ਜਲੰਧਰ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੇਦੀਆਂ ਵੱਲੋਂ ਦਿੱਲੀ ਦੇ ਬਾਰਡਰਾਂ 'ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਲਈ ਹੁਣ ਸਿਆਸੀ ਪਾਰਟੀਆਂ ਵੀ ਮੈਦਾਨ ਵਿੱਚ ਉਤਰ ਚੁੱਕੀਆਂ ਹਨ। ਕਿਸਾਨਾਂ ਵੱਲੋਂ 26 ਜਨਵਰੀ ਨੂੰ ਜੋ ਟਰੈਕਟਰ ਮਾਰਚ ਕੱਢਿਆ ਜਾਣਾ ਹੈ, ਉਸ ਦੇ ਸਬੰਧ ਵਿੱਚ ਕਿਸਾਨਾਂ ਦੇ ਹਿੱਤ ਵਿੱਚ ਜਲੰਧਰ ਵਿਖੇ ਟਰੈਕਟਰ ਰੈਲੀ ਕੀਤੀ ਗਈ।
ਕਿਸਾਨਾਂ ਵੱਲੋਂ 26 ਜਨਵਰੀ ਨੂੰ ਇੱਕ ਵਿਸ਼ਾਲ ਟਰੈਕਟਰ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਦਿੱਲੀ ਵਿੱਚ 26 ਜਨਵਰੀ ਨੂੰ ਕਿਸਾਨਾਂ ਵੱਲੋਂ ਵਿਸ਼ਾਲ ਟਰੈਕਟਰ ਰੈਲੀ ਮਾਰਚ ਕੱਢਿਆ ਜਾਣਾ ਹੈ। ਇਸ ਸਬੰਧ ਵਿੱਚ ਯੂਥ ਅਕਾਲੀ ਦਲ ਦੇ ਵੱਲੋਂ ਜਲੰਧਰ ਦੇ ਪ੍ਰਤਾਪਪੁਰਾ ਪਿੰਡ ਤੋਂ ਗੁਰੂ ਤੇਗ ਬਹਾਦੁਰ ਨਗਰ ਤੱਕ ਇੱਕ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ।
ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਬੰਟੀ ਨੇ ਦੱਸਿਆ ਕਿ ਇਸ ਟਰੈਕਟਰ ਮਾਰਚ ਦਾ ਕੱਢਣਾ ਆਮ ਲੋਕਾਂ ਦੇ ਲਈ ਸਨੇਹਾ ਹੈ। ਦਿੱਲੀ ਵਿੱਚ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ। ਉਸ ਵਿੱਚ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ। ਖੇਤੀ ਕਾਨੂੰਨਾਂ ਨੂੰ ਜਲਦ ਤੋਂ ਜਲਦ ਰੱਦ ਕਰਵਾਇਆ ਜਾ ਸਕੇ।
ਬੰਟੀ ਨੇ ਕਿਹਾ ਕੀ ਆਉਣ ਵਾਲੇ ਦੱਸ ਦਿਨਾਂ ਵਿੱਚ ਅਜਿਹੇ ਹੀ ਟਰੈਕਟਰ ਮਾਰਚ ਕੱਢੇ ਜਾਣਗੇ ਤਾਂ ਕਿ 26 ਜਨਵਰੀ ਨੂੰ ਸਭ ਪੰਜਾਬ ਵਾਸੀ ਦਿੱਲੀ ਪਹੁੰਚ ਕੇ ਟਰੈਕਟਰ ਮਾਰਚ ਵਿੱਚ ਹਿੱਸਾ ਲੈਣ ਲ਼ਈ ਕਿਹਾ ਗਿਆ।