ਜਲੰਧਰ:ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਹੋਣ ਤੋਂ ਬਾਅਦ ਆਉਣ ਵਾਲੀ ਵਿਧਾਨ ਸਭਾ ਦੀ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਵੀਹ ਸੀਟਾਂ ਤੋਂ ਲੜੇਗੀ। ਜਿਸ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ, ਕਿ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਅਧਿਅਕਸ਼ ਮਾਇਆਵਤੀ ਦੇ ਕਹਿਣ ‘ਤੇ ਪੰਜਾਬ ਵਿੱਚ ਚਾਰ ਅਸੈਂਬਲੀ ਹਲਕਿਆਂ ਤੋਂ ਹਲਕਾ ਇੰਚਾਰਜ ਲਗਾਏ ਗਏ ਹਨ। ਜਿਨ੍ਹਾਂ ਵਿੱਚੋਂ ਇਹ ਸੰਭਾਵੀ ਉਮੀਦਵਾਰ ਵੀ ਹਨ।
ਜਿਸ ਵਿੱਚ ਨਵਾਂ ਸ਼ਹਿਰ ਤੋਂ ਡਾ. ਨਛੱਤਰਪਾਲ ਤੇ ਕਰਤਾਰਪੁਰ ਹਲਕੇ ਤੋਂ ਬਲਵਿੰਦਰ ਕੁਮਾਰ ਚੁਣਿਆ ਗਿਆ ਹੈ। ਬਲਵਿੰਦਰ ਸਿੰਘ ਪਿਛਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੀ ਲੜ ਚੁੱਕੇ ਹਨ।ਬਸੀ ਪਠਾਣਾਂ ਫਤਹਿਗੜ੍ਹ ਸਾਹਿਬ ਤੋਂ ਸ਼ਿਵ ਕਲਿਆਣ ਚੁਣਿਆ ਗਿਆ ਹੈ, ਜੋ ਕਿ ਦੋ ਵਾਰ ਸਮਰਾਲਾ ਬਾਰ ਕੌਂਸਲ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਅਤੇ ਚੌਥੇ ਪਾਇਲ ਅਸੈਂਬਲੀ ਤੋਂ ਡਾ. ਜਸਪ੍ਰੀਤ ਸਿੰਘ ਜੋ ਕਿ ਐੱਮ.ਡੀ. ਰੇਡੀਓਗ੍ਰਾਫੀ ਡਾਕਟਰ ਹਨ। ਉਨ੍ਹਾਂ ਨੂੰ ਸੰਭਾਵੀ ਉਮੀਦਵਾਰ ਅਤੇ ਹਲਕਾ ਇੰਚਾਰਜ ਚੁਣਿਆ ਗਿਆ ਹੈ।
ਇਸ ਦੇ ਨਾਲ ਹੀ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਦਾ ਕਹਿਣਾ ਹੈ, ਕਿ ਇਹ ਜੋ ਗੱਠਜੋੜ ਹੈ ਇਸ ‘ਤੇ ਜਿੱਥੇ ਉਨ੍ਹਾਂ ਵੱਲੋਂ ਉਮੀਦਵਾਰ ਐਲਾਨੇ ਜਾ ਰਹੇ ਹਨ। ਉਥੇ ਹੀ ਇਨ੍ਹਾਂ ਦਾ ਕਹਿਣਾ ਹੈ, ਕਿ ਜਦੋਂ ਬਾਕੀ ਪਾਰਟੀਆਂ ਪੈਨਲ ਡਿਸਕਸ਼ਨ ਕਰ ਰਹੀਆਂ ਹੋਣਗੀਆਂ ਉਦੋਂ ਬਹੁਜਨ ਸਮਾਜ ਪਾਰਟੀ ਸੈਕਿੰਡ ਟਰਮ ਦੇ ਹਲਕਿਆਂ ਦਾ ਰੂਟ ਕਰ ਰਹੀ ਹੋਵੇਗੀ।
ਇਹ ਵੀ ਪੜ੍ਹੋ:ਕੈਪਟਨ ਵੱਲੋਂ ਸਿੱਧੂ ਨੂੰ ਵਧਾਈ ਤੇ ਜਾਖੜ ਦੀ ਤਾਰੀਫ਼