ETV Bharat / state

ਕੰਮ ਮੰਦਾ ਚੱਲਣ ਕਾਰਨ ਦੁਕਾਨਦਾਰਾਂ ਨੇ ਦੂਜੇ ਕੰਮਾਂ ਦਾ ਲਿਆ ਸਹਾਰਾ

ਜਲੰਧਰ ਦੇ ਸੰਤੋਸ਼ ਕੁਮਾਰ ਲੌਕਡਾਊਨ ਤੋਂ ਪਹਿਲਾਂ ਮੋਬਾਈਲ ਰਿਪੇਅਰਿੰਗ ਦਾ ਕੰਮ ਕਰਦੇ ਸੀ ਲੌਕਡਾਊਨ ਦੌਰਾਨ ਹੋਈ ਮੰਦੀ 'ਚ ਹੁਣ ਉਹ ਮੋਬਾਈਲ ਰਿਪੇਅਰ ਦੇ ਨਾਲ ਕਰਿਆਨੇ ਦਾ ਵੀ ਕੰਮ ਕਰ ਰਹੇ ਹਨ।

ਕੰਮ ਮੰਦਾ ਚੱਲਣ ਕਾਰਨ ਦੁਕਾਨਦਾਰਾਂ ਨੇ ਆਪਣੇ ਕੰਮ ਨਾਲ ਦੂਜੇ ਕੰਮ ਦਾ ਲਿਆ ਸਹਾਰਾ

author img

By

Published : Jun 20, 2020, 3:42 PM IST

ਜਲੰਧਰ: ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲੌਕਡਾਊਨ 'ਚ ਜਿੱਥੇ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਛੋਟੇ-ਵੱਡੇ ਦੋਹਾਂ ਤਰ੍ਹਾਂ ਦੇ ਕਾਰੋਬਾਰਾਂ ਨੂੰ ਵੀ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਛੋਟੇ ਕਾਰੋਬਾਰੀਆਂ ਨੂੰ ਘਰ ਤੇ ਦੁਕਾਨਾਂ ਨੂੰ ਚਲਾਉਣ ਲਈ ਕਈ ਦਿੱਕਤਾਂ ਹੋ ਰਹੀਆਂ ਹਨ। ਕੁਝ ਦੁਕਾਨਦਾਰਾਂ ਨੇ ਆਪਣਾ ਗੁਜ਼ਾਰਾ ਕਰਨ ਲਈ ਆਪਣੇ ਕੰਮ ਦੇ ਨਾਲ ਦੂਜੇ ਕੰਮ ਨੂੰ ਵੀ ਕਰਨਾ ਸ਼ੁਰੂ ਕਰ ਲਿਆ ਹੈ। ਜਲੰਧਰ ਦੇ ਸੰਤੋਸ਼ ਕੁਮਾਰ ਜੋ ਕਿ ਪਹਿਲਾਂ ਮੋਬਾਈਲ ਰਿਪੇਅਰਿੰਗ ਦਾ ਕੰਮ ਕਰਦੇ ਸੀ ਹੁਣ ਉਹ ਮੋਬਾਈਲ ਰਿਪੇਅਰ ਦੇ ਨਾਲ ਕਰਿਆਨੇ ਦਾ ਵੀ ਕੰਮ ਕਰ ਰਹੇ ਹਨ।

ਕੰਮ ਮੰਦਾ ਚੱਲਣ ਕਾਰਨ ਦੁਕਾਨਦਾਰਾਂ ਨੇ ਆਪਣੇ ਕੰਮ ਨਾਲ ਦੂਜੇ ਕੰਮ ਦਾ ਲਿਆ ਸਹਾਰਾ

ਦੁਕਾਨਦਾਰ ਸੰਤੋਸ਼ ਕੁਮਾਰ ਨੇ ਦੱਸਿਆ ਕਿ ਲੌਕਡਾਊਨ ਤੋਂ ਪਹਿਲਾਂ ਉਨ੍ਹਾਂ ਦਾ ਮੋਬਾਈਲ ਰਿਪੇਅਰ ਦਾ ਕੰਮ ਬਹੁਤ ਵਧੀਆ ਚਲ ਰਿਹਾ ਸੀ। ਅਚਾਨਕ ਲੌਕਡਾਊਨ ਲੱਗਣ ਨਾਲ ਉਨ੍ਹਾਂ ਦਾ ਕੰਮ ਠੱਪ ਹੋ ਗਿਆ ਹੈ ਜਿਸ ਕਾਰਨ ਉਨ੍ਹਾਂ ਨੂੰ ਘਰ ਦਾ ਗੁਜ਼ਾਰਾ ਕਰਨ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੌਕਡਾਊਨ 'ਚ ਤਾਂ ਉਨ੍ਹਾਂ ਨੇ ਪਹਿਲੀ ਜਮਾਂ ਪੁੰਜੀ ਨਾਲ ਗੁਜ਼ਾਰਾ ਕਰ ਲਿਆ ਸੀ ਹੁਣ ਉਹ ਜਮਾਂ ਪੂੰਜੀ ਵੀ ਖ਼ਤਮ ਹੋ ਗਈ ਹੈ ਤੇ ਕੰਮ ਵੀ ਮੰਦਾ ਚੱਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਗ੍ਰਾਹਕ ਤਾਂ ਮੋਬਾਈਲ ਦਾ ਕੰਮ ਕਰਵਾਉਣ ਲਈ ਆ ਰਹੇ ਹਨ ਪਰ ਰਿਪੇਅਰਿੰਗ ਦੇ ਪੈਸੇ ਜ਼ਿਆਦਾ ਹੋਣ ਕਾਰਨ ਤੇ ਜੀਐਸਟੀ 'ਚ ਵਾਧਾ ਹੋਣ ਕਾਰਨ ਉਹ ਨਾ ਹੀ ਮੋਬਾਈਲ ਖ਼ਰੀਦ ਰਹੇ ਹਨ ਤੇ ਨਾ ਹੀ ਰਿਪੇਅਰ ਨਹੀਂ ਕਰਵਾ ਰਹੇ। ਉਨ੍ਹਾਂ ਕਿਹਾ ਕਿ ਭਾਰਤ-ਚੀਨ ਦੀ ਲੜਾਈ ਤੋਂ ਬਾਅਦ ਹੁਣ ਚੀਨ ਦਾ ਸਮਾਨ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਇਸ ਕਰਕੇ ਇਨ੍ਹਾਂ ਹਾਲਾਤਾਂ ਤੋਂ ਲੰਘਦੇ ਹੋਏ ਉਨ੍ਹਾਂ ਨੇ ਮੋਬਾਈਲ ਰਿਪੇਅਰ ਦੇ ਨਾਲ ਕਰਿਆਨੇ ਦਾ ਵੀ ਕੰਮ ਸ਼ੁਰੂ ਕਰ ਲਿਆ ਹੈ ਤਾਂ ਜੋ ਘਰ ਦਾ ਗੁਜ਼ਾਰਾ ਚੱਲ ਸਕੇ।

ਉਨ੍ਹਾਂ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦਾ ਆਰਥਿਕ ਮੰਦੀ ਅਤੇ ਗਰੀਬੀ 'ਚ ਉਨ੍ਹਾਂ ਦਾ ਸਾਥ ਦੇਵੇ।

ਇਹ ਵੀ ਪੜ੍ਹੋ:ਵਿਦਿਅਕ ਅਦਾਰੇ ਬੰਦ ਹੋਣ ਕਾਰਨ ਬੈਗ ਰਿਪੇਅਰ ਕਰਨ ਵਾਲਿਆਂ ਦਾ ਕੰਮ ਠੱਪ

ETV Bharat Logo

Copyright © 2024 Ushodaya Enterprises Pvt. Ltd., All Rights Reserved.