ETV Bharat / state

ਮਹਿਲਾ ਨੂੰ ਅਗਵਾ ਕਰਨ ਦੀ ਕੀਤੀ ਕੋਸ਼ਿਸ਼, ਜ਼ਖ਼ਮੀ ਹਾਲਤ 'ਚ ਨਹਿਰ ਦੇ ਪੁਲ 'ਤੇ ਛੱਡਿਆ

ਗੋਰਾਇਆ ਪਿੰਡ ਵਿੱਚ ਇੱਕ ਮਹਿਲਾ 'ਤੇ ਅਣਪਛਾਤੇ ਵਿਅਕਤੀ ਨੇ ਡੰਡਿਆਂ ਦੇ ਨਾਲ ਵਾਰ ਕਰਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ, ਜਿਸ ਤੋਂਂ ਬਾਅਦ ਉਸ ਨੂੰ ਸਿਵਲ ਹਸਪਤਾਲ ਬੜਾ ਪਿੰਡ ਵਿਖੇ ਭਰਤੀ ਕਰਵਾਇਆ ਗਿਆ।

ਫ਼ੋਟੋ
ਫ਼ੋਟੋ
author img

By

Published : Sep 28, 2020, 6:19 PM IST

ਜਲੰਧਰ/ਫਿਲੌਰ: ਗੋਰਾਇਆ ਪਿੰਡ ਦੀ ਇੱਕ ਮਹਿਲਾ 'ਤੇ ਅਣਪਛਾਤੇ ਵਿਅਕਤੀ ਵੱਲੋਂ ਡੰਡਿਆਂ ਨਾਲ ਵਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਬੁਰੀ ਤਰ੍ਹਾਂ ਜ਼ਖਮੀ ਹੈ ਤੇ ਉਸ ਨੂੰ ਬੜਾ ਪਿੰਡ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਮਹਿਲਾ ਦੀ ਪਛਾਣ ਕੁਸੁਮ ਵਜੋਂ ਹੋਈ ਹੈ, ਜਿਸ ਦੇ ਪਤੀ ਸੁਰਜੀਤ ਸਿੰਘ ਦੀ ਮੌਤ ਹੋ ਚੁੱਕੀ ਹੈ। ਕੁਸੁਮ ਗੁਰਾਇਆ ਪਿੰਡ ਦੇ ਰਾਮਗੜ੍ਹੀਆ ਮੁਹੱਲੇ ਦੀ ਵਾਸੀ ਹੈ।

ਮਹਿਲਾ ਨੂੰ ਅਗਵਾ ਕਰਨ ਦੀ ਕੀਤੀ ਕੋਸ਼ਿਸ, ਜ਼ਖ਼ਮੀ ਹਾਲਤ ਵਿੱਚ ਨਹਿਰ ਪੁੱਲ 'ਤੇ ਛਡਿਆ

ਰਿਸ਼ਤੇਦਾਰ ਨੇ ਦੱਸਿਆ ਕਿ ਉਸ ਦੇ ਭਰਾ ਦੀ ਇੱਕ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਹੁਣ ਉਸ ਦੀ ਭਰਜਾਈ ਕਿਸੇ ਦੇ ਘਰ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੀ ਹੈ। ਜਦੋਂ ਉਹ ਆਪਣਾ ਕੰਮ ਖ਼ਤਮ ਕਰਕੇ ਘਰ ਪਰਤ ਰਹੀ ਸੀ ਤਾਂ ਇੱਕ ਅਣਪਛਾਤੇ ਮੋਟਰਸਾਈਕਲ ਸਵਾਰ ਨੇ ਉਸ ਨੂੰ ਕਿਹਾ ਕਿ ਉਸ ਦੇ ਘਰ ਦਾ ਕੰਮ ਕਰਨਾ ਹੈ, ਜਿਸ ਦੇ ਬਦਲੇ ਉਸ ਨੂੰ ਪੈਸੇ ਦਿੱਤੇ ਜਾਣਗੇ। ਕੁਸਮ ਵੱਲੋਂ ਵਾਰ-ਵਾਰ ਮਨ੍ਹਾ ਕਰਨ ਦੇ ਬਾਅਦ ਵੀ ਉਹ ਵਿਅਕਤੀ ਕੁਸਮ ਨਾਲ ਜ਼ਬਰਦਸਤੀ ਮੋਟਰਸਾਈਕਲ 'ਤੇ ਬਿਠਾ ਕੇ ਰੁੜਕਾ ਖਰੜ ਲੈ ਗਿਆ।

ਸ਼ੱਕ ਹੋਣ 'ਤੇ ਕੁਸਮ ਨੇ ਉਸ ਵਿਅਕਤੀ ਨੂੰ ਮੋਟਰਸਾਈਕਲ ਰੋਕਣ ਲਈ ਕਿਹਾ ਪਰ ਉਸ ਨੇ ਮੋਟਰਸਾਇਕਲ ਨਹੀਂ ਰੋਕਿਆ। ਜਦੋਂ ਉਹ ਨਹਿਰ ਦੀ ਪੁਲੀ ਪਿੰਡ ਮਾਹਲਾ ਦੇ ਨੇੜੇ ਪੁੱਜੇ ਤਾਂ ਕੁਸਮ ਨੇ ਮੋਟਰਸਾਈਕਲ ਤੋਂ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਉਸ ਵਿਅਕਤੀ ਨੇ ਮਹਿਲਾ ਕੁਸਮ 'ਤੇ ਡੰਡਿਆਂ ਦੇ ਨਾਲ ਵਾਰ ਕਰਨਾ ਸ਼ੁਰੂ ਕਰ ਦਿੱਤਾ।

ਰਾਹਗੀਰਾਂ ਵੱਲੋਂ ਕੁਸੁਮ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਥਾਣਾ ਗੁਰਾਇਆ ਦੇ ਸਬ ਇੰਸਪੈਕਟਰ ਜਗਦੀਸ਼ ਰਾਜ ਵੱਲੋਂ ਮਾਮਲੇ ਦਰਜ ਕਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.