ਜਲੰਧਰ: ਜਲੰਧਰ ਵਿੱਚ ਚੋਰੀ ਖੋਹ ਮਾਰ ਦੀਆਂ ਵਾਰਦਾਤਾਂ ਦਿਨ ਪਰ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਜਲੰਧਰ ਦੇ ਗੜੇ ਦੇ ਐਸ.ਜੀ.ਐਲ ਹਸਪਤਾਲ ਦੇ ਨਜ਼ਦੀਕ ਹੋਇਆ। ਜਿਥੇ ਕਿ ਬੀਤੀ ਰਾਤ ਇੱਕ ਮਹਿਲਾ ਜੋ ਕਿ ਬਾਜ਼ਾਰ ਤੋਂ ਆਪਣੇ ਘਰੇ ਰਿਕਸ਼ੇ 'ਤੇ ਜਾ ਰਹੀ ਸੀ ਤਾਂ ਪਿੱਛੋਂ ਇੱਕ ਬਿਨਾਂ ਨੰਬਰ ਪਲੇਟ ਬਾਈਕ ਸਵਾਰ ਆਇਆ। ਜਿਸਨੇ ਮਹਿਲਾ ਤੋਂ ਪਰਸ ਖੋਹ ਕੇ ਉਥੋਂ ਭੱਜਣ ਲੱਗ ਪਿਆ। ਜਿਸ ਕਾਰਨ ਮਹਿਲਾ ਰਿਕਸ਼ੇ ਤੋਂ ਡਿੱਗ ਗਈ ਅਤੇ ਉਸ ਦੇ ਸਿਰ ਵਿੱਚ ਸੱਟ ਵੀ ਲੱਗੀ।
ਪਰ ਥੋੜ੍ਹਾ ਅੱਗੇ ਜਾਂ ਕੇ ਲੋਕਾਂ ਦੀ ਮਦਦ ਦੇ ਨਾਲ ਉਸ ਚੋਰ ਨੂੰ ਉੱਥੇ ਹੀ ਦਬੋਚ ਲਿਆ ਗਿਆ ਅਤੇ ਉਸ ਦੇ ਕੋਲੋਂ ਮਹਿਲਾ ਦਾ ਪਰਸ ਵੀ ਬਰਾਮਦ ਹੋਇਆ। ਜਿਸ ਤੋਂ ਬਾਅਦ ਲੋਕਾਂ ਨੇ ਇਸ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ, ਮੌਕੇ 'ਤੇ ਪੁੱਜੀ ਪੁਲਿਸ ਵੱਲੋਂ ਚੋਰ ਨੂੰ ਹਿਰਾਸਤ ਵਿੱਚ ਲੈ ਮੁੱਢਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਨੰਬਰ 7 ਦੇ ਪੁਲਿਸ ਅਧਿਕਾਰੀ ਕਮਲਜੀਤ ਸਿੰਘ ਨੇ ਦੱਸਿਆ ਕਿ ਆਰੋਪੀ ਦੀ ਪਛਾਣ ਕੁਲਵਿੰਦਰ ਸਿੰਘ ਉਰਫ਼ ਰਿੱਕੀ ਵਜੋਂ ਹੋਈ ਹੈ, ਜੋ ਲਾਂਬੜੇ ਦਾ ਰਹਿਣ ਵਾਲਾ ਹੈ। ਜਿਸ ਮਹਿਲਾ ਤੋਂ ਇਹ ਪਰਸ ਖੋ ਕੇ ਭੱਜਿਆ ਸੀ। ਉਹ ਸਵਿਤਾ ਕੁਮਾਰੀ ਜੋ ਫੱਗੂ ਮੁਹੱਲਾ ਗੜੇ ਦੀ ਰਹਿਣ ਵਾਲੀ ਹੈ। ਪੁਲਿਸ ਦਾ ਕਹਿਣਾ ਹੈ ਉਕਤ ਆਰੋਪੀ ਖ਼ਿਲਾਫ਼ ਖੋਹ ਮਾਰ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:- ਹਰਸਿਮਰਤ ਕੌਰ ਬਾਦਲ ਦਾ ਜਬਰਦਸਤ ਵਿਰੋਧ