ETV Bharat / state

ਪੁਲਿਸ ਹੱਥੀ ਚੜ੍ਹੇ ਚੋਰੀ ਤੇ ਲੁੱਟਾਂ-ਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀ - ਪੁਲਿਸ ਨੇ ਦੋ ਦੋਸ਼ੀਆਂ ਨੂੰ ਕਾਬੂ

ਮਾੜੇ ਅਨਸਰਾਂ ਅਤੇ ਲੁੱਟਾਂ ਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਲਈ ਸਪੈਸ਼ਲ ਮੁਹਿੰਮ ਚਲਾਈ ਹੈ। ਇਸੇ ਮੁਹਿੰਮ ਤਹਿਤ ਪੁਲਿਸ ਨੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਕੋਲੋਂ ਪੁਲਿਸ ਨੇ ਚੋਰੀ ਦਾ ਸਾਮਾਨ ਵੀ ਬਰਾਮਦ ਕੀਤਾ ਹੈ।

ਤਸਵੀਰ
ਤਸਵੀਰ
author img

By

Published : Feb 5, 2021, 4:18 PM IST

ਕਪੂਰਥਲਾ: ਸ਼ਹਿਰ ’ਚ ਪੁਲਿਸ ਨੇ ਮਾੜੇ ਅਨਸਰਾਂ ਅਤੇ ਲੁੱਟਾਂ ਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਲਈ ਸਪੈਸ਼ਲ ਮੁਹਿੰਮ ਚਲਾਈ ਹੈ। ਇਸੇ ਮੁਹਿੰਮ ਤਹਿਤ ਪੁਲਿਸ ਨੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਕੋਲੋਂ ਪੁਲਿਸ ਨੇ ਚੋਰੀ ਦਾ ਸਮਾਨ ਵੀ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਏਏ ਇੰਚਾਰਜ ਊਸ਼ਾ ਰਾਣੀ ਨੇ ਦੱਸਿਆ ਕਿ 24-25 ਅਪ੍ਰੈਲ 2020 ਨੂੰ ਦੇਰ ਰਾਤ ਇਨ੍ਹਾਂ ਨੇ ਇੱਕ ਐਨਆਰਆਈ ਮਨਜੀਤ ਸਿੰਘ ਦੀ ਬੰਦ ਪਈ ਕੋਠੀ ਦੇ ਤਾਲੇ ਤੋੜ ਕੇ ਕਮਰੇ ਵਿੱਚੋਂ ਲੱਕੜ ਦੀ ਅਲਮਾਰੀ ਨੂੰ ਵੀ ਤੋੜ ਕੇ ਉਸ ਵਿਚੋਂ ਬੱਤੀ ਬੋਰ ਰਿਵਾਲਵਰ ਸਮੇਤ ਛੇ ਰੌਂਦ ਭਾਰੀ ਮਾਤਰਾ ਵਿੱਚ ਗਹਿਣੇ, ਵਿਦੇਸ਼ੀ ਡਾਲਰ ਅਤੇ ਭਾਰਤੀ ਕਰੰਸੀ ਆਦਿ ਚੋਰੀ ਕੀਤੇ ਸੀ। ਜਿਸ ਦੀ ਸੂਚਨਾ ਫਗਵਾੜਾ ਵਿਖੇ ਦਰਜ ਕੀਤੀ ਗਈ ਸੀ। ਜਿਸ ਤੋਂ ਬਾਅਦ ਹੁਣ ਸੀ ਆਈ ਏ ਸਟਾਫ ਦੀ ਪੁਲਸ ਪਾਰਟੀ ਨੂੰ ਇਤਲਾਹ ਮਿਲਣ ਤੋਂ ਬਾਅਦ ਦੋਵੇਂ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ।

ਫਰਾਰ ਦੋਸ਼ੀਆਂ ਦੀ ਭਾਲ ਜਾਰੀ

ਮਾਮਲੇ ’ਤੇ ਪੁਲਿਸ ਨੇ ਦੱਸਿਆ ਕਿ ਇਨ੍ਹਾਂ ਦੇ ਹੋਰ ਸਾਥੀ ਬਾਕੀ ਦਾ ਸਮਾਨ ਅਤੇ ਨਕਦੀ ਲੈ ਕੇ ਫਰਾਰ ਸਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਜਿਨ੍ਹਾਂ ਨੂੰ ਜਲਦ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.