ਜਲੰਧਰ: ਬੀਤੇ ਦਿਨ ਸਮਾਜ ਸੇਵੀ ਸੰਸਥਾ ਵਾਲੀਆ ਚੈਰੀਟੇਬਲ ਵੱਲੋਂ ਸਪੋਰਟਸ ਦੇ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਵਾਲੇ ਚੈਰੀਟੇਬਲ ਸੰਸਥਾ ਦੇ ਚੇਅਰਮੈਨ ਗੁਰਜੀਤ ਸਿੰਘ ਵਾਲੀਆ ਨੇ ਕਿਹਾ ਕਿ ਅੱਜ ਜੋ ਬੱਚਿਆਂ ਨੂੰ ਸਪੋਰਟਸ ਕਿੱਟਾਂ ਵੰਡੀਆਂ ਗਈਆਂ ਹਨ, ਉਸ ਦਾ ਮੁੱਖ ਉਦੇਸ਼ ਇਹ ਹੈ ਕਿ ਬੱਚਿਆਂ ਦਾ ਰੁਝਾਨ ਖੇਡਾਂ ਪ੍ਰਤੀ ਲੱਗਿਆ ਰਹੇ ਅਤੇ ਉਨ੍ਹਾਂ ਨੂੰ ਖੇਡਾਂ ਪ੍ਰਤੀ ਹੋਰ ਜਾਗਰੂਕ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵੀ ਉਪਰਾਲੇ ਕਰਨੇ ਚਾਹੀਦੇ ਹਨ ਕਿ ਸਪੋਰਟਸ ਦੇ ਵਿਦਿਆਰਥੀਆਂ ਦਾ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ ਤਾਂ ਜੋ ਵਿਦਿਆਰਥੀ ਆਪਣਾ ਆਉਣ ਵਾਲਾ ਭਵਿੱਖ ਹੋਰ ਬਿਹਤਰ ਬਣਾ ਸਕਣ।
ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਵੰਡਣ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇ ਨੌਜਵਾਨ ਜੇਕਰ ਖੇਡਾਂ ’ਚ ਰੁਚੀ ਦਿਖਾਉਣਗੇ ਤਾਂ ਉਹ ਨਸ਼ੇ ਜਿਹੀਆਂ ਬੁਰੀਆਂ ਆਦਤਾਂ ਤੋਂ ਵੀ ਬਚੇ ਰਹਿਣਗੇ।
ਇਹ ਵੀ ਪੜ੍ਹੋ: ਸਿੱਧੂ ਸੀਐੱਮ ਬਣਨਾ ਚਾਹੁੰਦੇ ਹਨ, ਤਾਂ ਹੀ ਕੈਪਟਨ ਨੂੰ ਲਲਕਾਰ ਰਹੇ- ਧਰਮਸੋਤ