ਜਲੰਧਰ: ਜਲੰਧਰ ਕੈਂਟ ਦੇ ਥਾਣਾ ਵਿਚ ਵਿਜੀਲੈਂਸ ਬਿਊਰੋ ਦੀ ਟੀਮ ਨੇ ਵੱਡੀ ਰੇਡ ਕੀਤੀ ਪੁਲਿਸ ਥਾਣਾ ਕੈਂਟ ਦੇ ਤੈਨਾਤ ਏਐਸਆਈ ਅਤੇ ਹੈੱਡ ਕਾਂਸਟੇਬਲ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ। ਮੁਲਜ਼ਮਾਂ ਤੋਂ ਰਿਸ਼ਵਤ ਲੈਂਦੇ ਰੰਗੇ ਹੱਥ ਵੀਹ ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ।
ਵਿਜੀਲੈਂਸ ਵਿਭਾਗ ਦੇ ਡੀਐੱਸਪੀ ਦਲਬੀਰ ਸਿੰਘ ਨੇ ਦੱਸਿਆ ਕਿ ਕਪੂਰਥਲਾ ਰੋਡ 'ਤੇ ਸਥਿਤ ਮੁਹੱਲਾ ਬਾਗ ਬਿਹਾਰੀਆਂ ਨਿਵਾਸੀ ਕੁਸ਼ ਕੁਮਾਰ ਨੇ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਕੁੱਝ ਦਿਨਾਂ ਪਹਿਲਾਂ ਉਸਦਾ ਦੋਸ਼ ਰਾਜੇਂਦਰ ਕੁਮਾਰ ਉਸ ਦੀ ਕਾਰ ਕਿਸੇ ਰਿਸ਼ਤੇਦਾਰ ਦੇ ਕੋਲ ਲਿਜਾਣ ਦੇ ਬਹਾਨੇ ਲੈ ਗਿਆ ਸੀ। ਪਰ ਉਹ ਸਾਰਾ ਦਿਨ ਵਾਪਸ ਨਹੀਂ ਆਇਆ ਅਗਲੇ ਦਿਨ ਜਦੋਂ ਉਹ ਵਾਪਸ ਆਇਆ ਤਾਂ ਉਸਨੇ ਦੱਸਿਆ ਕਿ ਕਾਰ ਵਿੱਚ ਉਹ ਅਵੈਦ ਸ਼ਰਾਬ ਲਿਆ ਰਿਹਾ ਸੀ ਜੋ ਕਿ ਥਾਣਾ ਕੈਂਟ ਦੀ ਪੁਲੀਸ ਨੇ ਫੜ ਲਈ ਸੀ ਉਸਦੇ ਖਿਲਾਫ ਅਵੈਦ ਸ਼ਰਾਬ ਦੀ ਤਸਕਰੀ ਦਾ ਦੋਸ਼ ਲੱਗਿਆ ਅਤੇ ਕੇਸ ਦਰਜ ਹੋਇਆ ਹੈ ਉਸ ਨੂੰ ਜ਼ਮਾਨਤ ਮਿਲੀ ਹੈ ਪਰ ਕਾਰ ਨਹੀਂ ਛੁਡਵਾਈ ਗਈ ਹੈ।
ਕੁਸ਼ ਕੁਮਾਰ ਨੇ ਕਾਰ ਫਿਰ ਲਿਆਉਣ ਦੇ ਲਈ ਥਾਣਾ ਕੈਂਟ ਦੇ ਜਾਂਚ ਅਧਿਕਾਰੀ ਏਐਸਆਈ ਪ੍ਰਮੋਦ ਕੁਮਾਰ ਨੂੰ ਸੰਪਰਕ ਕੀਤਾ ਜਿਸ ਤੇ ਪ੍ਰਮੋਦ ਕੁਮਾਰ ਨੇ ਉਸ ਤੋਂ ਵੀਹ ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ। ਡੀਐੱਸਪੀ ਦਲਬੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੇ ਇੰਸਪੈਕਟਰ ਮਨਦੀਪ ਸਿੰਘ ਨੇ ਨੇਤਰਿਤਵ ਵਿਚ ਟੀਮ ਗਠਿਤ ਕੀਤੀ ਗਈ ਅਤੇ ਪਲੈਨ ਦੇ ਮੁਤਾਬਿਕ ਥਾਣਾ ਕੈਂਟ ਦੇ ਵਿੱਚ ਟ੍ਰੈਪ ਲਗਾਇਆ ਗਿਆ।
ਏਐਸਆਈ ਪ੍ਰਮੋਦ ਕੁਮਾਰ ਨੇ ਰਿਸ਼ਵਤ ਦੇ ਲਈ ਵੀਹ ਹਜ਼ਾਰ ਰੁਪਏ ਫੜ ਦਿੱਤੇ ਸੀ ਹੈੱਡਕਾਂਸਟੇਬਲ ਸੁਰਜੀਤ ਸਿੰਘ ਨੂੰ ਫੜ ਲਿਆ ਗਿਆ ਇਸੇ ਦੌਰਾਨ ਵਿਜੀਲੈਂਸ ਟੀਮ ਨੇ ਰੇਡ ਕਰ ਕੇ ਏਐਸਆਈ ਅਤੇ ਹਵਲਦਾਰ ਨੂੰ ਗਿ੍ਫ਼ਤਾਰ ਕਰ ਰਿਸ਼ਵਤ ਦੇ ਰੁਪਏ ਬਰਾਮਦ ਕਰ ਲਿਤੇ ਆਰੋਪੀ ਦੇ ਖਿਲਾਫ ਭ੍ਰਿਸ਼ਟਾਚਾਰ ਐਕਟ ਦੇ ਅਧੀਨ ਕਾਰਵਾਈ ਕੀਤੀ ਜਾ ਰਹੀ ਹੈ।