ਜਲੰਧਰ: ਕਸਬਾ ਗੁਰਾਇਆ ਦੇ ਨਾਲ ਲੱਗਦੇ ਪਿੰਡ ਮਾਲਾ ਵਿੱਚ ਲੁੱਟ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਪੁਲਿਸ ਇਸ ਮਾਮਲੇ ਤੋਂ ਇਨਕਾਰ ਕਰਦੀ ਨਜ਼ਰ ਆ ਰਹੀ ਹੈ ਕਿ ਗੋਲੀ ਵਰਗੀ ਕੋਈ ਵੀ ਵਾਰਦਾਤ ਨਹੀਂ ਹੋਈ।
ਪੀੜਤ ਕਿਸੇ ਹਵੇਲੀ 'ਚ ਗਿਆ ਸੀ ਕੰਮ ਕਰਨ
ਜ਼ਖ਼ਮੀ ਨੌਜਵਾਨ ਨੇ ਦੱਸਿਆ ਕਿ ਉਹ ਆਪਣੇ ਪਿੰਡ ਵਿੱਚ ਬਣੀ ਹਵੇਲੀ ਵਿੱਚ ਕੁੱਝ ਕੰਮ ਕਰਨ ਲਈ ਗਿਆ ਸੀ ਅਤੇ ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਨੂੰ ਆਪਣੇ ਕੋਲ ਬੁਲਾਇਆ। ਜਦੋਂ ਉਹ ਉਨ੍ਹਾਂ ਦੇ ਕੋਲ ਨਹੀਂ ਗਿਆ ਤਾਂ ਨੌਜਵਾਨਾਂ ਨੇ ਉਸ ਉੱਤੇ ਹਮਲਾ ਕਰ ਕੇ ਉਸ ਦਾ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਨੂੰ ਜ਼ੋਰ ਦੀ ਆਵਾਜ਼ ਸੁਣਾਈ ਦਿੱਤੀ ਅਤੇ ਉਹ ਥੱਲੇ ਡਿੱਗ ਗਿਆ। ਉਸ ਨੂੰ ਪਤਾ ਹੀ ਨਹੀਂ ਲੱਗ ਪਾਇਆ ਕਿ ਕਦੋਂ ਉਸ ਦੀ ਲੱਤ ਵਿੱਚ ਗੋਲੀ ਲੱਗ ਵੱਜੀ।
ਭਰਾ ਨੇ ਕਰਵਾਇਆ ਹਸਪਤਾਲ ਭਰਤੀ
ਪੀੜਤ ਨੇ ਦੱਸਿਆ ਕਿ ਹਾਦਸੇ ਮਗਰੋਂ ਉਸ ਦੇ ਭਰਾ ਅਤੇ ਦੋਸਤਾਂ ਨੇ ਉਸ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ।
ਐੱਸ.ਐੱਚ.ਓ ਨੇ ਗੋਲੀ ਦੀ ਘਟਨਾ ਨੂੰ ਨਕਾਰਿਆ
ਇਸ ਮਾਮਲੇ ਬਾਰੇ ਐੱਸ.ਐੱਚ.ਓ. ਨੇ ਕਿਹਾ ਕਿ ਗੋਲੀ ਲੱਗਣ ਵਾਲੀ ਘਟਨਾ ਬੇਬੁਨਿਆਦ ਹੈ ਅਤੇ ਬਾਕੀ ਤਫਤੀਸ਼ ਉਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲੁੱਟ ਦੀ ਵਾਰਦਾਤ ਹੋਣ ਦੀ ਘਟਨਾ ਪਿੰਡ ਵਿੱਚ ਹੋਈ ਹੈ, ਜਿਸ ਬਾਰੇ ਉਹ ਪੁੱਛ ਪੜਤਾਲ ਤੋਂ ਬਾਅਦ ਹੀ ਪਤਾ ਲੱਗ ਪਾਵੇਗਾ।