ਜਲੰਧਰ: ਪੰਜਾਬ ਦੇ ਦੋਆਬਾ ਇਲਾਕੇ ਵਿੱਚ ਅੱਜ ਦੇਸ਼ ਦੇ ਕੇਂਦਰੀ ਮੰਤਰੀ ਅੁਨਰਾਗ ਠਾਕੁਰ (Union Minister Anurag Thakur) ਪਹੁੰਚਣਗੇ। ਇਸ ਮੌਕੇ ਅਨੁਰਾਗ ਠਾਕੁਰ ਜਲੰਧਰ ਦੇ ਦੋਆਬਾ ਕਾਲਜ ਵਿਖੇ 65ਵੀਂ ਕਨਵੋਕੇਸ਼ਨ ਦਾ ਹਿੱਸਾ ਬਣਨਗੇ । ਦੋਆਬਾ ਕਾਲਜ ਵੱਲੋਂ ਇਸ 65ਵੀਂ ਕਨਵੋਕੇਸ਼ਨ (65th Convocation) ਵਿੱਚ ਭਾਗ ਲੈਣ ਪਹੁੰਚਣ ਅਨੁਰਾਗ ਠਾਕੁਰ ਕਾਲਜ ਦੇ 552 ਵਿਦਿਆਰਥੀਆਂ ਨੂੰ (Degrees will be awarded to 552 students) ਡਿਗਰੀਆਂ ਸੌਂਪਣਗੇ।
ਡਿਗਰੀਆਂ ਵੰਡਣ ਤੋਂ ਬਾਅਦ ਕੇਂਦਰੀ ਮੰਤਰੀ ਆਪਣੇ ਪਿਛਲੇ ਦੌਰੇ ਦੀ ਤਰ੍ਹਾਂ ਵੱਖ-ਵੱਖ ਭਾਰਤੀ ਜਨਤਾ ਪਾਰਟੀ ਦੇ ਸਮਰਥਕਾਂ ਅਤੇ ਸਨਅਤਕਾਰਾਂ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਦੋਆਬਾ ਕਾਲਜ ਪਹੁੰਚਣ ਤੋਂ ਪਹਿਲਾਂ ਅਨੁਰਾਗ ਠਾਕੁਰ ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਅੰਮ੍ਰਿਤਸਰ ਦੇ 52ਵੇਂ ਸਲਾਨਾ ਖੇਡ ਇਨਾਮ ਵੰਡ ਸਮਾਰੋਹ ਦੌਰਾਨ ਅੰਤਰਰਾਸ਼ਟਰੀ ਖੇਲੋ ਇੰਡੀਆ ਅਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਪੱਧਰ 'ਤੇ ਵੱਖ-ਵੱਖ ਖੇਡਾਂ ਵਿੱਚ ਯੂਨੀਵਰਸਿਟੀ ਦਾ ਨਾਮ ਰੋਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਨਕਦ ਇਨਾਮਾਂ ਅਤੇ ਸਮੁੱਚੇ ਤੌਰ 'ਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਕਾਲਜਾਂ ਨੂੰ ਟਰਾਫੀਆਂ ਨਾਲ ਸਨਮਾਨਿਤ ਕਰਨ ਲਈ ਵਿਸ਼ੇਸ਼ ਤੌਰ ਉੱਤੇ ਪਹੁੰਚੇ ।
ਦੱਸ ਦਈਏ ਗੁਰੂ ਨਾਨਕ ਦੇਵ ਯੂਨੀਵਰਸਿਟੀ (Guru Nanak Dev University) ਨੇ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਤਰੱਕੀ ਕੀਤੀ ਹੈ ਅਤੇ 23 ਵਾਰ ਰਿਕਾਰਡ ਸਮੇਂ ਲਈ ਭਾਰਤ ਦੀ ਵੱਕਾਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਜਿੱਤੀ ਹੈ। ਯੂਨੀਵਰਸਿਟੀ ਨੇ 35 ਅਰਜੁਨ ਐਵਾਰਡੀ, 6 ਪਦਮ ਸ਼੍ਰੀ ਐਵਾਰਡੀ ਅਤੇ 2 ਦਰੋਣਾਚਾਰੀਆ ਐਵਾਰਡੀ ਪੈਦਾ ਕੀਤੇ ਹਨ।
ਹਰ ਸਾਲ ਸਰੀਰਕ ਸਿੱਖਿਆ ਵਿਭਾਗ (ਅਲਾਈਡ ਟੀਚਿੰਗ) 90 ਤੋਂ ਵੱਧ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਟਰ-ਕਾਲਜ (ਪੁਰਸ਼ ਅਤੇ ਮਹਿਲਾ ਚੈਂਪੀਅਨਸ਼ਿਪਾਂ ਦਾ ਆਯੋਜਨ ਕਰਦਾ ਹੈ ਅਤੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਚੈਂਪੀਅਨਸ਼ਿਪਾਂ ਵਿੱਚ ਹਿੱਸਾ ਲੈਣ ਲਈ 70 ਤੋਂ ਵੱਧ ਯੂਨੀਵਰਸਿਟੀ ਟੀਮਾਂ (ਪੁਰਸ਼ ਅਤੇ ਮਹਿਲਾ) ਭੇਜਦਾ ਹੈ। ਭਾਰਤੀ ਖੇਡ ਅਥਾਰਟੀ ਨੇ ਯੂਨੀਵਰਸਿਟੀ ਕੈਂਪਸ ਵਿੱਚ ਹਾਕੀ ਅਤੇ ਹੈਂਡਬਾਲ ਲਈ ਖੇਲੋ ਇੰਡੀਆ ਕੇਂਦਰ ਅਤੇ ਤਲਵਾਰਬਾਜ਼ੀ ਅਤੇ ਤੀਰਅੰਦਾਜ਼ੀ ਲਈ ਖੇਲੋ ਇੰਡੀਆ ਅਕੈਡਮੀਆਂ ਸਥਾਪਤ ਕੀਤੀਆਂ ਹਨ।
ਇਹ ਵੀ ਪੜ੍ਹੋੇ: ਸਹਾਇਕ ਪ੍ਰੋਫੈਸਰਾਂ ਵੱਲੋਂ ਮੀਤ ਹੇਅਰ ਦੀ ਕੋਠੀ ਦਾ ਘਿਰਾਓ, ਦੇਰ ਰਾਤ ਤੱਕ ਹੰਗਾਮਾ, AAP ਸਰਕਾਰ ਨੂੰ ਦਿੱਤੀ ਚੇਤਾਵਨੀ