ETV Bharat / state

'ਜਲੰਧਰ 'ਚ ਚੈਕਿੰਗ ਦੌਰਾਨ 1.07 ਕਰੋੜ ਦੀ ਨਗਦੀ ਸਮੇਤ 3.62 ਕਰੋੜ ਦਾ ਕੀਮਤੀ ਸਾਮਾਨ ਜ਼ਬਤ' - ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਨਕਦੀ ਅਤੇ ਹੋਰ ਕੀਮਤੀ ਸਮਾਨ, ਜਿਨ੍ਹਾਂ ਦੀ ਵਰਤੋਂ ਆਗਾਮੀ ਚੋਣਾਂ ਵਿੱਚ ਵੋਟਰਾਂ ਨੂੰ ਲੁਭਾਉਣ ਲਈ ਕੀਤੀ ਜਾ ਸਕਦੀ ਹੈ, ਉਸ ਦੀ ਆਵਾਜਾਈ 'ਤੇ ਨਜ਼ਰ ਰੱਖਣ ਲਈ ਕਈ ਮਾਹਰ ਟੀਮਾਂ ਤਾਇਨਾਤ ਕੀਤੀਆਂ ਹਨ।

ਜਲੰਧਰ 'ਚ ਚੈਕਿੰਗ ਦੌਰਾਨ 1.07 ਕਰੋੜ ਦੀ ਨਗਦੀ ਸਮੇਤ 3.62 ਕਰੋੜ ਦਾ ਕੀਮਤੀ ਸਾਮਾਨ ਜ਼ਬਤ

author img

By

Published : Feb 7, 2022, 9:13 AM IST

ਜਲੰਧਰ : ਜ਼ਿਲ੍ਹੇ 'ਚ ਨਿਗਰਾਨ ਟੀਮਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਕੀਤੀ ਚੈਕਿੰਗ ਦੌਰਾਨ 1.07 ਕਰੋੜ ਰੁਪਏ ਦੀ ਨਗਦੀ ਸਮੇਤ 3.62 ਕਰੋੜ ਰੁਪਏ ਦਾ ਕੀਮਤੀ ਸਮਾਨ ਜ਼ਬਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਨਕਦੀ ਅਤੇ ਹੋਰ ਕੀਮਤੀ ਸਮਾਨ, ਜਿਨ੍ਹਾਂ ਦੀ ਵਰਤੋਂ ਆਗਾਮੀ ਚੋਣਾਂ ਵਿੱਚ ਵੋਟਰਾਂ ਨੂੰ ਲੁਭਾਉਣ ਲਈ ਕੀਤੀ ਜਾ ਸਕਦੀ ਹੈ, ਉਸ ਦੀ ਆਵਾਜਾਈ 'ਤੇ ਨਜ਼ਰ ਰੱਖਣ ਲਈ ਕਈ ਮਾਹਰ ਟੀਮਾਂ ਤਾਇਨਾਤ ਕੀਤੀਆਂ ਹਨ।

ਉਨ੍ਹਾਂ ਦੱਸਿਆ ਕਿ ਜਲੰਧਰ ਦੇ ਸਮੁੱਚੇ 9 ਵਿਧਾਨ ਸਭਾ ਹਲਕਿਆਂ ਲਈ 81 ਸਟੈਟਿਕ ਸਰਵੇਲੈਂਸ ਟੀਮਾਂ, 27 ਵੀ.ਐੱਸ.ਟੀ., 81 ਫਲਾਇੰਗ ਸਕੁਐਡ ਟੀਮਾਂ, 18 ਵੀਡੀਓ ਵਿਊਇੰਗ ਟੀਮਾਂ, 9 ਲੇਖਾ ਟੀਮਾਂ, 9 ਸਹਾਇਕ ਖਰਚਾ ਨਿਗਰਾਨ, ਆਬਕਾਰੀ ਅਤੇ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ਟੀਮਾਂ ਵਿੱਚ ਕੰਮ ਕਰ ਰਹੇ 1000 ਤੋਂ ਵੱਧ ਅਧਿਕਾਰੀਆਂ ਨੂੰ ਪੈਸੇ ਅਤੇ ਹੋਰ ਸਮੱਗਰੀ ਦੇ ਪ੍ਰਵਾਹ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ ਹੈ ਤਾਂ ਜੋ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾ ਸਕਣ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਧਿਕਾਰੀਆਂ ਵੱਲੋਂ 71 ਲੱਖ ਦੀ ਕਰੀਬ 2.12 ਲੱਖ ਲੀਟਰ ਸ਼ਰਾਬ ਜ਼ਬਤ ਕਰਕੇ ਨਸ਼ਟ ਕੀਤੀ ਗਈ ਹੈ। ਫਲਾਇੰਗ ਸਕੁਐਡਜ਼, ਐਸ.ਐਸ.ਟੀਜ਼ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਚੈਕਿੰਗ ਦੌਰਾਨ 1.68 ਕਰੋੜ ਰੁਪਏ ਦੇ ਡਰੱਗਜ਼ ਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਇਸੇ ਤਰ੍ਹਾਂ ਜ਼ਿਲ੍ਹੇ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਲੈਪਟਾਪ, ਪ੍ਰੈਸ਼ਰ ਕੁੱਕਰ ਅਤੇ ਸਾੜ੍ਹੀਆਂ ਸਮੇਤ 16 ਲੱਖ ਰੁਪਏ ਦਾ ਹੋਰ ਸਾਮਾਨ ਵੀ ਜ਼ਬਤ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਚੋਣ ਜ਼ਾਬਤੇ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋ ਸਾਰੇ ਭਾਗੀਦਾਰਾਂ ਲਈ ਬਰਾਬਰੀ ਦਾ ਮੌਕਾ ਯਕੀਨੀ ਬਣਾਇਆ ਜਾ ਸਕੇ ਅਤੇ ਇਹ ਵੀ ਯਕੀਨੀ ਕੀਤਾ ਜਾ ਸਕੇ ਕਿ ਵੋਟਰ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਮੁਫ਼ਤ ਸਹੂਲਤਾਂ ਤੋਂ ਪ੍ਰਭਾਵਿਤ ਨਾ ਹੋਣ।

ਇਹ ਵੀ ਪੜ੍ਹੋ : Budget Session 2022: PM ਮੋਦੀ ਦਾ ਲੋਕ ਸਭਾ 'ਚ ਧੰਨਵਾਦ ਪ੍ਰਸਤਾਵ, ਵਿਰੋਧੀਆਂ ਦਾ ਦੇਣਗੇ ਜਵਾਬ

ETV Bharat Logo

Copyright © 2024 Ushodaya Enterprises Pvt. Ltd., All Rights Reserved.