੍ਹ ਰਹਿਣ ਦੇ ਦਿੱਤੇ ਨਿਰਦੇਸ਼।
- ਦੁੱਧ ਦੀਆਂ ਡੇਅਰੀਆ ਸਵੇਰੇ 6 ਤੋਂ 10 ਵਜੇ ਤੱਕ ਖੁੱਲ੍ਹਣਗੀਆਂ। ਇਸ ਤੋਂ ਇਲਾਵਾ ਘਰ ਘਰ ਦੁੱਧ ਦੇਣ ਵਾਲੇ ਵੀ 6 ਤੋਂ 10 ਦੇ ਵਿੱਚ ਹੀ ਦੁੱਧ ਦੀ ਸਪਲਾਈ ਕਰ ਸਕਣਗੇ।
- ਕਰਿਆਨਾ, ਬੇਕਰੀ ਅਤੇ ਸਬਜੀਆਂ ਦੀ ਹੋਮ ਡਿਲਿਵਰੀ ਸਵੇਰੇ 6 ਤੋਂ 12 ਵਜੇ ਤੱਕ ਕੀਤੀ ਜਾ ਸਕਦੀ ਹੈ।
ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਨੋਨ ਵੈਜ ਦੇ ਸ਼ੌਂਕੀਨਾ ਲਈ ਵੀ ਆਨ ਲਾਇਨ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਹੁਣ ਤੋਂ ਚਿਕਨ ਮਟਨ ਵੀ ਸਵੇਰੇ 6 ਵਜੇ ਤੋਂ 10 ਵਜੇ ਤੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਨਜੂਰ ਕੀਤੇ ਵੈਲਡਰ ਵੱਲੋਂ ਹੀ ਹੋਮ ਡਿਲਵਰੀ ਹੋਵੇਗੀ।