ETV Bharat / state

ਖ਼ਾਕੀ ਵਰਦੀ ਵਾਲਿਆਂ ਨੇ ਕੀਤਾ ਅਜਿਹਾ ਕਾਰਾ, ਮਹਿਕਮੇ ਦਾ ਸ਼ਰਮ ਨਾਲ ਝੁੱਕਿਆ ਸਿਰ! - ਰਿਸ਼ਵਤਖੋਰੀ

ਜਲੰਧਰ ਦੇ ਕਸਬਾ ਫਿਲੌਰ ਵਿਖੇ ਪੁਲੀਸ ਵੱਲੋਂ ਹੀ ਰਿਸ਼ਵਤ ਲੈਣ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਫਿਲੌਰ ਵਿੱਚ ਲਗਾਏ ਗਏ ਹਾਈਟੈਕ ਨਾਕੇ ਤੇ 4 ਏਐਸਆਈ ਵੱਲੋਂ ਹਾਈਟੈਕ ਨਾਕੇ ਦੇ ਦੌਰਾਨ ਬਿਨਾਂ ਪਰੂਫ ਵਾਲਾ 25 ਲੱਖ ਕੈਸ਼ ਫੜਿਆ ਪਰ ਉਨ੍ਹਾਂ ਨੇ ਉਸ ਨੂੰ ਜ਼ਬਤ ਕਰਨ ਦੀ ਬਜਾਏ ਚਾਰ ਲੱਖ ਦੀ ਰਿਸ਼ਵਤ ਲੈਕੇ ਛੱਡ ਦਿੱਤਾ।

ਖ਼ਾਕੀ ਵਰਦੀ ਵਾਲਿਆਂ ਨੇ ਕੀਤਾ ਅਜਿਹਾ ਕਾਰਾ
ਖ਼ਾਕੀ ਵਰਦੀ ਵਾਲਿਆਂ ਨੇ ਕੀਤਾ ਅਜਿਹਾ ਕਾਰਾ
author img

By

Published : Sep 7, 2021, 12:57 PM IST

ਜਲੰਧਰ: ਜਦੋਂ ਕੋਈ ਜ਼ੁਰਮ ਹੁੰਦਾ ਜਾਂ ਕੋਈ ਰਿਸ਼ਵਤਖੋਰੀ ਦਾ ਮਾਮਲਾ ਆਉਂਦਾ ਤਾਂ ਪੁਲਿਸ ਊਸਨੂੰ ਕਾਬੂ ਕਰਦੀ ਹੈ ਪਰ ਜਦੋਂ ਪੁਲਿਸ ਹੀ ਰਿਸ਼ਵਤ ਲੈਂਦੀ ਕਾਬੂ ਕੀਤੇ ਜਾਵੇ ਤਾਂ ਖਾਕੀ ਦਾਗਦਾਰ ਹੋ ਜਾਂਦੀ ਹੈ। ਜਲੰਧਰ ਦੇ ਕਸਬਾ ਫਿਲੌਰ ਵਿਖੇ ਪੁਲੀਸ ਵੱਲੋਂ ਹੀ ਰਿਸ਼ਵਤ ਲੈਣ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਫਿਲੌਰ ਵਿੱਚ ਲਗਾਏ ਗਏ ਹਾਈਟੈਕ ਨਾਕੇ ਤੇ 4 ਏਐਸਆਈ ਵੱਲੋਂ ਹਾਈਟੈਕ ਨਾਕੇ ਦੇ ਦੌਰਾਨ ਬਿਨਾਂ ਪਰੂਫ ਵਾਲਾ 25 ਲੱਖ ਕੈਸ਼ ਫੜਿਆ ਪਰ ਉਨ੍ਹਾਂ ਨੇ ਉਸ ਨੂੰ ਜ਼ਬਤ ਕਰਨ ਦੀ ਬਜਾਏ ਚਾਰ ਲੱਖ ਦੀ ਰਿਸ਼ਵਤ ਲੈਕੇ ਛੱਡ ਦਿੱਤਾ।

ਖ਼ਾਕੀ ਵਰਦੀ ਵਾਲਿਆਂ ਨੇ ਕੀਤਾ ਅਜਿਹਾ ਕਾਰਾ

ਜਾਣਕਾਰੀ ਦਿੰਦੇ ਹੋਏ ਥਾਣਾ ਫਿਲੌਰ ਮੁਖੀ ਸੰਜੀਵ ਕਪੂਰ ਨੇ ਦੱਸਿਆ ਕਿ ਇਹ ਮਾਮਲਾ 3 ਸਤੰਬਰ ਦਾ ਹੈ ਅਤੇ ਇਸ ਮਾਮਲੇ ਦੀ ਪੋਲ ਉਦੋਂ ਖੁੱਲ੍ਹੀ ਜਦੋਂ ਕਿਸੇ ਮੁਖਬਰ ਨੇ ਉਨ੍ਹਾਂ ਦੀ ਇਸ ਕਰਤੂਤ ਬਾਰੇ ਥਾਣੇ ਜਾਕੇ ਦੱਸਿਆ। ਪੜਤਾਲ ਕਰਨ 'ਤੇ ਮਾਮਲਾ ਸਹੀ ਪਾਇਆ ਗਿਆ ਅਤੇ ਚਾਰਾਂ ਦੇ ਖਿਲਾਫ਼ ਪੁਲੀਸ ਵੱਲੋਂ ਕੇਸ ਦਰਜ ਕਰ ਦਿੱਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਨੇ ਦੋ ਏਐੱਸਆਈ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ ਅਤੇ ਦੋ ਪੁਲੀਸ ਆਰੋਪੀ ਹਾਲੇ ਵੀ ਫਰਾਰ ਹਨ।

ਇਸਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਜੋ ਰਿਸ਼ਵਤ ਦਿੱਤੀ ਸੀ ਉਸ ਦੀ ਰਕਮ ਵਿਚੋਂ 3.97 ਲੱਖ ਰੁਪਏ ਬਰਾਮਦ ਕਰ ਦਿੱਤੇ ਹਨ। ਰਿਸ਼ਵਤ ਲੈਣ ਵਾਲੇ ਪੁਲੀਸ ਵਾਲਿਆਂ ਏਐਸਆਈ ਦੇ ਨਾਮ ਹੁਸਨ ਲਾਲ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ ਅਤੇ ਪ੍ਰਮੋਦ ਕੁਮਾਰ ਹਨ।

ਥਾਣਾ ਮੁਖੀ ਨੇ ਦੱਸਿਆ ਕਿ ਤਿੰਨ ਸਤੰਬਰ ਨੂੰ ਕਰੀਬ ਦੁਪਹਿਰੇ ਢਾਈ ਵਜੇ ਇਨ੍ਹਾਂ ਲੋਕਾਂ ਨੇ ਇਕ ਆਲਟੋ ਕਾਰ ਨੰਬਰ Pb08cz6671 ਜਿਸ ਵਿੱਚ ਵਿਸ਼ਾਲ ਬਜਾਜ ਪੁੱਤਰ ਸੁਭਾਸ਼ ਚੰਦਰ ਨਿਵਾਸੀ ਅਬੋਹਰ ਅਤੇ ਜਸਬੀਰ ਸਿੰਘ ਪੁੱਤਰ ਜਰਨੈਲ ਸਿੰਘ ਨਿਵਾਸੀ ਤਰਨਤਾਰਨ ਸਵਾਰ ਸਨ। ਪੁਲੀਸ ਟੀਮ ਨੇ ਇਨ੍ਹਾਂ ਨੂੰ ਹਾਈਟੈਕ ਨਾਕੇ ਤੇ ਰੋਕਿਆ ਅਤੇ ਤਲਾਸ਼ੀ ਲੈਣ ਤੇ ਬੈਗ ਵਿੱਚੋਂ ਪੱਚੀ ਲੱਖ ਰੁਪਏ ਬਰਾਮਦ ਹੋਏ ਪੁਲਸ ਵਾਲਿਆਂ ਨੇ ਇੰਨੀ ਭਾਰੀ ਮਾਤਰਾ ਵਿਚ ਕੈਸ਼ ਲਿਜਾਣ ਦੇ ਪਰੂਫ ਮੰਗੇ ਤਾਂ ਕੋਈ ਦਸਤਾਵੇਜ਼ ਨਹੀਂ ਦਿਖਾ ਸਕੇ ਅਤੇ ਇਸ ਤੋਂ ਬਾਅਦ ਪੁਲੀਸ ਵਾਲਿਆਂ ਨੇ ਉਨ੍ਹਾਂ ਦੇ ਨਾਲ ਸੌਦੇਬਾਜ਼ੀ ਕੀਤੀ ਅਤੇ ਚਾਰ ਲੱਖ ਕੈਸ਼ ਲੈ ਕੇ ਉਨ੍ਹਾਂ ਨੂੰ ਛੱਡ ਦਿੱਤਾ।

ਥਾਣਾ ਫਿਲੌਰ ਵਿਖੇ ਇਨ੍ਹਾਂ ਚਾਰਾਂ ਦੇ ਖਿਲਾਫ ਮਾਮਲਾ ਦਰਜ ਕਰ ਆਈਪੀਸੀ ਦੀ ਧਾਰਾ 384 ਅਤੇ ਐਂਟੀ ਕੁਰੱਪਸ਼ਨ ਐਕਟ ਦੇ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਸੰਜੀਵ ਕਪੂਰ ਨੇ ਦੱਸਿਆ ਕਿ ਜਿਹੜੇ ਦੋ ਪੁਲੀਸ ਵਾਲੇ ਫੜੇ ਗਏ ਹਨ ਉਨ੍ਹਾਂ ਦੇ ਨਾਮ ਹੁਸਨ ਲਾਲ ਅਤੇ ਸੁਖਵਿੰਦਰ ਸਿੰਘ ਹੈ ਅਤੇ ਦੋ ਰੂਪੀ ਕੁਲਦੀਪ ਸਿੰਘ ਅਤੇ ਪ੍ਰਮੋਦ ਦੀ ਭਾਲ 'ਚ ਰੇਡ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜੋ: ਰੋਡਵੇਜ਼ ਠੇਕਾ ਮੁਲਾਜ਼ਮ ਹੜਤਾਲ: ਸਿਸਵਾਂ ਫਾਰਮ ਹਾਊਸ ਘੇਰਨ ਦਾ ਐਕਸ਼ਨ ਮੁਲਤਵੀ

ETV Bharat Logo

Copyright © 2025 Ushodaya Enterprises Pvt. Ltd., All Rights Reserved.