ਜਲੰਧਰ : ਲੋਕਸਭਾ ਉਪ ਚੋਣਾਂ ਨੂੰ ਲੈ ਕੇ ਜਿੱਥੇ ਰਾਜਨੀਤਕ ਪਾਰਟੀਆਂ ਅਪਣੇ ਉਮੀਦਵਾਰਾਂ ਦਾ ਐਲਾਨ ਕਰਨ ਬਾਰੇ ਸੋਚ ਰਹੀਆਂ ਹਨ, ਓਥੇ ਹੀ ਕ੍ਰਿਸ਼ਚਨ ਭਾਈਚਾਰੇ ਦੀ ਰਾਜਨੀਤਿਕ ਪਾਰਟੀ ਇਸ ਮੌਕੇ ਉੱਤੇ ਮੈਦਾਨ ਦੇ ਵਿਚ ਉਤਰਨ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਜਲੰਧਰ ਵਿੱਚ ਉਪ ਚੋਣਾਂ ਨੂੰ ਲੈ ਕੇ ਕਾਂਗਰਸ ਭਾਜਪਾ ਅਕਾਲੀ ਅਤੇ ਆਮ ਆਦਮੀ ਪਾਰਟੀ ਜਿੱਥੇ ਉਪ ਚੋਣਾਂ ਨੂੰ ਲੈ ਕੇ ਪੂਰੇ ਜ਼ੋਰ ਸ਼ੋਰ ਨਾਲ ਤਿਆਰੀ ਕਰ ਰਹੀ ਹੈ ਉੱਥੇ ਹੀ ਇਨ੍ਹਾਂ ਤੋਂ ਬਾਅਦ ਹੁਣ ਇਸਾਈ ਭਾਈਚਾਰਾ ਵੀ ਮੈਦਾਨ ਵਿੱਚ ਉੱਤਰ ਆਇਆ ਹੈ।
ਯੁਨਾਇਟਡ ਪੰਜਾਬ ਪਾਰਟੀ : ਇਸਾਈ ਭਾਈਚਾਰੇ ਵੱਲੋਂ ਅੱਜ ਆਪਣੀ ਯੁਨਾਇਟਡ ਪੰਜਾਬ ਪਾਰਟੀ ਬਣਾ ਕੇ ਰਾਜਨੀਤੀ ਵਿੱਚ ਐਂਟਰੀ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਕਪੂਰਥਲਾ ਦੇ ਤਹਿਤ ਆਉਂਦੇ ਖੋਜੇਵਾਲ ਚਰਚ ਵਿੱਚ ਪਾਸਟ ਹਰਪ੍ਰੀਤ ਦਿਉਲ ਆਪਣੀ ਵਲੋਂ ਨਵੀਂ ਪਾਰਟੀ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਹਰਪ੍ਰੀਤ ਦਿਉਲ ਨੇ ਪਾਰਟੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਰਾਜਨੀਤਕ ਪਾਰਟੀਆਂ ਵੱਡੇ ਵੱਡੇ ਐਲਾਨ ਕਰਦੀਆਂ ਹਨ, ਪਰ ਉਹਨਾਂ ਐਲਾਨਾਂ ਨੂੰ ਖਾਸਕਰ ਇਸਾਈ ਭਾਈਚਾਰੇ ਲਈ ਪੂਰਾ ਨਹੀਂ ਕੀਤਾ ਜਾਂਦਾ ਹੈ ਅਤੇ ਇਸਾਈ ਭਾਈਚਾਰੇ ਨੂੰ ਹਮੇਸ਼ਾ ਹੀ ਨਜ਼ਰ ਅੰਦਾਜ਼ ਕੀਤਾ ਜਾਂਦਾ ਰਿਹਾ ਹੈ। ਇਸ ਕਾਰਨ ਇਨ੍ਹਾਂ ਨੂੰ ਆਪਣੀ ਖੁਦ ਦੀ ਰਾਜਨੀਤਕ ਪਾਰਟੀ ਬਣਾਉਣ ਦੀ ਜ਼ਰੂਰਤ ਪਈ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਇਸਾਈ ਭਾਈਚਾਰੇ ਦੀ ਆਵਾਜ ਅੱਗੇ ਲੈ ਕੇ ਜਾਣ ਲਈ ਬਣਾਈ ਗਈ ਹੈ। ਜਦੋਂ ਕਿ ਰਾਜਨੀਤਕ ਪਾਰਟੀ ਸਿਰਫ ਕ੍ਰਿਸ਼ਚਨ ਭਾਈਚਾਰੇ ਦੇ ਲਈ ਹੀ ਨਹੀਂ ਬਲਕਿ ਹੋਰ ਲੋਕਾਂ ਲਈ ਵੀ ਕੰਮ ਕਰੇਗੀ, ਜਿਸ ਨੂੰ ਲੈ ਕੇ ਯੂਨਾਈਟਡ ਪੰਜਾਬ ਪਾਰਟੀ ਦੇ ਪ੍ਰਧਾਨ ਅਲਬਰਟ ਦੂਆ ਵੱਲੋਂ ਕਿਹਾ ਗਿਆ ਕਿ ਫ਼ਿਲਹਾਲ ਰਾਜਨੀਤਕ ਪਾਰਟੀ ਬਣਾਈ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਬੈਠਕਾਂ ਵੀ ਕੀਤੀਆਂ ਜਾਣਗੀਆਂ। ਇਸ ਮੌਕੇ ਪੱਤਰਕਾਰਾਂ ਵਲੋਂ ਉਪ ਚੋਣਾਂ ਤੇ ਪੁੱਛੇ ਗਏ ਸਵਾਲ ਤੇ ਪਾਰਟੀ ਆਗੂਆਂ ਨੇ ਕਿਹਾ ਕਿ ਪਾਰਟੀ ਵਲੋਂ ਆਉਣ ਵਾਲੇ ਦਿਨਾਂ ਵਿੱਚ ਹਲਕਾ ਇੰਚਾਰਜ ਅਤੇ ਹਲਕਾ ਕਮੇਟੀਆਂ ਵੀ ਬਣਾਈਆਂ ਜਾਣਗੀਆਂ ਜੋ ਕਿ ਆਉਣ ਵਾਲੇ ਦਿਨਾਂ ਵਿਚ ਫੈਸਲਾ ਲਿਆ ਜਾਵੇਗਾ। ਇਸ ਤੋਂ ਇਲਾਵਾ ਹੋਰ ਲੋਕਾਂ ਨੂੰ ਵੀ ਪਾਰਟੀ ਨਾਲ ਜੋੜਿਆ ਜਾਵੇਗਾ। ਇਹ ਵੀ ਯਾਦ ਰਹੇ ਕਿ ਹੋਰਨਾਂ ਰਾਜਨੀਤਕ ਪਾਰਟੀਆਂ ਵਾਂਗ ਕ੍ਰਿਸਚਨ ਭਾਈਚਾਰੇ ਦੇ ਵੱਲੋਂ ਵੀ ਅੱਜ ਇੱਕ ਰਾਜਨੀਤਕ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਰਾਜਨੀਤਕ ਪਾਰਟੀ ਦੇ ਨਾਲ ਕਿੰਨਾ ਕੁ ਰਾਜਨੀਤਕ ਪਾਰਟੀਆਂ ਦੇ ਵਿੱਚ ਫੇਰ ਬਦਲ ਹੁੰਦਾ ਹੈ।