ਜਲੰਧਰ: ਪੰਜਾਬ ਵਿੱਚ ਦਿਨੋਂ ਦਿਨ ਚੋਰੀ ਦੀਆਂ ਘਟਨਾਵਾਂ ਵਧ ਰਹੀਆਂ ਹਨ। ਆਏ ਦਿਨ ਹੀ ਲੁੱਟ ਖੋਹ ਅਤੇ ਚੋਰੀ ਦੀਆਂ ਕਿੰਨੀਆਂ ਹੀ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ। ਅਜਿਹੀਆਂ ਵਾਰਦਾਤਾਂ ਕਰਕੇ ਲੋਕਾਂ ਨੂੰ ਭਰੇ ਬਾਜ਼ਾਰਾ ਜਾਂ ਫਿਰ ਭੀੜ ਵਾਲੀਆਂ ਥਾਵਾਂ ਤੇ ਜਾਂਦਿਆਂ ਲੁੱਟ ਖੋਹ ਦਾ ਡਰ ਰਹਿੰਦਾ ਸੀ ਪਰ ਹੁਣ ਘਰਾਂ 'ਚ ਬਹੁਤ ਚੋਰੀਆਂ ਹੋਣ ਲੱਗੀਆਂ ਹਨ। ਦਿਨ ਦਿਹਾੜੇ ਹੋਣ ਵਾਲੀਆਂ ਚੋਰੀ ਦੀਆਂ ਵਾਰਦਾਤਾਂ ਨਾਲ ਜਿੱਥੇ ਲੋਕਾਂ ਦਹਿਸ਼ਤ ਦਾ ਮਾਹੌਲ ਹੈ, ਉੱਥੇ ਹੀ ਇਹ ਪੁਲਿਸ ਪ੍ਰਬੰਧ ਦੇ ਸੁਰੱਖਿਆ ਇੰਤਜ਼ਾਮਾਂ ਤੇ ਵੀ ਪ੍ਰਸ਼ਨਚਿੰਨ੍ਹ ਲਗਾਉਂਦੀਆਂ ਹਨ।
ਅਜਿਹਾ ਹੀ ਇੱਕ ਮਾਮਲਾ ਜਲੰਧਰ (Jalandhar) ਜ਼ਿਲ੍ਹੇ ਦੇ ਗੁਰਾਇਆ (Goraya) ਸ਼ਹਿਰ 'ਚੋਂ ਸਾਹਮਣੇ ਆਇਆ ਹੈ। ਜਿੱਥੇ ਕਿ ਚੋਰਾਂ ਨੇ ਦਿਨ ਦਿਹਾੜੇ ਇੱਕ ਘਰ ਵਿੱਚ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਗੁਰਾਇਆ ਦੇ ਪਿੰਡ ਬੋਪਾਰਾਏ ਵਿੱਚ ਆਉਣ ਵਾਲੇ ਵਾਰਡ ਨੰਬਰ 1 ਵਿੱਚ ਇੱਕ ਟੇਲਰ ਦੇ ਘਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾ ਲਿਆ।
ਗੱਲਬਾਤ ਦੌਰਾਨ ਘਰ ਵਾਲਿਆਂ ਨੇ ਦੱਸਿਆ ਕਿ ਇਹ ਘਟਨਾ ਤਕਰੀਬਨ ਦੁਪਹਿਰ ਦੇ ਇੱਕ ਵਜੇ ਦੀ ਹੈ। ਇਸ ਵਕਤ ਉਹ ਆਪਣੀ ਟੇਲਰ ਦੀ ਦੁਕਾਨ ਉੱਤੇ ਸੀ ਅਤੇ ਉਹਨਾਂ ਦੀ ਪਤਨੀ ਜੋ ਸਕੂਲ ਵਿੱਚ ਅਧਿਆਪਕ ਹੈ ਤੇ ਉਹ ਸਕੂਲ ਗਈ ਹੋਈ ਸੀ। ਇਸ ਬਾਬਤ ਉਨ੍ਹਾਂ ਨੂੰ ਗਵਾਂਢਈਆਂ ਦੁਆਰਾ ਦੱਸਿਆ ਗਿਆ। ਮੌਕੇ ਤੇ ਪਹੁੰਚ ਕੇ ਉਨ੍ਹਾਂ ਦੁਆਰਾ ਪਲਿਸ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਅਨੁਸਾਰ ਚੋਰਾਂ ਦੁਆਰਾ ਘਰ ਵਿੱਚ ਪਈ 40,000 ਦੀ ਨਗਦੀ ਨੂੰ ਲੁੱਟਿਆ ਗਿਆ।
ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਚੋਰਾਂ ਨੂੰ ਫੜ੍ਹ ਲਿਆ ਜਾਵੇਗਾ।
ਇਹ ਵੀ ਪੜ੍ਹੋ:- ਚੋਰਾਂ ਨੇ ਦਿਨ ਦਿਹਾੜੇ ਲੁੱਟਿਆ ਘਰ