ਜਲੰਧਰ: ਦੇਸ਼ ਵਿੱਚ ਕੋਰੋਨਾ ਦੇ ਕਹਿਰ ਤੋਂ ਬਾਅਦ ਜਿੱਥੇ ਪੂਰੇ ਦੇਸ਼ ਨੂੰ ਲਾਕਡਾਊਨ ਕਰ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਲੋਕ ਇੱਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ। ਆਮ ਲੋਕ ਵੀ ਸਮਾਜਿਕ ਦੂਰੀ ਸਬੰਧੀ ਜਾਗਰੂਕ ਹੁੰਦੇ ਨਜ਼ਰ ਆ ਰਹੇ ਹਨ।
ਜਲੰਧਰ 'ਚ ਅੱਜ ਸਵੇਰੇ ਲੋਕੀ ਰਾਸ਼ਨ ਦੀਆਂ ਦੁਕਾਨਾਂ 'ਤੇ ਸਾਮਾਨ ਲੈਂਦੇ ਹੋਏ ਨਜ਼ਰ ਆਏ। ਲੋਕ ਦੁਕਾਨ ਦੇ ਬਾਹਰ ਦੁਕਾਨਦਾਰਾਂ ਵੱਲੋਂ ਬਣਾਏ ਗਏ ਇੱਕ ਮੀਟਰ ਦੀ ਦੂਰੀ ਦੇ ਗੋਲਿਆਂ ਵਿੱਚ ਖੜ੍ਹ ਕੇ ਸਮਾਨ ਲੈਂਦੇ ਨਜ਼ਰ ਆਏ। ਲੋਕਾਂ ਦਾ ਅਜਿਹਾ ਵਤੀਰਾ ਇਹ ਦਰਸਾਉਂਦਾ ਹੈ ਕਿ ਲੋਕਾਂ ਵਿੱਚ ਜਾਗਰੂਕਤਾ ਆ ਰਹੀ ਹੈ।
ਇਸ ਪੂਰੇ ਇੰਤਜ਼ਾਮ ਲਈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਗੋਲੇ ਇਸ ਲਈ ਬਣਾਏ ਹਨ ਤਾਂ ਜੋ ਲੋਕ ਇੱਕ-ਦੂਜੇ ਦੇ ਨੇੜੇ ਨਾ ਖੜ੍ਹੇ ਹੋ ਸਕਣ ਅਤੇ ਸਾਵਧਾਨੀ ਵਰਤਦੇ ਹੋਏ ਘਰ ਦਾ ਜ਼ਰੂਰੀ ਸਾਮਾਨ ਖਰੀਦ ਸਕਣ।
ਇਹ ਵੀ ਪੜ੍ਹੋ: ਲੁਧਿਆਣਾ: ਐਂਬੁਲੈਂਸ ਨਾ ਮਿਲਣ 'ਤੇ ਜ਼ਖ਼ਮੀ ਪਤਨੀ ਨੂੰ ਸਾਈਕਲ 'ਤੇ ਪਹੁੰਚਾਇਆ ਹਸਪਤਾਲ
ਉਧਰ ਦੂਸਰੇ ਪਾਸੇ ਲੋਕਾਂ ਦਾ ਵੀ ਕਹਿਣਾ ਹੈ ਕਿ ਇਸ ਤਰੀਕੇ ਨਾਲ ਗੋਲੇ ਬਣਾ ਕੇ ਖੜ੍ਹੇ ਹੋਣ ਨਾਲ ਬਿਮਾਰੀ ਤੋਂ ਬਚਣ ਦੇ ਨਾਲ-ਨਾਲ ਜ਼ਰੂਰੀ ਸਾਮਾਨ ਵੀ ਲੈ ਪਾ ਰਹੇ ਹਨ। ਇਸ ਦੇ ਨਾਲ ਹੀ ਲੋਕਾਂ ਨੇ ਬਾਕੀਆਂ ਨੂੰ ਵੀ ਗੁਜ਼ਾਰਿਸ਼ ਕੀਤੀ ਕਿ ਉਹ ਇਸੇ ਤਰੀਕੇ ਨਾਲ ਸਾਵਧਾਨੀ ਵਰਤਣ ਤਾਂ ਕਿ ਕੋਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ।