ETV Bharat / state

Tokyo Olympics : ਇਸ ਵਾਰ ਉਲੰਪਿਕ 'ਚ ਅੱਧੀ Hockey ਟੀਮ ਹੋਵੇਗੀ ਪੰਜਾਬ ਦੀ - 8 out of 16 players

ਹਾਕੀ ਉਲੰਪਿਕ ਵਾਸਤੇ ਇਸ ਵਾਰ ਭਾਰਤੀ ਹਾਕੀ ਟੀਮ ਦੀ ਚੋਣ ਹੋ ਚੁੱਕੀ ਹੈ। ਉਲੰਪਿਕ ਵਿਚ ਜਾਣ ਵਾਲੀ ਇਸ ਭਾਰਤੀ ਹਾਕੀ ਟੀਮ ਵਿੱਚ ਇਸ ਵਾਰ 16 ਵਿਚੋਂ 8 ਖਿਡਾਰੀ ਪੰਜਾਬ ਦੇ ਹੋਣਗੇ। ਟੋਕੀਓ ਉਲੰਪਿਕ ਵਿੱਚ ਜਾਣ ਵਾਲੀ ਇਸ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਜਲੰਧਰ ਦੇ ਮਿੱਠਾਪੁਰ ਇਲਾਕੇ ਦੇ ਰਹਿਣ ਵਾਲੇ ਨੇ ਅਤੇ ਉਨ੍ਹਾਂ ਦੇ ਨਾਲ ਇਕ ਹੋਰ ਖਿਡਾਰੀ ਮਨਦੀਪ ਸਿੰਘ ਵੀ ਮਿੱਠਾਪੁਰ ਦੇ ਰਹਿਣ ਵਾਲਾ ਹੈ। ਇਸ ਤੋਂ ਇਲਾਵਾ 6 ਖਿਡਾਰੀਆਂ ਵਿੱਚੋਂ ਚਾਰ ਖਿਡਾਰੀ ਜਲੰਧਰ ਦੇ ਸੁਰਜੀਤ ਹਾਕੀ ਅਕੈਡਮੀ ਤੋਂ ਟਰੇਨਿੰਗ ਲੈ ਚੁੱਕੇ ਹਨ ਜਦਕਿ ਬਾਕੀ ਦੋ ਖਿਲਾੜੀਆਂ ਵਿਚੋਂ ਇਕ ਗੁਰਜੰਟ ਸਿੰਘ ਅੰਮ੍ਰਿਤਸਰ ਅਤੇ ਰੁਪਿੰਦਰਪਾਲ ਫਰੀਦਕੋਟ ਤੋਂ ਹੈ।

ਅੱਧੀ Hockey ਟੀਮ ਹੋਵੇਗੀ ਪੰਜਾਬ ਦੀ
ਅੱਧੀ Hockey ਟੀਮ ਹੋਵੇਗੀ ਪੰਜਾਬ ਦੀ
author img

By

Published : Jun 25, 2021, 7:43 PM IST

ਜਲੰਧਰ:ਹਾਕੀ ਉਲੰਪਿਕ ਵਾਸਤੇ ਇਸ ਵਾਰ ਭਾਰਤੀ ਹਾਕੀ ਟੀਮ ਦੀ ਚੋਣ ਹੋ ਚੁੱਕੀ ਹੈ। ਉਲੰਪਿਕ ਵਿਚ ਜਾਣ ਵਾਲੀ ਇਸ ਭਾਰਤੀ ਹਾਕੀ ਟੀਮ ਵਿੱਚ ਇਸ ਵਾਰ 16 ਵਿਚੋਂ 8 ਖਿਡਾਰੀ ਪੰਜਾਬ ਦੇ ਹੋਣਗੇ। ਟੋਕੀਓ ਉਲੰਪਿਕ ਵਿੱਚ ਜਾਣ ਵਾਲੀ ਇਸ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਜਲੰਧਰ ਦੇ ਮਿੱਠਾਪੁਰ ਇਲਾਕੇ ਦੇ ਰਹਿਣ ਵਾਲੇ ਨੇ ਅਤੇ ਉਨ੍ਹਾਂ ਦੇ ਨਾਲ ਇਕ ਹੋਰ ਖਿਡਾਰੀ ਮਨਦੀਪ ਸਿੰਘ ਵੀ ਮਿੱਠਾਪੁਰ ਦੇ ਰਹਿਣ ਵਾਲਾ ਹੈ। ਇਸ ਤੋਂ ਇਲਾਵਾ 6 ਖਿਡਾਰੀਆਂ ਵਿੱਚੋਂ ਚਾਰ ਖਿਡਾਰੀ ਜਲੰਧਰ ਦੇ ਸੁਰਜੀਤ ਹਾਕੀ ਅਕੈਡਮੀ ਤੋਂ ਟਰੇਨਿੰਗ ਲੈ ਚੁੱਕੇ ਹਨ ਜਦਕਿ ਬਾਕੀ ਦੋ ਖਿਲਾੜੀਆਂ ਵਿਚੋਂ ਇਕ ਗੁਰਜੰਟ ਸਿੰਘ ਅੰਮ੍ਰਿਤਸਰ ਅਤੇ ਰੁਪਿੰਦਰਪਾਲ ਫਰੀਦਕੋਟ ਤੋਂ ਹੈ।

ਇਸ ਵਾਰ ਉਲੰਪਿਕ 'ਚ ਅੱਧੀ Hockey ਟੀਮ ਹੋਵੇਗੀ ਪੰਜਾਬ ਦੀ

16 ਖਿਡਾਰੀਆਂ ਵਿਚੋਂ 8 ਖਿਡਾਰੀ ਪੰਜਾਬ ਦੇ

ਭਾਰਤੀ ਹਾਕੀ ਟੀਮ ਵਿਚ ਸਭ ਤੋਂ ਜ਼ਿਆਦਾ ਇਤਿਹਾਸ ਜੇ ਕਿਸੇ ਨੇ ਰਚੇ ਨੇ ਤੇ ਉਹ ਪੰਜਾਬੀ ਹਨ। ਜਿੱਥੇ ਕਦੇ ਇਹ ਸਮਾਂ ਹੁੰਦਾ ਸੀ ਕਿ ਭਾਰਤੀ ਟੀਮ ਵਿੱਚ 6 ਲੋਕ ਸਿਰਫ਼ ਸੰਸਾਰਪੁਰ ਪਿੰਡ ਤੋਂ ਹੀ ਖੇਡਦੇ ਸਨ। ਉਧਰ ਇਸ ਵਾਰ ਫੇਰ ਇਕ ਐਸਾ ਮੌਕਾ ਆਇਆ ਹੈ ਜਦੋਂ ਟੋਕੀਓ ਉਲੰਪਿਕ ਵਿਚ ਜਾਣ ਵਾਲੀ ਭਾਰਤੀ ਹਾਕੀ ਟੀਮ ਦੇ 16 ਖਿਡਾਰੀਆਂ ਵਿਚੋਂ 8 ਖਿਡਾਰੀ ਪੰਜਾਬ ਦੇ ਹਨ। ਜੇ ਕਿਹਾ ਜਾਵੇ ਕਿ ਇਸ ਵਾਰ ਓਲੰਪਿਕ ਵਿਚ ਜਾਣ ਵਾਲੀ ਭਾਰਤੀ ਟੀਮ ਦੇ ਅੱਧੇ ਖਿਡਾਰੀ ਪੰਜਾਬ ਤੋਂ ਹਨ ਤਾਂ ਗਲਤ ਨਹੀਂ ਹੋਵੇਗਾ।

ਕਪਤਾਨ ਮਨਪ੍ਰੀਤ ਸਿੰਘ ਤੇ ਮਨਦੀਪ ਸਿੰਘ ਪਿੰਡ ਮਿੱਠਾਪੁਰ ਦੇ

ਇਸ ਵਾਰ ਟੋਕੀਓ ਵਿਖੇ ਉਲੰਪਿਕ ਖੇਡਣ ਜਾ ਰਹੀ ਭਾਰਤੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੇ ਨਾਲ ਨਾਲ ਮਨਦੀਪ ਸਿੰਘ ਜਲੰਧਰ ਦੇ ਮਿੱਠਾਪੁਰ ਇਲਾਕੇ ਦੇ ਰਹਿਣ ਵਾਲੇ ਨੇ ਜਦਕਿ ਹਾਰਦਿਕ ਸਿੰਘ ਜਲੰਧਰ ਦੇ ਖੁਸਰੋਪੁਰ ਇਲਾਕੇ ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਦੋ ਖਿਡਾਰੀ ਰੁਪਿੰਦਰਪਾਲ ਫਰੀਦਕੋਟ ਦੇ ਰਹਿਣ ਵਾਲੇ ਹਨ ਜਦਕਿ ਗੁਰਜੰਟ ਸਿੰਘ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਤਿੰਨ ਹੋਰ ਖਿਡਾਰੀ ਹਰਮਨਪ੍ਰੀਤ, ਸ਼ਮਸ਼ੇਰ ਅਤੇ ਦਿਲਪ੍ਰੀਤ ਵੀ ਇਸ ਟੀਮ ਵਿੱਚ ਸ਼ਾਮਲ।

ਪੱਚੀ ਸਾਲ ਬਾਅਦ ਭਾਰਤੀ ਹਾਕੀ ਟੀਮ ਦਾ ਕਪਤਾਨ ਜਲੰਧਰ ਦੇ ਮਿੱਠਾਪੁਰ ਧਰਤੀ ਤੋਂ

ਜਲੰਧਰ ਦੇ ਮਿੱਠਾਪੁਰ ਪਿੰਡ ਵਿੱਚ ਬਣੇ ਹਾਕੀ ਸਟੇਡੀਅਮ ਵਿੱਚ ਬੱਚਿਆਂ ਨੂੰ ਹਾਕੀ ਦੀ ਪ੍ਰੈਕਟਿਸ ਕਰਵਾਉਂਦੇ ਹਾਕੀ ਦੇ ਕੋਚ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਹੁਤ ਮਾਣ ਹੈ ਕਿ ਪੱਚੀ ਸਾਲ ਬਾਅਦ ਭਾਰਤੀ ਹਾਕੀ ਟੀਮ ਦਾ ਕਪਤਾਨ ਜਲੰਧਰ ਦੇ ਮਿੱਠਾਪੁਰ ਧਰਤੀ ਤੋਂ ਹੋਵੇਗਾ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਜੋ ਕਿ ਹਾਕੀ ਟੀਮ ਦੇ ਕਪਤਾਨ ਹਨ ਅਤੇ ਉਨ੍ਹਾਂ ਦੇ ਨਾਲ ਮਨਦੀਪ ਸਿੰਘ ਜੋ ਮਿੱਠਾਪੁਰ ਦੇ ਇਸੇ ਸਟੇਡੀਅਮ ਤੋਂ ਖੇਡ ਕੇ ਅੱਜ ਉਲੰਪੀਅਨ ਬਣੇ ਹਨ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਤਾਂ ਇਸ ਤੋਂ ਪਹਿਲੇ ਵੀ ਉਲੰਪਿਕ ਵਿਚ ਜਾ ਚੁੱਕੇ ਹਨ ਲੇਕਿਨ ਮਨਦੀਪ ਸਿੰਘ ਪਹਿਲੀ ਵਾਰ ਉਲੰਪਿਕ ਖੇਡਣ ਜਾ ਰਿਹਾ ਹੈ।

ਬਾਕੀ ਬੱਚੇ ਵੀ ਉਤਸ਼ਾਹਿਤ ਹੁੰਦੇ ਹਨ

ਬਲਵਿੰਦਰ ਸਿੰਘ ਨੇ ਦੱਸਿਆ ਕਿ ਜਿਸ ਤਰ੍ਹਾਂ ਇਹ ਖਿਡਾਰੀ ਇਸ ਗਰਾਊਂਡ ਤੋਂ ਖੇਡ ਕੇ ਅੱਜ ਉਲੰਪਿਕ ਵਿੱਚ ਹਿੱਸਾ ਲੈਣ ਜਾ ਰਹੇ ਹਨ ਇਸ ਨਾਲ ਇੱਥੇ ਖੇਡ ਰਹੇ ਬਾਕੀ ਬੱਚੇ ਵੀ ਉਤਸਾਹਿਤ ਹੁੰਦੇ ਹਨ ਅਤੇ ਪੂਰੇ ਜ਼ੋਰਾਂ ਨਾਲ ਪ੍ਰੈਕਟਿਸ ਕਰਦੇ ਨੇ ਤਾਂ ਕੀ ਆਉਣ ਵਾਲੇ ਸਮੇਂ ਵਿੱਚ ਉਹ ਵੀ ਇਸੇ ਗਰਾਊਂਡ ਚੋਂ ਖੇਡ ਕੇ ਹਾਕੀ ਦੀ ਟੀਮ ਦੇ ਸਿਤਾਰੇ ਬਣ ਸਕਣ।

ਉੱਧਰ ਮਿੱਠਾਪੁਰ ਤੋਂ ਹੀ ਪਹਿਲੀ ਵਾਰ ਉਲੰਪਿਕ ਵਿਚ ਹਿੱਸਾ ਲੈਣ ਜਾ ਰਹੇ ਮਨਦੀਪ ਸਿੰਘ ਦੇ ਪਿਤਾ ਰਵਿੰਦਰ ਸਿੰਘ ਵੀ ਆਪਣੇ ਬੇਟੇ ਦੀ ਇਸ ਉਪਲੱਬਧੀ ਤੋਂ ਬੇਹੱਦ ਖੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਮਿੱਠਾਪੁਰ ਦੀ ਇਹ ਧਰਤੀ ਜਿਸ ਤੋਂ ਇਸ ਵਾਰ ਹਾਕੀ ਟੀਮ ਦਾ ਕਪਤਾਨ ਵੀ ਹੋਵੇਗਾ ਅਤੇ ਉਨ੍ਹਾਂ ਦਾ ਬੇਟਾ ਮਨਦੀਪ ਵੀ ਉਲੰਪਿਕ ਹਾਕੀ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਉਨ੍ਹਾਂ ਨੇ ਪੂਰੀ ਟੀਮ ਨੂੰ ਵਧਾਈ ਦਿੰਦੇ ਹੋਏ ਵਧੀਆ ਖੇਡਣ ਅਤੇ ਜਿੱਤ ਦਾ ਅਸ਼ੀਰਵਾਦ ਵੀ ਦਿੱਤਾ।

ਇਹ ਵੀ ਪੜ੍ਹੋ : ਆਈ.ਟੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦਾ ਟਵਿੱਟਰ ਹੈਂਡਲ ਬਲਾਕ

ETV Bharat Logo

Copyright © 2025 Ushodaya Enterprises Pvt. Ltd., All Rights Reserved.