ਜਲੰਧਰ: ਪੰਜਾਬ ਵਿੱਚ ਕਾਂਗਰਸ ਸਰਕਾਰ (Congress Government) ਦੇ ਸਾਢੇ ਚਾਰ ਸਾਲ ਪੂਰੇ ਹੋਣ ਤੋਂ ਬਾਅਦ ਵੀ ਲੋਕਾਂ ਦੇ ਮਸਲੇ ਜਿਉਂ ਦੇ ਤਿਉਂ ਖੜ੍ਹੇ ਹਨ। ਹਾਲਾਂਕਿ ਕੁਝ ਦਿਨ ਪਹਿਲਾਂ ਪੰਜਾਬ ਨੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੇ ਪੰਜਾਬ ਦੇ ਹਾਲਾਤ ਨੂੰ ਸੁਧਾਰਾ ਦੇ ਦਾਅਵੇ ਕੀਤੇ ਸਨ, ਪਰ ਅਫਸੋਸ ਉਹ ਸਿਰਫ਼ ਭਾਸ਼ਣਾ ਤੱਕ ਹੀ ਸਹਿਮਤ ਰਹੇ ਗਏ ਹਨ। ਮੁੱਖ ਮੰਤਰੀ ਚੰਨੀ ਨੇ ਪੰਜਾਬ ਵਿੱਚ ਚੱਲ ਰਹੀ ਨਾਜਾਇਜ਼ ਮਾਈਨਿੰਗ (Illegal mining) ਨੂੰ ਤੁਰੰਤ ਰੋਕਣ ਦਾ ਦਾਅਵਾ ਕੀਤਾ ਸੀ, ਪਰ ਮੁੱਖ ਮੰਤਰੀ ਦੇ ਦਾਅਵਿਆ ਦੀ ਪੋਲ ਉਦੋਂ ਖੁੱਲ੍ਹ ਗਈ ਜਦੋਂ ਵਿਸ਼ਨੂੰ ਕੁਮਾਰ ਨਾਮ ਦੇ ਵਿਅਕਤੀ ਨੇ ਈਟੀਵੀ ਦੇ ਕੈਮਰੇ ਸਾਹਮਣੇ ਸੱਚ ਦੱਸਿਆ।
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਮੁੱਖ ਮੰਤਰੀ ਬਣਦੇ ਹੀ ਸਭ ਤੋਂ ਪਹਿਲੇ ਐਲਾਨ ਕੀਤਾ ਸੀ, ਕਿ ਨਾਜਾਇਜ਼ ਮਾਈਨਿੰਗ ‘ਤੇ ਰੋਕ ਲਗਾਈ ਜਾਏਗੀ ਅਤੇ ਹਰ ਜ਼ਮੀਨ ਦੇ ਮਾਲਕ ਨੂੰ ਉਸ ਦੀ ਜ਼ਮੀਨ ‘ਤੇ ਮਾਈਨਿੰਗ ਦਾ ਹੱਕ ਦਿੱਤਾ ਜਾਏਗਾ, ਪਰ ਇਸ ਐਲਾਨ ਦੇ ਬਾਵਜੂਦ ਮਾਈਨਿੰਗ ਦਾ ਮਸਲਾ ਜਿਉਂ ਦਾ ਤਿਉਂ ਹੈ।
ਰੇਤਾ ਬਜਰੀ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਉਮੀਦ ਸੀ ਕਿ ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਇਸ ਮਸਲੇ ਦਾ ਹੱਲ ਨਿਕਲੇਗਾ ਅਤੇ ਲੋਕਾਂ ਨੂੰ ਇਸ ਮਹਿੰਗਾਈ ਤੋਂ ਰਾਹਤ ਮਿਲੇਗੀ।
ਕਿਉਂਕਿ ਮਾਈਨਿੰਗ ਉੱਤੇ ਲੱਗਣ ਵਾਲਾ ਗੁੰਡਾ ਟੈਕਸ ਜਾ ਫੇਰ ਠੇਕੇਦਾਰਾਂ ਦੀ ਮਰਮਰਜ਼ੀ ਨਾਲ ਵਸੂਲੇ ਜਾਣ ਵਾਲੇ ਪੈਸੇ ਦਾ ਸਿੱਧਾ ਅਸਰ ਰੇਤਾ ਬਜਰੀ ਦੇ ਭਾਅ ਤੇ ਪੈਂਦਾ ਹੈ। ਜਿਸ ਨਾਲ ਆਮ ਲੋਕਾਂ ਨੂੰ ਇਸ ਦਾ ਕੋਈ ਫ਼ਾਇਦਾ ਨਹੀਂ ਹੁੰਦਾ ਅਤੇ ਉਨ੍ਹਾਂ ਨੂੰ ਇਹ ਰੇਤਾ ਬਜਰੀ ਬਹੁਤ ਮਹਿੰਗੀ ਖਰੀਦਣੀ ਪੈਂਦੀ ਹੈ।
ਰੇਤਾ ਬਜਰੀ ਕਾਰੋਬਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਇਸ ਦਾ ਫ਼ਾਇਦਾ ਦੋਨੋਂ ਪਾਸਿਓਂ ਸਰਕਾਰ (Government) ਅਤੇ ਠੇਕੇਦਾਰਾਂ ਨੂੰ ਹੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਰੇਤਾ ਬਜਰੀ ਦਾ ਜਿੰਨੀ ਵੀ ਵਰਤੋ ਸਰਕਾਰੀ ਕੰਮਾਂ ਵਿੱਚ ਹੁੰਦਾ ਹੈ। ਉਸ ਦਾ ਸਿੱਧਾ ਫ਼ਾਇਦਾ ਅਜੇ ਵੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ (Akali Dal) ਸਰਕਾਰ ਤੋਂ ਪਹਿਲਾਂ ਰੇਤਾ ਤੇ ਬਜਰੀ ਢੋਣ ਵਾਲੇ ਟਿੱਪਰਾ ਦੀ ਇੱਕ ਪਰਚੀ ਲਗਾਈ ਸੀ। ਜਿਸ ਦਾ ਮੁੱਲ 400 ਰੁਪਏ ਸੀ। ਜਿਸ ਨਾਲ ਇਹ ਮਾਲ ਸਿੱਧਾ ਆਮ ਲੋਕਾਂ ਤੱਕ ਪਹੁੰਚ ਜਾਦਾ ਸੀ, ਪਰ ਜਦੋਂ ਅਕਾਲੀ ਦਲ (Akali Dal) ਸੱਤਾ ਵਿੱਚ ਆਇਆ ਤਾਂ ਅਕਾਲੀ ਦਲ ਨੇ ਇਸ ਪਰਚੇ ਨੂੰ 400 ਤੋਂ ਵਧਾਕੇ 700 ਰੁਪਏ ਪ੍ਰਤੀ ਟਿੱਪਰ ਕਰ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਸਰਕਾਰ (Congress Government) ਵਿੱਚ ਇਸ ਇੱਕ ਟਿੱਪਰ ਦੀ ਪਰਚੀ ਦਾ ਰੇਟ ਵੱਖ-ਵੱਖ ਥਾਵਾਂ ਤੋਂ 12 ਹਜ਼ਾਰ ਤੋਂ 16 ਹਜ਼ਾਰ ਰੁਪਏ ਹੈ। ਕਾਰੋਬਾਰੀਆਂ ਮੁਤਾਬਕ ਜੇ ਉਹ ਪੂਰਾ ਖਰਚਾ ਦੇ ਕੇ ਇੱਕ ਨੰਬਰ ਵਿੱਚ ਇਹ ਮਾਲ ਹਿਮਾਚਲ ਤੋਂ ਖਰੀਦ ਕੇ ਲਿਆਉਂਦੇ ਨੇ ਤਾਂ ਪੰਜਾਬ ਵਿੱਚ ਆਉਂਦਿਆਂ ਹੀ ਇਸ ‘ਤੇ 500 ਰੁਪਏ ਸੈਂਕੜਾ ਦੇ ਹਿਸਾਬ ਨਾਲ ਬੁੱਢਾ ਟੈਕਸ ਵਸੂਲਿਆ ਜਾਂਦਾ ਹੈ।
ਉਧਰ ਟਰਾਂਸਪੋਰਟ ਤੇ ਬੇਰੁਜਗਾਰ ਅਧਿਆਪਕਾਂ ਵੱਲੋਂ ਵੀ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਬਦਲ ਗਿਆ ਹੈ, ਪਰ ਅਫਸੋਸ ਇਹ ਹੈ ਕਿ ਮੁੱਖ ਮੰਤਰੀ ਬਦਲਣ ਨਾਲ ਪੰਜਾਬ ਦੇ ਹਾਲਾਤ ਨਹੀਂ ਬਦਲੇ।