ਜਲੰਧਰ: ਫਗਵਾੜਾ (Phagwara) ਵਿਚ ਉਸ ਵਕਤ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਕਾਨਵੈਂਟ ਸਕੂਲ ਵਿਖੇ ਛੁੱਟੀ ਹੋਣ ਸਮੇਂ ਬੱਚੇ ਬਾਹਰ ਨਿਕਲੇ ਹੀ ਸਨ ਉਧਰ ਆਏ ਰਹੇ ਟਰੈਕਟਰ ਚਾਲਕ ਨੇ ਬੱਚਿਆਂ ਨੂੰ ਬਚਾ ਲਿਆ ਪਰ ਆਪਣਾ ਟਰੈਕਟਰ ਹਾਦਸਾ ਗ੍ਰਸਤ ਹੋ ਗਿਆ। ਟਰੈਕਟਰ ਬੁਰੀ ਤਰੀਕੇ ਨਾਲ ਟੁੱਟ ਗਿਆ ਹੈ।
ਦੁਕਾਨਦਾਰ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਸਕੂਲੀ ਬੱਚਿਆਂ ਨੂੰ ਬਚਾਉਣ ਦੇ ਲਈ ਟਰੈਕਟਰ ਚਾਲਕ (Tractor driver) ਨੇ ਇੰਨੀ ਜੋਰ ਦੀ ਬਰੇਕ ਮਾਰੀ ਕਿ ਉਸਦਾ ਟਰੈਕਟਰ ਦੂਜੇ ਪਾਸੇ ਲੱਗੀ ਰੈਲਿੰਗ ਵਿਚ ਜਾ ਵੱਜਿਆ।ਇਸ ਦੌਰਾਨ ਟਰੈਕਟਰ ਦਾ ਬਹੁਤ ਨੁਕਸਾਨ ਹੋਇਆ ਹੈ।
ਇਸ ਮੌਕੇ ਜਾਂਚ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਪਹਿਲਾ ਵੀ ਕਈ ਸ਼ਿਕਾਇਤਾਂ ਆਈਆ ਸਨ ਕਿ ਰੇਲਿੰਗ ਟੁੱਟੀ ਹੋਣ ਕਾਰਨ ਬੱਚੇ ਛੁੱਟੀ ਸਮੇਂ ਸੜਕ ਪਾਰ ਕਰਦੇ ਹਨ। ਉਨਾਂ ਕਿਹਾ ਕਿ ਸਕੂਲ ਪ੍ਰਬੰਧਕਾ ਨੂੰ ਚਾਹੀਦਾ ਹੈ ਕਿ ਉਹ ਇਸ ਦਾ ਉਚਿਤ ਪ੍ਰਬੰਧ ਕਰਨ। ਉਨਾਂ ਕਿਹਾ ਕਿ ਬਾਕੀ ਜਾਂਚ ਅਧਿਕਾਰੀ ਆਵੇਗਾ ਤੇ ਉਸ ਹਿਸਾਬ ਨਾਲ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।