ਸੁਲਤਾਨਪੁਰ ਲੋਧੀ: ਪਿੰਡ ਪਮੱਲ ਵਿਖੇ ਇੱਕ ਪੀ.ਓ ਘੋਸ਼ਿਤ ਅਪਰਾਧੀ ਨੂੰ ਫੜਨ ਗਈ ਪੁਲਿਸ ਪਾਰਟੀ 'ਤੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਇੱਕ ਮਹਿਲਾ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਈ।
ਜਾਣਕਾਰੀ ਮੁਤਾਬਕ ਅੱਜ ਸਵੇਰੇ ਕਰੀਬ 10 ਵਜੇ ਪੁਲਿਸ ਅਪਰਾਧੀ ਨੂੰ ਫ਼ੜਨ ਲਈ ਪਿੰਡ ਵਿੱਚ ਦਾਖ਼ਲ ਹੋਈ। ਇਸ ਦੌਰਾਨ ਅਪਰਾਧੀ ਦੇ ਪਰਿਵਾਰ ਵਾਲਿਆਂ ਨੇ ਲੋਹੀਆਂ ਤਲਵੰਡੀ ਚੌਧਰੀਆਂ ਪੁਲਿਸ 'ਤੇ ਹਮਲਾ ਕਰ ਦਿੱਤਾ ਗਿਆ। ਜਿਸ ਵਿੱਚ ਮਹਿਲਾ ਪੁਲਿਸ ਕਰਮੀ ਜ਼ਖਮੀ ਹੋ ਗਈ। ਜਿਸ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ।