ਜਲੰਧਰ:ਪੁਲਿਸ ਟੀਮ ਵੱਲੋਂ ਨਾਕਾ ਬੰਦੀ ਕੀਤੀ ਗਈ ਸੀ। ਇਸ ਦੌਰਾਨ ਪੁਲੀ ਨਹਿਰ ਬਾਬਾ ਬੁੱਢਾ ਜੀ ਨਗਰ ਨੇੜੇ ਮਿਲੂ ਬਸਤੀ ਵਿਖੇ ਦੋ ਨੌਜਵਾਨ ਪੈਦਲ ਆਉਂਦੇ ਦਿਖਾਈ ਦਿੱਤੇ। ਜਿਹਨਾ ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਨੌਜਵਾਨਾ ਨੇ ਆਪਣਾ ਨਾਮ ਅਮਿਤ ਕੁਮਾਰ ਪੁੱਤਰ ਕਰਨ ਕੁਮਾਰ ਵਾਸੀ ਵਾਰਡ ਨੰਬਰ 13 ਦਾਣਾ ਮੰਡੀ ਪੱਟੀ ਤਰਨਤਾਰਨ ਜਿਸ ਪਾਸੋ 130 ਗ੍ਰਾਮ ਹੈਰੋਇਨ ਅਤੇ ਦੂਸਰੇ ਨੋਜਵਾਨ ਨੇ ਆਪਣਾ ਨਾਮ ਰਿੰਦਰ ਕੁਮਾਰ ਉਰਫ ਰਾਜਨ ਪੁੱਤਰ ਤਿਕਲ ਰਾਜ ਵਾਸੀ ਪਿੰਡ ਭਿੰਡੀ ਸੈਦਾ ਤਹਿਸੀਲ ਅਜਨਾਲਾ ਅੰਮ੍ਰਿਤਸਰ ਦੱਸਿਆ।
ਜਿਸ ਪਾਸੋ 50 ਗ੍ਰਾਮ ਹੈਰੋਇਨ ਬਰਾਮਦ (Heroin seized) ਹੋਣ ਉਪਰੰਤ ਮੁਲਜ਼ਮ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਬਸਤੀ ਬਾਵਾ ਖੇਲ ਕਮਿਸਨਰੇਟ ਜਲੰਧਰ ਵਿਖੇ ਮੁਕੱਦਮਾ ਨੰਬਰ 235 ਮਿਤੀ 15.12.2021 ਅ:ਧ 21/61/85 NDPS Act ਦਰਜ ਰਜਿਸਟਰ ਕਰਾ ਕੇ ਦੋਵੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਨਸ਼ਾ ਦੇ ਤਸਕਰਾਂ ਉਤੇ ਸਖਤ ਨਜ਼ਰ ਰੱਖੀ ਹੋਈ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਜਲੰਧਰ ਵਿਚੋਂ ਨਸ਼ਾ ਤਸਕਰਾਂ ਨੂੰ ਲੈ ਕੇ ਸਪੈਸ਼ਲ ਮੁਹਿੰਮ ਵੱਢੀ ਹੋਈ ਹੈ।
ਇਹ ਵੀ ਪੜੋ: ਉੱਪ ਮੁੱਖ ਮੰਤਰੀ ਸੋਨੀ ਦੇ ਘਰ ਨੂੰ ਘਿਰਾਓ