ਜਲੰਧਰ: ਮਕਸੂਦਾ ਡੀਏਵੀ ਕਾਲਜ ਕੋਲ ਰੇਲਵੇ ਲਾਈਨ 'ਤੇ ਇੱਕ ਵਿਅਕਤੀ ਨੇ ਆਤਮਹੱਤਿਆ ਕਰ ਲਈ। ਮੌਕੇ 'ਤੇ ਪੁੱਜੇ ਏ.ਐਸ.ਆਈ. ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਮਨੋਜ ਕੁਮਾਰ ਦੇ ਰੂਪ ਵਿੱਚ ਹੋਈ ਹੈ।
ਮਨੋਜ ਕੁਮਾਰ ਨਾਲ ਕੰਮ ਕਰਨ ਵਾਲੇ ਰਵੀ ਸਭਰਵਾਲ ਨੇ ਦੱਸਿਆ ਕਿ ਮਨੋਜ ਨੇ ਆਟੋ ਰਿਕਸ਼ਾ ਦਾ ਕੰਮ ਕਰਦਾ ਸੀ ਅਤੇ ਕੰਮਕਾਜ ਨਾ ਹੋਣ ਕਾਰਨ ਉਸਨੇ ਡਿਪ੍ਰੈਸ਼ਨ ਦੇ ਚੱਲਦੇ ਖੁਦਕੁਸ਼ੀ ਕਰ ਲਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਕੋਰੋਨਾ ਦੀ ਬਜਾਏ ਭੁੱਖ ਅਤੇ ਬੇਰੁਜ਼ਗਾਰੀ ਨਾਲ ਮਰ ਰਹੇ ਹਨ।
ਉਨ੍ਹਾਂ ਸਰਕਾਰ ਨੂੰ ਇਸ ਗੰਭੀਰ ਮੁੱਦੇ ਬਾਰੇ ਸੋਚਣਾ ਦੀ ਅਪੀਲ ਕੀਤੀ ਅਤੇ ਇਸ ਦਾ ਕੋਈ ਹੱਲ ਕੱਢਣ ਲਈ ਕਿਹਾ ਤਾਂ ਜੋ ਅਜਿਹੀਆਂ ਘਟਨਾਵਾਂ ਸਾਹਮਣੇ ਨਾ ਆਉਣ। ਉਥੇ ਹੀ ਮ੍ਰਿਤਕ ਦੇ ਪੁੱਤਰ ਅਜੇ ਦਾ ਕਹਿਣਾ ਹੈ ਕਿ ਉਸਦੇ ਪਿਤਾ ਲਗਭਗ 15-16 ਸਾਲ ਤੋਂ ਅਲੱਗ ਰਹਿ ਰਹੇ ਸੀ।
ਫਿਲਹਾਲ ਪੁਲਸ ਨੇ ਮ੍ਰਿਤਕ ਦੇਹ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਭਿਜਵਾ ਦਿੱਤੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਜਨਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਜਾਵੇਗਾ।