ਜਲੰਧਰ : ਵਿਧਾਨ ਸਭਾ ਚੋਣਾਂ ਦੇ ਚੱਲਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਵਿੱਚ ਇਹ ਦੂਸਰੀ ਫੇਰੀ ਹੈ। ਇਸ ਤੋਂ ਪਹਿਲੇ ਪ੍ਰਧਾਨ ਮੰਤਰੀ ਵੱਲੋਂ ਫਿਰੋਜ਼ਪੁਰ ਵਿਖੇ ਇਕ ਰੈਲੀ ਨੂੰ ਸੰਬੋਧਿਤ ਕੀਤਾ ਜਾਣਾ ਸੀ, ਇਸ ਰੈਲੀ ਦੇ ਨਾ ਹੋਣ ਕਰਕੇ ਉਨ੍ਹਾਂ ਦੀ ਸੁਰੱਖਿਆ ਇਕ ਬਹੁਤ ਵੱਡਾ ਮੁੱਦਾ ਬਣ ਗਈ ਸੀ।
ਹਾਲਾਂਕਿ ਜਿਸ ਦਿਨ ਇਹ ਰੈਲੀ ਹੋਣੀ ਸੀ ਉਸ ਦਿਨ ਭਾਰੀ ਬਾਰਿਸ਼ ਹੋਈ ਸੀ ਅਤੇ ਇਸੇ ਦੇ ਚੱਲਦੇ ਜਿੱਥੇ ਇੱਕ ਪਾਸੇ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਤੇ ਸਵਾਲ ਚੁੱਕੇ ਗਏ, ਉਥੇ ਦੂਸਰੇ ਪਾਸੇ ਵਿਰੋਧੀ ਪਾਰਟੀਆਂ ਵੱਲੋਂ ਇਹ ਕਿਹਾ ਗਿਆ ਕਿ ਮੌਸਮ ਖ਼ਰਾਬ ਹੋਣ ਕਰਕੇ ਭਾਜਪਾ ਵਰਕਰ ਉੱਥੇ ਪਹੁੰਚੇ ਹੀ ਨਹੀਂ ਤਾਂ ਕਰਕੇ ਸੁਰੱਖਿਆ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ।
ਭਾਰੀ ਗਿਣਤੀ ਵਿੱਚ ਪੁਲਿਸ ਤਾਇਨਾਤ
ਇਸ ਵਾਰ ਵਿਧਾਨਸਭਾ ਚੋਣਾਂ ਦੇ ਚੱਲਦੇ ਪੰਜਾਬ ਵਿੱਚ ਚੋਣ ਜ਼ਾਬਤਾ ਲੱਗਾ ਹੋਇਆ ਹੈ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਅਤੇ ਜਲੰਧਰ 'ਚ ਉਨ੍ਹਾਂ ਦੀ ਰੈਲੀ ਨੂੰ ਲੈ ਕੇ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਰੈਲੀ ਜਲੰਧਰ ਦੇ ਪੀਏਪੀ ਗਰਾਊਂਡ ਵਿਖੇ ਹੋਣ ਜਾ ਰਹੀ ਹੈ । ਰੈਲੀ ਨੂੰ ਦੇਖਦੇ ਹੋਏ ਹਜ਼ਾਰਾਂ ਦੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਇਥੇ ਤੈਨਾਤ ਕੀਤੇ ਗਏ ਹਨ। ਜਿਨ੍ਹਾਂ ਨੂੰ ਨਾ ਸਿਰਫ ਜਲੰਧਰ ਜ਼ਿਲ੍ਹੇ ਤੋਂ ਬਲਕਿ ਬਾਹਰਲੇ ਜ਼ਿਲ੍ਹਿਆਂ ਤੋਂ ਵੀ ਮੰਗਿਆ ਗਿਆ ਹੈ।
ਪੈਰਾ ਮਿਲਟਰੀ ਫੋਰਸ ਵੀ ਸੁਰਖਿਆ 'ਚ ਸ਼ਾਮਲ
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਚੱਲਦੇ ਪਹਿਲੇ ਹੀ ਬੀਐਸਐਫ ਅਤੇ ਪੈਰਾ ਮਿਲਟਰੀ ਫੋਰਸਿਜ਼ ਦੀਆਂ ਕੰਪਨੀਆਂ ਪੰਜਾਬ ਦੇ ਅਲੱਗ ਅਲੱਗ ਜ਼ਿਲ੍ਹਿਆਂ ਵਿਚ ਤੈਨਾਤ ਹਨ। ਪਰ ਜਲੰਧਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਨੂੰ ਦੇਖਦੇ ਹੋਏ ਸੁਰੱਖਿਆ ਦੇ ਮੱਦੇਨਜ਼ਰ ਜਲੰਧਰ ਵਿਖੇ ਪੈਰਾ ਮਿਲਟਰੀ ਫੋਰਸਿਜ਼ ਦੀਆਂ ਇਨ੍ਹਾਂ ਕੰਪਨੀਆਂ ਨੂੰ ਵਧਾਇਆ ਗਿਆ ਹੈ ਤਾਂ ਕੀ ਪੁਲੀਸ ਦੇ ਨਾਲ ਨਾਲ ਇਹ ਜਵਾਨ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਨੂੰ ਹੋਰ ਮਜ਼ਬੂਤੀ ਦੇ ਸਕਣ।
ਇੱਕ ਕਿਲੋਮੀਟਰ ਦੂਰ ਬਣਾਈ ਗਈ ਪਾਰਕਿੰਗ
ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਨੂੰ ਦੇਖਦੇ ਹੋਏ ਰੈਲੀ ਦੇ ਨਜ਼ਦੀਕ ਜ਼ਿਆਦਾ ਭੀੜ ਨਾ ਇਕੱਠੀ ਹੋ ਸਕੇ ਇਸ ਲਈ ਪਾਰਕਿੰਗ ਨੂੰ ਕਰੀਬ ਇੱਕ ਕਿਲੋਮੀਟਰ ਦੂਰ ਬਣਾਇਆ ਗਿਆ ਹੈ ਤਾਂ ਕਿ ਇਹ ਭਾਜਪਾ ਵਰਕਰ ਉੱਥੇ ਉੱਤਰ ਕੇ ਉੱਥੋਂ ਪੈਦਲ ਹੀ ਰੈਲੀ ਸਥਾਨ ਤੱਕ ਪਹੁੰਚਣ। ਰੈਲੀ ਦੇ ਚੱਲਦੇ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਹਜ਼ਾਰਾਂ ਦੀ ਗਿਣਤੀ 'ਚ ਭਾਜਪਾ ਵਰਕਰ ਇਥੇ ਪਹੁੰਚਣਗੇ ਅਤੇ ਆਪਣੇ ਮਹਿਬੂਬ ਨੇਤਾ ਨੂੰ ਸੁਣਨਗੇ।
ਮੌਸਮ ਦਾ ਵੀ ਪੂਰਾ ਸਾਥ
ਫਿਰੋਜ਼ਪੁਰ ਵਿਖੇ ਹੋਣ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਪੰਜਾਬ ਵਿੱਚ ਭਾਰੀ ਮੀਂਹ ਕਰਕੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਸੀ। ਇਹੀ ਕਾਰਨ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਨਾ ਹੋਣ ਦਾ ਕਾਰਨ ਵਿਰੋਧੀ ਮੌਸਮ ਨੂੰ ਦੱਸ ਰਹੇ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਖ਼ਰਾਬ ਮੌਸਮ ਕਰਕੇ ਰੈਲੀ ਵਿੱਚ ਲੋਕ ਪਹੁੰਚੇ ਹੀ ਨਹੀਂ ਜਿਸ ਕਰਕੇ ਰੈਲੀ ਨਹੀਂ ਹੋ ਪਾਈ। ਪਰ ਇਸ ਵਾਰ ਮੌਸਮ ਬਿਲਕੁਲ ਸਾਫ ਹੈ। ਮੌਸਮ ਸਾਫ ਹੋਣ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਦਮਪੁਰ ਏਅਰਪੋਰਟ ਵਿਖੇ ਲੈਂਡ ਹੋਣਗੇ ਅਤੇ ਉਸ ਤੋਂ ਬਾਅਦ ਹੈਲੀਕਾਪਟਰ ਰਾਹੀਂ ਰੈਲੀ ਸਥਲ 'ਤੇ ਪਹੁੰਚਣਗੇ ।
ਸੜਕ ਮਾਰਗ 'ਤੇ ਪੁਲੀਸ ਤਾਇਨਾਤ
ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਰੈਲੀ ਸਥਾਨ 'ਤੇ ਹੈਲੀਕਾਪਟਰ ਰਸਤੇ ਸਿੱਧੇ ਲੈਂਡ ਹੋਣਗੇ। ਲੇਕਿਨ ਬਾਵਜੂਦ ਇਸਦੇ ਉਨ੍ਹਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਜਲੰਧਰ ਸ਼ਹਿਰ ਤੋਂ ਲੈ ਕੇ ਆਦਮਪੁਰ ਤੱਕ ਦੀ ਸੜਕ ਨੂੰ ਸੁਰੱਖਿਆ ਘੇਰੇ ਵਿੱਚ ਲਿਆ ਗਿਆ ਹੈ। ਹਾਲਾਂਕਿ ਕਿਸੇ ਵੀ ਕਾਰਨ ਜੇ ਉਨ੍ਹਾਂ ਨੂੰ ਸੜਕ ਮਾਰਗ ਦਾ ਇਸਤੇਮਾਲ ਕਰਨਾ ਹੋਵੇ ਤਾਂ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ ਹੋਵੇ। ਇਸੇ ਦੇ ਚੱਲਦੇ ਉਨ੍ਹਾਂ ਨੇ ਰੈਲੀ ਸਥਾਨ ਤੋਂ ਲੈ ਕੇ ਆਦਮਪੁਰ ਏਅਰਪੋਰਟ ਤੱਕ ਸੜਕ ਉੱਪਰ ਭਾਰੀ ਗਿਣਤੀ ਵਿੱਚ ਪੁਲੀਸ ਮੁਲਾਜ਼ਮਾਂ ਅਤੇ ਅਫ਼ਸਰਾਂ ਦੀ ਤਾਇਨਾਤੀ ਕੀਤੀ ਗਈ ਹੈ।
ਰੈਲੀ ਦੇ ਚੱਲਦੇ ਕਿਸਾਨ ਨਜ਼ਰਬੰਦ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਿਛਲੀ ਰੈਲੀ ਦੌਰਾਨ ਕਿਸਾਨਾਂ ਦੇ ਵਿਰੋਧ ਦੀ ਗੱਲ ਕੀਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਲੇ ਨੂੰ ਕਿਸਾਨਾਂ ਵੱਲੋਂ ਰੋਕ ਦਿੱਤਾ ਗਿਆ। ਜਿਸ ਕਰਕੇ ਉਨ੍ਹਾਂ ਦੀ ਸੁਰੱਖਿਆ ਵਿੱਚ ਭਾਰੀ ਕੁਤਾਹੀ ਹੋਈ। ਪਰ ਇਸ ਵਾਰ ਪੁਲੀਸ ਅਜਿਹਾ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੀ। ਇਹੀ ਕਾਰਨ ਹੈ ਕਿ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲੰਧਰ ਪਹੁੰਚਣ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਘਰਾਂ ਦੇ ਬਾਹਰ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ ਤਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸੁਰਖੀਆਂ ਵਿੱਚ ਚੂਕ ਨਾ ਹੋ ਸਕੇ ਅਤੇ ਕਿਸਾਨ ਚਾਹੁੰਦੇ ਹੋਏ ਵੀ ਉਨ੍ਹਾਂ ਦੀ ਯਾਤਰਾ ਦਾ ਵਿਰੋਧ ਨਾ ਕਰ ਸਕਣ।
ਇਹ ਵੀ ਪੜ੍ਹੋ : ਅੱਜ ਪੰਜਾਬ ਚੋਣ ਪਿੜ੍ਹ 'ਚ ਪ੍ਰਧਾਨ ਮੰਤਰੀ ਮੋਦੀ ਅਤੇ ਰਾਹੁਲ ਗਾਂਧੀ ਕਰਨਗੇ ਰੈਲੀ