ETV Bharat / state

'ਦਿੱਲੀ ਜਿੱਤਣ ਵਾਲੇ ਕਿਸਾਨਾਂ ਲਈ ਚੰਡੀਗੜ੍ਹ ਜਿੱਤਣਾ ਕਿੰਨੀ ਕੁ ਵੱਡੀ ਗੱਲ ਹੈ' - big deal for farmers who won Delhi

ਪੰਜਾਬ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਹੋ ਰਿਹਾ ਹੈ ਕਿ ਕਿਸਾਨਾਂ ਵੱਲੋਂ ਆਪਣੀ ਪਾਰਟੀ ਬਣਾ ਕੇ ਚੋਣਾਂ ਲੜੀਆਂ ਜਾ ਰਹੀਆਂ ਹਨ। ਪੰਜਾਬ ਦੇ ਇਹ ਕਿਸਾਨ ਜਿੰਨ੍ਹਾਂ ਦਾ ਕੰਮ ਖੇਤਾਂ ਵਿੱਚ ਬੀਜ ਬੋਅ ਕੇ ਫ਼ਸਲ ਪੈਦਾ ਕਰਨਾ ਹੈ, ਹੁਣ ਵਿਧਾਨ ਸਭਾ ਜਾਣ ਦੀ ਤਿਆਰੀ ਕਰੀ ਬੈਠੇ ਹਨ। ਕਿਸਾਨਾਂ ਦੇ ਖੇਤਾਂ ਦੀ ਵੱਟ ਤੋਂ ਵਿਧਾਨ ਸਭਾ ਵੱਲ ਦੇ ਇਸ ਰਸਤੇ ਉੱਪਰ ਪੇਸ਼ ਹੈ ਖਾਸ ਰਿਪੋਰਟ......

ਦਿੱਲੀ ਜਿੱਤਣ ਵਾਲੇ ਕਿਸਾਨਾਂ ਲਈ ਚੰਡੀਗੜ੍ਹ ਜਿੱਤਣਾ ਕਿੰਨੀ ਕੁ ਵੱਡੀ ਗੱਲ ਹੈ

author img

By

Published : Feb 2, 2022, 6:00 PM IST

ਜਲੰਧਰ: ਪੰਜਾਬ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਹੋ ਰਿਹਾ ਹੈ ਕਿ ਕਿਸਾਨਾਂ ਵੱਲੋਂ ਆਪਣੀ ਪਾਰਟੀ ਬਣਾ ਕੇ ਚੋਣਾਂ ਲੜੀਆਂ ਜਾ ਰਹੀਆਂ ਹਨ। ਪੰਜਾਬ ਦੇ ਇਹ ਕਿਸਾਨ ਜਿੰਨ੍ਹਾਂ ਦਾ ਕੰਮ ਖੇਤਾਂ ਵਿੱਚ ਬੀਜ ਬੋਅ ਕੇ ਫ਼ਸਲ ਪੈਦਾ ਕਰਨਾ ਹੈ, ਹੁਣ ਵਿਧਾਨ ਸਭਾ ਜਾਣ ਦੀ ਤਿਆਰੀ ਕਰੀ ਬੈਠੇ ਹਨ। ਕਿਸਾਨਾਂ ਦੇ ਖੇਤਾਂ ਦੀ ਵੱਟ ਤੋਂ ਵਿਧਾਨ ਸਭਾ ਵੱਲ ਦੇ ਇਸ ਰਸਤੇ ਉੱਪਰ ਪੇਸ਼ ਇਹ ਖਾਸ ਰਿਪੋਰਟ।

ਅਸੀਂ ਖੇਤਾਂ ਵਿੱਚ ਹਲ ਅਤੇ ਟਰੈਕਟਰ ਚਲਾ ਕੇ ਫਸਲ ਉਗਾਉਣ ਵਾਲੇ ਕਿਸੇ ਕਿਸਾਨ ਦੀ ਗੱਲ ਕਰ ਰਹੇ ਹਾਂ, ਪਰ ਇਸ ਵਾਰ ਇਸ ਸ਼ਬਦ ਦੀ ਪਰਿਭਾਸ਼ਾ ਬਦਲ ਗਈ ਹੈ ਕਿਉਂਕਿ ਪੰਜਾਬ ਦੇ ਇਹ ਕਿਸਾਨ ਖੇਤਾਂ 'ਚੋਂ ਨਿਕਲ ਕੇ ਵਿਧਾਨ ਸਭਾ ਵਿੱਚ ਜਾ ਕੇ ਸਰਕਾਰ ਚਲਾਉਣ ਦਾ ਮਨ ਬਣਾਈ ਬੈਠੇ ਹਨ।

ਪੰਜਾਬ ਦੀ ਕਿਸਾਨੀ ਵਿੱਚ ਰਾਜਨੀਤੀ

ਜ਼ਾਹਿਰ ਹੈ ਕਿ ਪੰਜਾਬ ਵਿੱਚ ਰਹਿਣ ਵਾਲਾ ਹਰ ਇੱਕ ਸਖ਼ਸ ਚਾਹੇ ਉਹ ਚਾਹੇ ਕਿਸੇ ਵੀ ਕਿੱਤੇ ਨਾਲ ਜੁੜਿਆ ਹੋਵੇ, ਪੰਜਾਬ ਦਾ ਨਾਗਰਿਕ ਹੋਣ ਦੇ ਨਾਤੇ ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਨੂੰ ਵੋਟ ਜ਼ਰੂਰ ਪਾਉਂਦਾ ਹੈ। ਇਸੇ ਦੇ ਚੱਲਦੇ ਪਿਛਲੀਆਂ ਚੋਣਾਂ ਤੱਕ ਪੰਜਾਬ ਦੇ ਕਿਸਾਨ ਵੀ ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਨਾਲ ਜੁੜੇ ਹੋਏ ਸਨ, ਪਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਬਣਾਏ ਗਏ ਤਿੰਨ ਕਾਨੂੰਨਾਂ ਤੋਂ ਬਾਅਦ ਕਿਸਾਨਾਂ ਵੱਲੋਂ ਆਪਣੀ ਪਾਰਟੀ ਦਾ ਐਲਾਨ ਕਰਦੇ ਹੋਏ ਸੰਯੁਕਤ ਮੋਰਚਾ ਨਾਮ ਦੀ ਪਾਰਟੀ ਬਣਾ ਲਈ ਗਈ। ਜਿਸ ਤੋਂ ਬਾਅਦ ਕਿਸਾਨਾਂ ਦੀ ਇਸ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਗਿਆ। ਇੱਥੇ ਖਾਸ ਗੱਲ ਇਹ ਹੈ ਕਿ ਪੰਜਾਬ ਦੀ ਰਾਜਨੀਤੀ ਵਿੱਚ ਪਹਿਲੀ ਵਾਰੀ ਹੋ ਰਿਹਾ ਹੈ ਕਿ ਕਿਸਾਨਾਂ ਵੱਲੋਂ ਆਪਣੀ ਰਾਜਨੀਤਿਕ ਪਾਰਟੀ ਬਣਾ ਕੇ ਖੁਦ ਚੋਣਾਂ ਲੜਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਦੇ ਦੂਸਰੇ ਪਾਸੇ ਪੰਜਾਬ ਵਿੱਚ ਹਾਲੇ ਵੀ ਐਸੇ ਕਿਸਾਨ ਵੀ ਹਨ ਜੋ ਆਪਣੀ ਕਿਸਾਨਾਂ ਦੀ ਪਾਰਟੀ ਤੋਂ ਇਲਾਵਾ ਪੁਰਾਣੀਆਂ ਰਵਾਇਤੀ ਪਾਰਟੀਆਂ ਨਾਲ ਜੁੜੇ ਹੋਏ ਹਨ। ਫਿਲਹਾਲ ਅਸੀਂ ਗੱਲ ਕਰ ਰਹੇ ਹਾਂ ਉਸ ਕਿਸਾਨਾਂ ਦੀ ਪਾਰਟੀ ਦੀ ਜੋ ਇਸ ਵਾਰ ਵਿਧਾਨ ਸਭਾ ਚੋਣਾਂ ਲੜ ਰਹੀ ਹੈ।

ਦਿੱਲੀ ਜਿੱਤਣ ਵਾਲੇ ਕਿਸਾਨਾਂ ਲਈ ਚੰਡੀਗੜ੍ਹ ਜਿੱਤਣਾ ਕਿੰਨੀ ਕੁ ਵੱਡੀ ਗੱਲ ਹੈ

ਜੇ ਕਿਸਾਨ ਖੇਤਾਂ ਵਿੱਚ ਫ਼ਸਲ ਉਗਾ ਸਕਦਾ ਹੈ ਤੇ ਸਿਆਸਤ ਕੋਈ ਵੱਡੀ ਗੱਲ ਨਹੀਂ

ਕਿਸਾਨ ਆਗੂ ਅਤੇ ਕਰਤਾਰਪੁਰ ਤੋਂ ਉਮੀਦਵਾਰ ਰਾਜੇਸ਼ ਕੁਮਾਰ ਦਾ ਕਹਿਣਾ ਹੈ ਕਿ ਕਿਸਾਨੀ ਇੱਕ ਅਜਿਹਾ ਕੀਤਾ ਹੈ। ਜਿਸ ਵਿੱਚ ਕਿਸਾਨ ਖੇਤਾਂ ਵਿੱਚ ਬੀਜ ਬੋਅ ਕੇ ਫ਼ਸਲ ਪੈਦਾ ਕਰਦਾ ਹੈ ਅਤੇ ਉਸ ਨੂੰ ਪਾਲਦਾ ਹੈ। ਉਨ੍ਹਾਂ ਮੁਤਾਬਿਕ ਕਿਸਾਨੀ ਸਭ ਤੋਂ ਔਖਾ ਕੰਮ ਹੈ ਅਤੇ ਜੇਕਰ ਕਿਸਾਨ ਇਸ ਕੰਮ ਨੂੰ ਕਰ ਸਕਦਾ ਹੈ ਤਾਂ ਸਿਆਸਤ ਕੋਈ ਬਹੁਤੀ ਔਖੀ ਗੱਲ ਨਹੀਂ। ਉਨ੍ਹਾਂ ਮੁਤਾਬਿਕ ਦੇਸ਼ ਨੂੰ ਆਜ਼ਾਦ ਹੋਏ ਅੱਜ ਕਈ ਦਸ਼ਕ ਹੋ ਗਏ ਪਰ ਉਦੋਂ ਤੋਂ ਲੈ ਕੇ ਹੁਣ ਤਕ ਕਿਸਾਨ ਹਮੇਸ਼ਾਂ ਸੰਘਰਸ਼ ਕਰਦੇ ਰਹੇ ਹਨ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕਰਦੇ ਰਹੇ ਹਨ। ਹੁਣ ਵੀ ਪਿਛਲੇ 2 ਸਾਲ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੂੰ ਇਨ੍ਹਾਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਕੋਲ ਆਪਣੀ ਗੱਲ ਰੱਖਣ ਲਈ ਧਰਨੇ ਪ੍ਰਦਰਸ਼ਨ ਕਰਨੇ ਪਏ ਹਨ। ਉਸਦੇ ਦੂਸਰੇ ਪਾਸੇ ਰਾਜਨੀਤਿਕ ਪਾਰਟੀਆਂ ਦੇ ਆਗੂ ਸਵਾਏ ਲੋਕਾਂ ਨੂੰ ਲਾਰੇਬਾਜ਼ੀ ਕਰਨ ਦੇ ਹੋਰ ਕੋਈ ਕੰਮ ਨਹੀਂ ਕਰਦੇ ਹਨ। ਇਹੀ ਕਾਰਨ ਹੈ ਕਿ ਹੁਣ ਕਿਸਾਨਾਂ ਨੇ ਆਪਣੀ ਪਾਰਟੀ ਬਣਾ ਕੇ ਚੋਣਾਂ ਲੜ ਕੇ ਸਰਕਾਰ ਬਣਾਉਣ ਦਾ ਫ਼ੈਸਲਾ ਲਿਆ ਹੈ ਤਾਂ ਕਿ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਲਈ ਇਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਅੱਗੇ ਹੱਥ ਨਾ ਫੈਲਾਉਣੇ ਪੈਣ।

ਅੱਜ ਦਾ ਕਿਸਾਨ ਪੜ੍ਹਿਆ ਲਿਖਿਆ ਅਤੇ ਉਹ ਜਾਣਦੇ ਆ ਕਿ ਕਿਹੜੀ ਗੱਲ ਕਿੱਥੇ ਅਤੇ ਕਿੱਦਾਂ ਕਰਨੀ ਹੈ

ਰਾਜੇਸ਼ ਕੁਮਾਰ ਨੇ ਕਿਹਾ ਕਿ ਅੱਜ ਕਿਸਾਨ ਪੜ੍ਹਿਆ ਲਿਖਿਆ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਆਪਣੀ ਗੱਲ ਕਿਸੇ ਤੱਕ ਕਿੱਦਾਂ ਪਹੁੰਚਾਉਣੀ ਹੈ। ਉਨ੍ਹਾਂ ਕਿਹਾ ਕਿ ਅੱਜ ਕਿਸਾਨ ਪੜ੍ਹੇ ਲਿਖੇ ਸੀ ਇਸ ਕਰਕੇ ਕਿਸਾਨੀ ਮੋਰਚੇ ਵਿੱਚ ਕੇਂਦਰ ਸਰਕਾਰ ਨੂੰ ਮੀਟਿੰਗ ਦੇ ਦੌਰਾਨ ਉਨ੍ਹਾਂ ਅੱਗੇ ਕੋਈ ਗੱਲ ਨਹੀਂ ਆਉਂਦੀ ਸੀ। ਉਨ੍ਹਾਂ ਕਿਹਾ ਕਿ ਇਹ ਉਹੀ ਕਿਸਾਨ ਨੇ ਜਿਨ੍ਹਾਂ ਨੇ 2 ਸਾਲ ਦਿੱਲੀ ਦੇ ਬਾਰਡਰ ਤੇ ਧਰਨਾ ਲਾ ਕੇ ਕੇਂਦਰ ਸਰਕਾਰ ਨੂੰ ਆਪਣੀਆਂ ਮੰਗਾਂ ਮੰਨਣ ਲਈ ਮਜ਼ਬੂਰ ਕਰ ਦਿੱਤਾ। ਉਨ੍ਹਾਂ ਮੁਤਾਬਿਕ ਇਹ ਇਕ ਹਾਸੋਹੀਣੀ ਗੱਲ ਹੈ ਜੇ ਅੱਜ ਰਾਜਨੀਤਿਕ ਪਾਰਟੀਆਂ ਦੇ ਆਗੂ ਇਹ ਕਹਿੰਦੇ ਹਨ ਕਿ ਕਿਸਾਨਾਂ ਨੂੰ ਰਾਜਨੀਤੀ ਦਾ ਐਕਸਪੀਰੀਅੰਸ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਹੀ ਇਨ੍ਹਾਂ ਤਿੰਨਾਂ ਕਾਨੂੰਨਾਂ ਬਾਰੇ ਨਾ ਸਿਰਫ ਲੋਕਾਂ ਨੂੰ ਜਾਣੂ ਕਰਾਇਆ ਬਲਕਿ ਸਰਕਾਰ ਨੂੰ ਵੀ ਇਹ ਸਮਝਾ ਦਿੱਤਾ ਕਿ ਕਿਸਾਨਾਂ ਲਈ ਇਹ ਕਾਨੂੰਨ ਠੀਕ ਨਹੀਂ।

ਕਿਸਾਨ ਹੁਣ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਹੋ ਚੁੱਕੇ ਹਨ ਇਕਜੁੱਟ

ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਕਿਸਾਨਾਂ ਵੱਲੋਂ ਆਪਣੀ ਪਾਰਟੀ ਬਣਾਉਣ ਤੋਂ ਬਾਅਦ ਵੀ ਅੱਜ ਕਈ ਕਿਸਾਨ ਪੁਰਾਣੀਆਂ ਪਾਰਟੀਆਂ ਨਾਲ ਜੁੜੇ ਹੋਏ ਹਨ, ਰਾਜੇਸ਼ ਕੁਮਾਰ ਨੇ ਕਿਹਾ ਕਿ ਕਿਸਾਨੀ ਅੰਦੋਲਨ ਵਿਚ 700 ਤੋਂ ਉੱਪਰ ਕਿਸਾਨ ਸ਼ਹੀਦ ਹੋਇਆ ਹੈ ਅਤੇ ਜਿਸ ਵੇਲੇ ਅੰਦੋਲਨ ਖ਼ਤਮ ਹੋਇਆ ਸੀ। ਉਸ ਵੇਲੇ ਸਮੂਹ ਕਿਸਾਨਾਂ ਨੇ ਸਹੁੰ ਖਾਧੀ ਸੀ ਕਿ ਉਹ ਆਪਣੀਆਂ ਪੁਰਾਣੀਆਂ ਪਾਰਟੀਆਂ ਨੂੰ ਛੱਡ ਕੇ ਇੱਕਜੁੱਟ ਹੋ ਕੇ ਹਰ ਲੜਾਈ ਲੜਨਗੇ। ਉਨ੍ਹਾਂ ਕਿਹਾ ਕਿ ਅੱਜ ਕਿਸਾਨ ਇਕਜੁੱਟ ਹੋ ਚੁੱਕੇ ਨੇ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਲੋਕਾਂ ਨੂੰ ਇਹ ਗੱਲ ਸਾਫ ਹੋ ਜਾਵੇਗੀ।

ਚੋਣਾਂ ਜਿੱਤ ਕੇ ਵਿਧਾਨ ਸਭਾ ਵਿੱਚ ਬੈਠਣਾ ਕੋਈ ਵੱਡਾ ਚੈਲੰਜ ਨਹੀਂ

ਕਿਸਾਨਾਂ ਦਾ ਕਹਿਣਾ ਹੈ ਕਿ ਚੋਣਾਂ ਜਿੱਤਣ ਤੋਂ ਬਾਅਦ ਵਿਧਾਨ ਸਭਾ ਵਿੱਚ ਜਾ ਕੇ ਬਾਕੀ ਆਗੂਆਂ ਨਾਲ ਬੈਠਣਾ ਕੋਈ ਵੱਡਾ ਚੈਲੇਂਜ ਨਹੀਂ। ਉਨ੍ਹਾਂ ਮੁਤਾਬਿਕ ਜਿਸ ਦਿਨ ਉਹ ਪਹਿਲੀ ਵਾਰ ਮੋਰਚੇ ਵਿੱਚ ਗਏ ਸੀ ਉਸ ਦਿਨ ਵੀ ਲੋਕਾਂ ਨੂੰ ਲੱਗਦਾ ਸੀ ਕੇ ਮੋਰਚਾ ਸਫ਼ਲ ਹੋਵੇਗਾ ਕਿ ਨਹੀਂ ਪਰ ਉੱਥੇ ਕਿਸਾਨ ਆਪਣੀਆਂ ਮੰਗਾਂ ਨੂੰ ਮੰਨਵਾ ਕੇ ਵਾਪਿਸ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਸੋਨੇ ਨੂੰ ਵੀ ਕੋਈ ਆਕਾਰ ਦੇਣ ਲਈ ਤਪਸ਼ ਤਾਂ ਝੱਲਣੀ ਪੈਂਦੀ ਹੈ। ਚੋਣਾਂ ਜਿੱਤ ਕੇ ਵਿਧਾਨ ਸਭਾ ਵਿਚ ਜਾਣਾ ਇਕ ਚੈਲੇਂਜ ਤਾਂ ਹੈ ਪਰ ਕਿਸਾਨ ਕਦੀ ਵੀ ਚੈਲੇਂਜ ਲੈਣ ਤੋਂ ਨਹੀਂ ਘਬਰਾਉਂਦੇ।

ਇਹ ਵੀ ਪੜ੍ਹੋ: ਚੋਣ ਕਮਿਸ਼ਨ ਵੱਲੋਂ ‘ਸੰਯੁਕਤ ਸਮਾਜ ਮੋਰਚਾ’ ਨੂੰ ਮਿਲੀ ਮਾਨਤਾ

ETV Bharat Logo

Copyright © 2025 Ushodaya Enterprises Pvt. Ltd., All Rights Reserved.