ETV Bharat / state

ਪੰਜਾਬ ਦੀਆਂ ਸੜਕਾਂ ਤੋਂ ਕਿਵੇਂ ਹੋਈ ਹਰਿਆਲੀ ਖਤਮ ? ਆਖਰ ਸੜਕਾਂ ’ਤੇ ਕਿਉਂ ਜ਼ਰੂਰੀ ਨੇ ਦਰੱਖਤ ? ਵੇਖੋ ਖਾਸ ਰਿਪੋਰਟ ’ਚ

ਵਿਕਾਸ ਦੇ ਨਾਮ ’ਤੇ ਕੁਦਰਤ ਨਾਲ ਖਿਲਵਾੜ ਜਾਰੀ ਹੈ। ਸੜਕਾਂ ਬਣਾਉਣ ਦੇ ਚੱਕਰ ਵਿੱਚ ਦਰੱਖਤਾਂ ਦੀ ਧੜਾ-ਧੜ ਕਟਾਈ ਕੀਤੀ ਜਾ ਰਹੀ ਹੈ ਜਿਸਦਾ ਨਤੀਜਾ ਇਹ ਨਿੱਕਲ ਰਿਹਾ ਹੈ ਤਪਸ ਇੰਨ੍ਹੀ ਜ਼ਿਆਦਾ ਵਧ ਚੁੱਕੀ ਹੈ ਕਿ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਹੁਣ ਪੰਜਾਬ ਦੀਆਂ ਸੜਕਾਂ ’ਤੇ ਦੂਰ-ਦੂਰ ਤੱਕ ਕੋਈ ਦਰੱਖਤ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਵਿਕਾਸ ਦੇ ਨਾਮ ਉੱਪਰ ਦਰੱਖਤਾਂ ਦੀ ਬਲੀ ਦਿੱਤੀ ਜਾ ਰਹੀ ਹੈ। ਇਸਦਾ ਜ਼ਿੰਮੇਵਾਰ ਕੌਣ ਹੈ ? ਆਖਿਰ ਕਿਉਂ ਦਰੱਖਤਾਂ ਦੀ ਕਟਾਈ ਨੂੰ ਰੋਕਿਆ ਨਹੀਂ ਜਾ ਸਕਦਾ ?

ਵਿਕਾਸ ਦੇ ਨਾਮ ਤੇ ਕੁਦਰਤ ਨਾਲ ਖਿਲਵਾੜ
ਵਿਕਾਸ ਦੇ ਨਾਮ ਤੇ ਕੁਦਰਤ ਨਾਲ ਖਿਲਵਾੜ
author img

By

Published : Jun 11, 2022, 10:49 PM IST

ਜਲੰਧਰ: ਇੱਕ ਸਮਾਂ ਹੁੰਦਾ ਸੀ ਜਦੋਂ ਪੰਜਾਬ ਦੀਆਂ ਸੜਕਾਂ ਦੇ ਕਿਨਾਰੇ ’ਤੇ ਉੱਚੇ-ਉੱਚੇ ਅਤੇ ਸੰਘਣੇ ਦਰੱਖਤ ਹੁੰਦੇ ਸਨ। ਇਹ ਦਰੱਖਤ ਨਾ ਸਿਰਫ਼ ਵਾਤਾਵਰਣ ਨੂੰ ਸਾਫ ਰੱਖਦੇ ਸੀ ਇਸ ਦੇ ਨਾਲ ਹੀ ਇਨ੍ਹਾਂ ਸੜਕਾਂ ਉੱਪਰ ਆਉਣ ਜਾਣ ਵਾਲੇ ਵਾਲੇ ਰਾਹਗੀਰਾਂ ਨੂੰ ਠੰਢੀ ਛਾਂ ਵੀ ਦਿੰਦੇ ਸਨ। ਪਰ ਪੰਜਾਬ ਦੀਆਂ ਇੰਨ੍ਹਾਂ ਹੀ ਸੜਕਾਂ ਉਪਰ ਅੱਜਕੱਲ੍ਹ ਕਈ-ਕਈ ਕਿਲੋਮੀਟਰ ਤੱਕ ਦਰੱਖਤ ਨਜ਼ਰ ਨਹੀਂ ਆਉਂਦੇ।ਆਖਿਰ ਕਿਉਂ ਕੱਟੇ ਜਾਂਦੇ ਹਨ ਇਹ ਦਰੱਖਤ ਅਤੇ ਕੀ ਹੁੰਦਾ ਹੈ ਇਨ੍ਹਾਂ ਨੂੰ ਸੜਕਾਂ ’ਤੇ ਲਗਾਉਣ ਲਈ ਕੀ ਕਰਨੀ ਪੈਂਦੀ ਹੈ ਕਾਨੂੰਨੀ ਚਾਰਾਜੋਈ। ਵੇਖੋ ਸਾਡੀ ਖਾਸ ਰਿਪੋਰਟ ’ਚ

ਕਦੇ ਹਜ਼ਾਰਾਂ ਦਰੱਖਤਾਂ ਨਾਲ ਹਰੀਆਂ-ਭਰੀਆਂ ਦਿਖਾਈ ਦਿੰਦੀਆਂ ਸਨ ਪੰਜਾਬ ਦੀਆਂ ਸੜਕਾਂ: ਇੱਕ ਸਮਾਂ ਸੀ ਜਦੋਂ ਪੰਜਾਬ ਦੀ ਹਰ ਸੜਕ ਫਿਰ ਉਹ ਚਾਹੇ ਨੈਸ਼ਨਲ ਹਾਈਵੇ ਹੋਵੇ , ਸਟੇਟ ਹਾਈਵੇ ਜਾਂ ਫਿਰ ਪਿੰਡਾਂ ਦੀਆਂ ਸੜਕਾਂ ਹਰ ਸੜਕ ਕਿਨਾਰੇ ਹਜ਼ਾਰਾਂ ਸੰਘਣੇ ਦਰੱਖਤ ਹੁੰਦੇ ਸੀ। ਇਹ ਦਰੱਖਤ ਵਾਤਾਵਰਣ ਨੂੰ ਠੰਢਾ ਕਰਨ ਦੇ ਨਾਲ-ਨਾਲ ਉੱਥੋਂ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਠੰਢੀ ਛਾਂ ਵੀ ਦਿੰਦੇ ਸਨ।

ਜੋ ਲੋਕ ਪੰਜਾਬ ਦੇ ਬਾਹਰੋਂ ਜਾਂ ਪੰਜਾਬ ਦੇ ਅੰਦਰ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਂਦੇ ਸੀ, ਜਾਂ ਫਿਰ ਕੋਈ ਧਾਰਮਿਕ ਯਾਤਰਾ ’ਤੇ ਜਾਂਦੇ ਸੀ ਉਹ ਆਪਣੀਆਂ ਗੱਡੀਆਂ ਰੋਕ ਕੇ ਇਨ੍ਹਾਂ ਦਰੱਖਤਾਂ ਦੀ ਛਾਵਾਂ ਥੱਲੇ ਆਪਣਾ ਰੋਟੀ ਪਾਣੀ ਖਾ ਕੇ ਕਈ-ਕਈ ਘੰਟੇ ਆਰਾਮ ਵੀ ਕਰਦੇ ਸਨ। ਕੁਝ ਅਜਿਹੇ ਹੀ ਹਾਲਾਤ ਉਨ੍ਹਾਂ ਤੀਰਥ ਯਾਤਰੀਆਂ ਦੇ ਵੀ ਹੁੰਦੇ ਸੀ ਜੋ ਪੰਜਾਬ ਦੇ ਬਾਹਰੋ ਬੱਸਾਂ ਵਿੱਚ ਆ ਕੇ ਜਦੋਂ ਪੰਜਾਬ ਦੇ ਤੀਰਥ ਅਸਥਾਨਾਂ ਅਤੇ ਹੋਰ ਸਥਾਨਾਂ ਦੇ ਦਰਸ਼ਨਾਂ ਨੂੰ ਨਿਕਲਦੇ ਸੀ ਤਾਂ ਲੰਮੇ ਸਫ਼ਰ ਦੇ ਚੱਲਦੇ ਇੰਨ੍ਹਾਂ ਦਰੱਖਤਾਂ ਦੀ ਠੰਢੀ ਛਾਂ ਦਾ ਆਨੰਦ ਲੈਂਦੇ ਸਨ।

ਪੰਜਾਬ ਦੀਆਂ ਸੜਕਾਂ ਤੋਂ ਹਰਿਆਲੀ ਹੋਈ ਖਤਮ! : ਕਿਸੇ ਸਮੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੜਕਾਂ ਦੇ ਕਿਨਾਰੇ ਲੱਗੇ ਇਹ ਦਰੱਖਤ ਅੱਜ ਨਜ਼ਰ ਨਹੀਂ ਆਉਂਦੇ। ਸੜਕਾਂ ਦੇ ਹਾਲਾਤ ਇਹ ਨੇ ਕਿ ਕਈ-ਕਈ ਕਿਲੋਮੀਟਰਾਂ ਤੱਕ ਕਿਸੇ ਰਾਹਗੀਰ ਨੂੰ ਛਾਂ ਨਹੀਂ ਨਸੀਬ ਹੁੰਦੀ। ਹਾਲਾਤ ਇਹ ਨੇ ਕਿ ਅੱਜ ਜੇ ਕਿਸੇ ਨੇ ਕਿਸੇ ਰਾਸ਼ਟਰੀ ਰਾਜਮਾਰਗ ਉੱਪਰ ਸਫ਼ਰ ਕਰਨਾ ਹੋਵੇ ਤਾਂ ਉਸ ਨੂੰ ਕਈ-ਕਈ ਕਿਲੋਮੀਟਰ ਤੱਕ ਗੱਡੀ ਰੋਕ ਕੇ ਆਰਾਮ ਕਰਨ ਨੂੰ ਕੋਈ ਜਗ੍ਹਾ ਨਹੀਂ ਹੈ ਕਿਉਂਕਿ ਇਹ ਸਾਰੇ ਦਰੱਖਤ ਵੱਡੇ-ਵੱਡੇ ਪ੍ਰੋਜੈਕਟਾਂ ਦੇ ਚੱਲਦੇ ਵੱਢ ਦਿੱਤੇ ਗਏ ਹਨ। ਅੱਜ ਪੰਜਾਬ ਦੀਆਂ ਉਹ ਸੜਕਾਂ ਜਿਹੜੀਆਂ ਕਦੀ ਇਨ੍ਹਾਂ ਦਰੱਖਤਾਂ ਦੀਆਂ ਛਾਵਾਂ ਹੇਠ ਠੰਢੀਆਂ ਰਹਿੰਦੀਆਂ ਸਨ ,ਬਿਨਾਂ ਇਨ੍ਹਾਂ ਦਰੱਖਤਾਂ ਤੋਂ ਗਰਮ ਅਤੇ ਤਪਦੀਆਂ ਹੋਈਆਂ ਨਜ਼ਰ ਆਉਂਦੀਆਂ ਹਨ।

ਵਿਕਾਸ ਦੇ ਨਾਮ ਤੇ ਕੁਦਰਤ ਨਾਲ ਖਿਲਵਾੜ

ਸੜਕਾਂ ਤੇ ਚੱਲਦੇ ਛੋਟੇ ਕਾਰੋਬਾਰ ਹੋਏ ਖਤਮ: ਅੱਜ ਉਹ ਲੋਕ ਜੋ ਇਨ੍ਹਾਂ ਦਰੱਖਤਾਂ ਦੀਆਂ ਛਾਵਾਂ ਹੇਠ ਆਪਣਾ ਛੋਟਾ ਮੋਟਾ ਕਾਰੋਬਾਰ ਕਰਦੇ ਹੋਏ ਨਜ਼ਰ ਆਉਂਦੇ ਸਨ ਉਹ ਵੀ ਹੁਣ ਹੌਲੀ ਹੌਲੀ ਆਪਣਾ ਕੰਮ ਬੰਦ ਕਰ ਗਏ ਹਨ। ਜਲੰਧਰ ਤੋਂ ਹੁਸ਼ਿਆਰਪੁਰ ਜਾਣ ਵਾਲੀ ਸੜਕ ਉੱਪਰ ਚੂੜੇ ਵਾਲੀ ਪਿੰਡ ਨਜ਼ਦੀਕ ਕਈ ਕਿਲੋਮੀਟਰ ਲੰਮੀ ਸੜਕ ਦੇ ਕਿਨਾਰੇ ਲੱਗੇ ਕੰਢੇ ਇੱਕ ਦਰੱਖਤ ਦੇ ਥੱਲੇ ਬੈਠੇ ਯਸ਼ਪਾਲ ਦਾ ਕਹਿਣਾ ਹੈ ਕਿ ਉਹ ਪਿਛਲੇ ਡੇਢ ਸਾਲ ਤੋਂ ਇਸ ਦੇ ਦਰੱਖਤ ਦੇ ਥੱਲੇ ਰੇਹੜੀ ਲਗਾ ਕੇ ਫਲ ਵੇਚਣ ਦਾ ਕੰਮ ਕਰ ਰਿਹਾ ਹੈ।

ਉਸ ਦੇ ਮੁਤਾਬਕ ਕਿਸੇ ਸਮੇਂ ਇਸ ਸੜਕ ਉੱਪਰ ਬਹੁਤ ਸਾਰੇ ਲੋਕ ਰੇਹੜੀਆਂ ਅਤੇ ਛੋਟੀਆਂ ਛੋਟੀਆਂ ਦੁਕਾਨਾਂ ਲਗਾ ਆਪਣਾ ਛੋਟਾ ਮੋਟਾ ਕਾਰੋਬਾਰ ਕਰਦੇ ਹੋਏ ਨਜ਼ਰ ਆਉਂਦੇ ਸੀ ਪਰ ਅੱਜ ਹਾਲਾਤ ਇਹ ਹੋ ਚੁੱਕੇ ਨੇ ਕਿ ਇੰਨ੍ਹਾਂ ਸੜਕਾਂ ਦੇ ਕਿਨਾਰੇ ਕਈ-ਕਈ ਕਿਲੋਮੀਟਰ ਤੱਕ ਇਕ ਵੀ ਦਰੱਖਤ ਨਜ਼ਰ ਨਹੀਂ ਆਉਂਦਾ ਜਿਸ ਕਰਕੇ ਲੋਕ ਇੱਥੇ ਕੋਈ ਵੀ ਕੰਮ ਨਹੀਂ ਕਰ ਪਾਉਂਦੇ।

ਰਾਹਗੀਰਾਂ ਨੂੰ ਸੜਕਾਂ ਤੇ ਨਹੀਂ ਨਸੀਹ ਹੋ ਰਹੀ ਛਾਂ: ਯਸ਼ਪਾਲ ਮੁਤਾਬਕ ਅੱਜ ਜੇ ਕਿਸੇ ਰਾਹਗੀਰ ਦੀ ਸੜਕ ’ਤੇ ਜਾਂਦੇ ਦੀ ਸਿਹਤ ਖ਼ਰਾਬ ਹੋ ਜਾਵੇ ਤਾਂ ਉਸ ਨੂੰ ਕਿਸੇ ਦਰੱਖਤ ਥੱਲੇ ਬਿਠਾਉਣਾ ਵੀ ਮੁਸ਼ਕਿਲ ਹੈ। ਗਰਮੀਆਂ ਵਿੱਚ ਇਨ੍ਹਾਂ ਸੜਕਾਂ ਦੇ ਕਿਨਾਰੇ ਹਾਲਾਤ ਇੰਨੇ ਖ਼ਰਾਬ ਹੁੰਦੇ ਹਨ ਕਿ ਲੋਕਾਂ ਦਾ ਇੱਥੇ ਰੁਕਣਾ ਨਾਮੁਮਕਿਨ ਜਿਹਾ ਹੋ ਜਾਂਦਾ ਹੈ। ਇਨ੍ਹਾਂ ਸੜਕਾਂ ਉੱਪਰ ਅੱਜ ਨਾ ਤਾਂ ਕੋਈ ਰਾਹਗੀਰ ਕਿਸੇ ਦਰੱਖ਼ਤ ਥੱਲੇ ਖੜ੍ਹਾ ਨਜ਼ਰ ਆਉਂਦਾ ਹੈ ਅਤੇ ਨਾ ਹੀ ਕਿਸੇ ਤੀਰਥ ਯਾਤਰੀਆਂ ਦੀ ਬੱਸ ਇਨ੍ਹਾਂ ਸੜਕਾਂ ਦੇ ਕੰਢੇ ਖੜ੍ਹੀ ਹੁੰਦੀ ਹੈ। ਉਧਰ ਇਨ੍ਹਾਂ ਸੜਕਾਂ ਉੱਪਰ ਰਾਹਗੀਰ ਕਹਿੰਦੇ ਹਨ ਕਿ ਇੰਨ੍ਹਾਂ ਦਰਖ਼ਤਾਂ ਕਰਕੇ ਹੀ ਉਹ ਗੱਡੀ ਰੋਕ ਕੇ ਥੋੜ੍ਹਾ ਮੋਟਾ ਅਰਾਮ ਕਰ ਲੈਂਦੀ ਸੀ ਪਰ ਅੱਜ ਕੱਲ੍ਹ ਲੰਮੇ ਲੰਮੇ ਪੈਂਡੇ ਤੋਂ ਬਾਅਦ ਵੀ ਉਨ੍ਹਾਂ ਨੂੰ ਸੜਕਾਂ ਉੱਪਰ ਛਾਂ ਦਿਖਾਈ ਨਹੀਂ ਦਿੰਦੀ ਜਿਸ ਕਰਕੇ ਸੜਕਾਂ ਉੱਪਰ ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਵਿਕਾਸ ਦੇ ਨਾਂ 'ਤੇ ਦਰੱਖਤਾਂ ਬਲੀ: ਦਰਅਸਲ ਕਿਸੇ ਵੀ ਸੂਬੇ ਅੰਦਰ ਨਹਿਰਾਂ , ਡਰੇਨਾਂ ਅਤੇ ਸੜਕਾਂ ਦੇ ਕਿਨਾਰੇ ਇਹ ਦਰੱਖਤ ਸਭ ਤੋਂ ਜ਼ਿਆਦਾ ਲੱਗੇ ਹੋਏ ਦਿਖਦੇ ਹਨ ਪਰ ਜਿਵੇਂ-ਜਿਵੇਂ ਅਸੀਂ ਤਰੱਕੀ ਵੱਲ ਵਧ ਰਹੇ ਹਨ ਅਤੇ ਇਨ੍ਹਾਂ ਸੜਕਾਂ ਉਪਰ ਟਰੈਫਿਕ ਦਾ ਲੋੜ ਵਧ ਰਿਹਾ ਹੈ ਉਵੇਂ-ਉਵੇਂ ਇਨ੍ਹਾਂ ਨੂੰ ਹੋਰ ਚੌੜਾ ਕਰਨ ਦੀ ਨੌਬਤ ਆ ਰਹੀ ਹੈ। ਜਿਸ ਦਾ ਨਤੀਜਾ ਇਹ ਹੈ ਕਿ ਸੜਕਾਂ ’ਤੇ ਲੋਕਾਂ ਦੀ ਆਵਾਜਾਈ ਵਾਸਤੇ ਚੌੜੀਆਂ ਹੋ ਗਈਆਂ ਪਰ ਇਸ ਲਈ ਹਜ਼ਾਰਾਂ ਦਰੱਖਤਾਂ ਨੂੰ ਕੱਟ ਦਿੱਤਾ ਗਿਆ।

ਹਾਈਵੇਅ ਤੋਂ ਧੜਾ-ਧੜ ਦਰੱਖਤਾਂ ਦੀ ਕਟਾਈ ਜਾਰੀ: ਫਿਰ ਚਾਹੇ ਗੱਲ ਮੋਗਾ ਵੱਲੋਂ ਹੁਸ਼ਿਆਰਪੁਰ ਅਤੇ ਹੁਸ਼ਿਆਰਪੁਰ ਤੋਂ ਧਰਮਸ਼ਾਲਾ ਤੱਕ ਜਾਣ ਵਾਲਾ ਫੋਰਲੇਨ ਪ੍ਰੋਜੈਕਟ ਹੋਵੇ ਜਾਂ ਫਿਰ ਹੁਣ ਨਵਾਂ ਸ਼ੁਰੂ ਹੋਣ ਵਾਲਾ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਹਾਈਵੇ। ਜੇਕਰ ਗੱਲ ਪੰਜਾਬ ਦੇ ਅੰਦਰੋਂ ਨਿਕਲਣ ਵਾਲਾ ਅਤੇ ਜਲੰਧਰ ਜ਼ਿਲ੍ਹੇ ਤੋਂ ਗੁਜ਼ਰਨ ਵਾਲੇ ਫੋਰਲੇਨ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਇਸ ਲਈ ਸਿਰਫ ਜਲੰਧਰ ਡਿਵੀਜ਼ਨ ਵਿੱਚ ਹੀ 5929 ਦਰੱਖਤਾਂ ਨੂੰ ਕੱਟ ਦਿੱਤਾ ਗਿਆ।

ਇਸ ਤੋਂ ਇਲਾਵਾ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਲਈ ਅਲੱਗ-ਅਲੱਗ ਇਲਾਕਿਆਂ ਦੇ ਹਿਸਾਬ ਨਾਲ ਦਰੱਖਤਾਂ ਦੀ ਕਟਾਈ ਸ਼ੁਰੂ ਕੀਤੀ ਜਾਣੀ ਹੈ ਜਿਸ ਵਿੱਚ ਜੇਕਰ ਗੱਲ ਪੂਰੇ ਪੰਜਾਬ ਦੀ ਕਰੀਏ ਤਾਂ ਕਰੀਬ 28,000 ਦਰੱਖਤ ਕੱਟੇ ਜਾਣੇ ਹਨ ਜਦਕਿ ਇਕੱਲੇ ਜਲੰਧਰ ਜ਼ਿਲ੍ਹੇ ਵਿਚ ਫਿਲੌਰ ਤੋਂ ਲੈ ਕੇ ਕਰਤਾਰਪੁਰ ਤੱਕ ਸੱਤਰ ਕਿਲੋਮੀਟਰ ਦੇ ਇਲਾਕੇ ਵਿੱਚ 6,288 ਦਰੱਖਤ ਕੱਟੇ ਜਾਣੇ ਹਨ। ਜਾਣਕਾਰੀ ਮੁਤਾਬਕ ਫਗਵਾੜਾ ਰੋਪੜ ਹਾਈਵੇ ਲਈ 20,000 ਦਰੱਖਤ ਕੱਟੇ ਗਏ , ਜਲੰਧਰ ਬਰਨਾਲਾ ਹਾਈਵੇ ਲਈ ਕਰੀਬ 27000 ਦਰੱਖਤ ਕੱਟੇ ਗਏ।

ਦਰੱਖਤਾਂ ਦੇ ਕੱਟਣ ਬਾਰੇ ਕੀ ਕਹਿੰਦੇ ਨੇ ਵਣ ਵਿਭਾਗ ਦੇ ਅਫ਼ਸਰ? : ਜਲੰਧਰ ਵਿਖੇ ਵਣਪਾਲ ( ਫੋਰੈਸਟ ਕੰਜ਼ਰਵੇਟਿਵ ਆਫ਼ਸਰ ) ਐਸ ਕੇ ਸਾਗਰ ਦਾ ਕਹਿਣਾ ਹੈ ਕਿ ਕਿਸੇ ਵੀ ਸਰਕਾਰੀ ਜ਼ਮੀਨ ਜਾਂ ਫਿਰ ਕਿਸੇ ਪ੍ਰੋਜੈਕਟ ਲਈ ਦਰੱਖਤਾਂ ਨੂੰ ਕੱਟਣਾ ਪੈਂਦਾ ਹੈ ਤਾਂ ਸਭ ਤੋਂ ਪਹਿਲੇ ਇਸ ਦੀ ਪਰਮਿਸ਼ਨ ਦੀ ਐਪਲੀਕੇਸ਼ਨ ਡੀ ਐਫ ਓ ਕੋਲ ਜਾਂਦੀ ਹੈ ਜਿੱਥੋਂ ਇਹ ਪੂਰੇ ਕਾਗਜ਼ ਚੈੱਕ ਕਰਨ ਤੋਂ ਬਾਅਦ ਸਰਕਲ ਆਫ਼ਿਸ ਪਹੁੰਚਦੀ ਹੈ। ਇੱਥੇ ਇਹ ਫਾਈਲ ਚੈੱਕ ਹੋਣ ਤੋਂ ਬਾਅਦ ਸੂਬਾ ਸਰਕਾਰ ਕੋਲ ਜਾਂਦੀ ਹੈ ਜੋ ਇਸ ਨੂੰ ਪਰਮਿਸ਼ਨ ਵਾਸਤੇ ਕੇਂਦਰ ਸਰਕਾਰ ਕੋਲ ਭੇਜਦੀ ਹੈ। ਇਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਇਹ ਫਾਈਲ ਇਕ ਵਾਰ ਫਿਰ ਸੂਬਾ ਸਰਕਾਰ ਅਤੇ ਉਸ ਤੋਂ ਬਾਅਦ ਡੀ ਐਫ ਓ ਪੱਧਰ ਤੱਕ ਦੁਬਾਰਾ ਭੇਜੀ ਜਾਂਦੀ ਹੈ ਤਾਂ ਜੋ ਜਿੰਨੀ ਜਗ੍ਹਾ ਤੋਂ ਦਰੱਖਤ ਕੱਟੇ ਗਏ ਹਨ ਉਸ ਦੇ ਪੂਰੇ ਖ਼ਰਚੇ ਦਾ ਹਿਸਾਬ ਦਿੱਤਾ ਜਾਵੇ।

ਇਸ ਪੂਰੇ ਹਿਸਾਬ ਲਗਾਉਣ ਤੋਂ ਬਾਅਦ ਇਹ ਫਾਈਲ ਇੱਕ ਵਾਰ ਫੇਰ ਮਨਜ਼ੂਰੀ ਲਈ ਕੇਂਦਰ ਸਰਕਾਰ ਤੱਕ ਜਾਂਦੀ ਹੈ ਅਤੇ ਉੱਥੋਂ ਇਸ ਦੀ ਮਨਜ਼ੂਰੀ ਆਉਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜਕੱਲ੍ਹ ਇਸ ਕੰਮ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਦਾ ਕਿਉਂਕਿ ਅੱਜਕੱਲ੍ਹ ਸਾਰਾ ਕੰਮ ਆਨਲਾਈਨ ਹੁੰਦਾ ਹੈ ਜਦਕਿ ਪਹਿਲੇ ਇਹ ਫਾਈਲਾਂ ਡਾਕ ਰਾਹੀਂ ਜਾਂਦੀਆਂ ਸਨ। ਉਨ੍ਹਾਂ ਮੁਤਾਬਕ ਇਸ ਪ੍ਰੋਸੈੱਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਇੰਨ੍ਹਾਂ ਦਰੱਖਤਾਂ ਨੂੰ ਕੱਟਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਇਨ੍ਹਾਂ ਦਰੱਖਤਾਂ ਨੂੰ ਦੁਬਾਰਾ ਲਗਾਉਣ ਲਈ ਉਸ ਦਾ ਖ਼ਰਚਾ ਵੀ ਮੁਹੱਈਆ ਕਰਵਾਇਆ ਜਾਂਦਾ ਹੈ।

ਕੋਈ ਜ਼ਰੂਰੀ ਨਹੀਂ ਕਿ ਦਰੱਖਤ ਜਿੱਥੋਂ ਕੱਟੇ ਨੇ ਉੱਥੇ ਹੀ ਦੁਬਾਰਾ ਲਗਾਏ ਜਾਣ: ਫੋਰੈਸਟ ਕੰਜ਼ਰਵੇਟਿਵ ਆਫ਼ਸਰ ਐੱਸ ਕੇ ਸਾਗਰ ਦੱਸਦੇ ਹਨ ਕਿ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਦਰੱਖਤ ਜਿਸ ਥਾਂ ਤੋਂ ਕੱਟੇ ਗਏ ਹਨ ਉੱਥੇ ਹੀ ਦੁਬਾਰਾ ਲਗਾਏ ਜਾਣ ਜਿਸ ਇਲਾਕੇ ਤੋਂ ਦਰਖਤ ਕੱਟੇ ਜਾਂਦੇ ਹਨ ਉਸ ਨੂੰ ਦਰੱਖਤਾਂ ਦੇ ਨਾਲ ਨਾਲ ਹੈਕਟੇਅਰ ਦੇ ਹਿਸਾਬ ਨਾਲ ਵੀ ਨਾਪਿਆ ਜਾਂਦਾ ਹੈ ਅਤੇ ਇਨ੍ਹਾਂ ਦਰੱਖਤਾਂ ਲਈ ਉਹਨੇ ਇਲਾਕੇ ਵਿਚ ਹੀ ਦੁਬਾਰਾ ਲਗਾਇਆ ਜਾਂਦਾ ਹੈ। ਉਨ੍ਹਾਂ ਮੁਤਾਬਕ ਇਸ ਦੇ ਲਈ ਕੋਈ ਅਜਿਹਾ ਨਿਯਮ ਨਹੀਂ ਹੈ ਕਿ ਦਰੱਖਤ ਜਿੱਥੋਂ ਕੱਟੇ ਗਏ ਹਨ ਉੱਥੇ ਹੀ ਲਗਾਏ ਜਾਣ। ਇਹੀ ਕਾਰਨ ਹੈ ਕਿ ਬਹੁਤ ਸਾਰੇ ਰਾਸ਼ਟਰੀ ਰਾਜਮਾਰਗ ਦਰੱਖਤ ਕੱਟ ਕੇ ਵਧੀਆ ਅਤੇ ਸੁੰਦਰ ਬਣਾਏ ਤਾਂ ਗਏ ਪਰ ਇਨ੍ਹਾਂ ਦੇ ਆਸੇ ਪਾਸੇ ਜਗ੍ਹਾ ਮੁਹੱਈਆ ਨਾ ਹੋਣ ਕਰਕੇ ਉੱਥੇ ਦੁਬਾਰਾ ਦਰੱਖਤਾਂ ਨੂੰ ਨਹੀਂ ਲਗਾਇਆ ਜਾ ਸਕਿਆ।

ਸਰਕਾਰਾਂ ਦੇਣ ਧਿਆਨ: ਇਸ ਸਭ ਦੇ ਵਿੱਚ ਜਿੱਥੇ ਵਣ ਵਿਭਾਗ ਅਤੇ ਬਾਕੀ ਮਹਿਕਮੇ ਆਪਣੀ ਜਗ੍ਹਾ ’ਤੇ ਸੱਚੇ ਨੇ ਕਿ ਕੋਈ ਜ਼ਰੂਰੀ ਨਹੀਂ ਕਿ ਦਰੱਖਤ ਜਿੱਥੋਂ ਕੱਟੇ ਗਏ ਉਥੇ ਹੀ ਲਗਾਏ ਜਾਣ ਕਿਉਂਕਿ ਕੁਦਰਤ ਦੀ ਇਹ ਦੇਣ ਕੋਈ ਇੱਕ ਨਿਸ਼ਚਿਤ ਜਗ੍ਹਾ ਵੇਖ ਕੇ ਆਕਸੀਜਨ ਸਪਲਾਈ ਨਹੀਂ ਕਰਦੀ ਪਰ ਉਹਦੇ ਦੂਸਰੇ ਪਾਸੇ ਇਹ ਗੱਲ ਜ਼ਰੂਰ ਗੌਰ ਕਰਨ ਵਾਲੀ ਹੈ ਕਿ ਜੇਕਰ ਸੜਕਾਂ ਦੇ ਕਿਨਾਰੇ ਦਰੱਖਤ ਮੌਜੂਦ ਨਹੀਂ ਹੋਣਗੇ ਤਾਂ ਫਿਰ ਆਉਣ ਵਾਲੇ ਸਮੇਂ ਵਿੱਚ ਸੜਕਾਂ ਛੋਟੀਆਂ-ਛੋਟੀਆਂ ਦੁਕਾਨਾਂ ਖੋਖਿਆਂ ਅਤੇ ਢਾਬਿਆਂ ਤੋਂ ਵੀਰਾਨ ਨਜ਼ਰ ਆਉਣਗੀਆਂ। ਇਹੀ ਨਹੀਂ ਉਹ ਰਾਹਗੀਰ ਅਤੇ ਤੀਰਥ ਯਾਤਰੀ ਜੋ ਇਨ੍ਹਾਂ ਸੜਕਾਂ ਦੇ ਕਿਨਾਰੇ ਲੱਗੇ ਦਰੱਖ਼ਤਾਂ ਦੇ ਭਰੋਸੇ ਆਪਣੇ ਘਰੋਂ ਸਾਰਾ ਸਮਾਨ ਲੈ ਕੇ ਚੱਲਦੇ ਨੇ ਤਾਂ ਕਿ ਇਨ੍ਹਾਂ ਦਰੱਖਤਾਂ ਦੀ ਛਾਂ ਥੱਲੇ ਖਾ ਪੀ ਕੇ ਆਰਾਮ ਕੀਤਾ ਜਾ ਸਕੇ ਉਨ੍ਹਾਂ ਲਈ ਵੀ ਮੁਸ਼ਕਲਾਂ ਕਿਤੇ ਜ਼ਿਆਦਾ ਵਧ ਜਾਣਗੀਆਂ।

ਇਹ ਵੀ ਪੜ੍ਹੋ: ਦਰੱਖਤ ਕੱਟਣ ਨੂੰ ਲੈ ਕੇ ਪਿੰਡ ਵਾਸੀਆਂ 'ਤੇ ਸਰਪੰਚ ਵਿਚਕਾਰ ਤਕਰਾਰ

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.