ਜਲੰਧਰ: ਕਹਿੰਦੇ ਨੇ ਇਨਸਾਨ ਵਿੱਚ ਜੇਕਰ ਹਿੰਮਤ ਹੋਵੇ ਤਾਂ ਦੁਨੀਆਂ ਦੀ ਕੋਈ ਵੀ ਮੁਸ਼ਕਿਲ ਉਸ ਨੂੰ ਹਰਾ ਨਹੀਂ ਸਕਦੀ। ਦੁਨੀਆਂ ਵਿਚ ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਨੇ ਮਾੜੇ ਹਾਲਾਤ ਹੁੰਦੇ ਹੋਏ ਉਨ੍ਹਾਂ ਹਾਲਾਤਾਂ ਨਾਲ ਲੜ ਕੇ ਕਾਮਯਾਬੀ ਹਾਸਿਲ ਕੀਤੀ ਹੈ। ਅਜਿਹੀ ਹੀ ਇੱਕ ਲੜਕੀ ਹੈ ਜਲੰਧਰ ਦੀ ਸਾਹਿਬ ਕੌਰ।Sahib Kaur is wrestling in Khali academy.
ਕਿਸੇ ਸਮੇਂ ਕਿਸਾਨਾਂ ਦੇ ਖੇਤਾਂ ਵਿੱਚ ਆਲੂ ਚੁਣਨ ਨਾਲ ਕਰਦੀ ਹੁੰਦੀ ਸੀ ਮਜ਼ਦੂਰੀ: ਸਾਹਿਬ ਕੌਰ ਫਿਰੋਜ਼ਪੁਰ ਦੀ ਰਹਿਣ ਵਾਲੀ ਹੈ, ਜਿਥੇ ਉਸ ਦਾ ਆਪਣਾ ਇਕ ਪਰਿਵਾਰ ਸੀ। ਪਰਿਵਾਰ ਵਿਚ ਉਸ ਦੇ ਪਿਤਾ 5 ਭੈਣਾਂ ਅਤੇ ਇਕ ਭਰਾ ਸੀ। ਕੁਝ ਸਮੇਂ ਬਾਅਦ ਪਹਿਲਾਂ ਪਿਤਾ ਦੀ ਮੌਤ ਉਸ ਤੋਂ ਬਾਅਦ ਇਲਾਜ ਨਾ ਹੋਣ ਕਰ ਕੇ ਭੈਣਾਂ ਦੀ ਮੌਤ ਨੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ। ਪਰਿਵਾਰ ਵਿਚ ਸਾਹਿਬ ਕੌਰ, ਉਸ ਦਾ ਭਰਾ ਅਤੇ ਮਾਂ ਹੀ ਰਹਿ ਗਏ। ਹਾਲਾਤ ਇੱਥੋਂ ਤੱਕ ਪਹੁੰਚ ਗਏ ਮਾਂ ਨੂੰ ਲੋਕਾਂ ਦੇ ਘਰਾਂ ਵਿੱਚ ਕੰਮ ਕਰਨਾ ਪਿਆ ਅਤੇ ਖੁਦ ਸਾਹਿਬ ਕੌਰ ਕਿਸਾਨਾਂ ਦੇ ਖੇਤਾਂ ਵਿੱਚ ਮਜ਼ਦੂਰੀ ਕਰਨ ਲੱਗ ਪਈ।
ਇੱਕ ਨਿੱਕੀ ਜਿਹੀ ਘਟਨਾ ਨੇ ਬਦਲੀ ਸਾਹਿਬ ਕੌਰ ਦੀ ਜ਼ਿੰਦਗੀ: ਸਾਹਿਬ ਕੌਰ ਦੱਸਦੀ ਹੈ ਕਿ ਪਿਤਾ ਅਤੇ ਭੈਣਾਂ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਹਾਲਾਤ ਇੰਨੇ ਖ਼ਰਾਬ ਹੋ ਗਏ ਕਿ ਘਰ ਚਲਾਉਣਾ ਮੁਸ਼ਕਿਲ ਹੋ ਗਿਆ। ਜਿਸ ਤੋਂ ਬਾਅਦ ਉਸ ਨੇ ਖੇਤਾਂ ਵਿੱਚ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲੱਗ ਗਈ। ਉਸ ਦੇ ਮੁਤਾਬਿਕ ਇੱਕ ਦਿਨ ਜਦ ਉਸ ਦੀ ਮਾਂ ਕਿਸੇ ਦੇ ਘਰ ਵਿੱਚ ਕੱਪੜੇ ਧੋ ਰਹੀ ਸੀ ਤਾਂ ਮਕਾਨ ਦੇ ਮਾਲਕ ਉਸ ਦੇ ਅੱਗੇ ਲਗਾਤਾਰ ਹੋਰ ਕੱਪੜੇ ਸੁੱਟਦੇ ਜਾ ਰਹੇ ਸੀ। ਮਜ਼ਬੂਰ ਮਾਂ ਬਿਨ੍ਹਾਂ ਆਪਣਾ ਦੁੱਖ ਦੱਸੇ ਲਗਾਤਾਰ ਕੰਮ ਵਿਚ ਲੱਗੀ ਰਹੀ ਪਰ ਇਸ ਘਟਨਾ ਨੇ ਸਾਹਿਬ ਕੌਰ ਤੋੜ ਕੇ ਰੱਖ ਦਿੱਤਾ। ਪੁਲਿਸ ਮੁਤਾਬਿਕ ਉਸ ਨੇ ਹੌਲੀ-ਹੌਲੀ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕੀਤੀ ਅਤੇ ਫਿਰੋਜ਼ਪੁਰ ਤੋਂ ਜਲੰਧਰ ਸ਼ਿਫਟ ਹੋ ਗਈ। ਇਸ ਦੌਰਾਨ ਉਸ ਨੇ ਆਪਣੇ ਕਈ ਗਾਣੇ ਰਿਲੀਜ਼ ਕੀਤੇ ਅਤੇ ਉਸ ਨੂੰ ਪੰਜਾਬ ਦੇ ਪਿੰਡਾਂ ਵਿੱਚ ਮਾਣ ਮਿਲਿਆ ਅਤੇ ਪ੍ਰੋਗਰਾਮਾਂ ਲਈ ਬੁੱਕ ਵੀ ਕੀਤਾ ਜਾਣ ਲੱਗਾ।
ਸੰਗੀਤ ਭਾਰਤ ਵਿੱਚ ਸਫ਼ਲ ਹੋਣ ਤੋਂ ਬਾਅਦ ਚੋਣ ਕੀਤੀ ਦ ਗ੍ਰੇਟ ਖਲੀ ਦੀ ਅਕੈਡਮੀ: ਸਾਹਿਬ ਕੌਰ ਮੁਤਾਬਿਕ ਇੱਕ ਵਾਰ ਜਦੋਂ ਉਸ ਨੇ ਆਪਣਾ ਇੱਕ ਗਾਣਾ ਰਿਲੀਜ਼ ਕਰਨਾ ਸੀ ਉਸ ਦੇ ਲਈ ਉਹ ਪੁਸਤਕ ਗ੍ਰੇਟ ਖਲੀ ਦੀ ਅਕਾਦਮੀ ਆਪਣੀ ਟੀਮ ਨਾਲ ਪਹੁੰਚੀ। ਜਿੱਥੇ ਉਸ ਨੇ ਆਪਣੇ ਗਾਣੇ ਨੂੰ ਰਿਲੀਜ਼ ਕੀਤਾ। ਇਸ ਦੌਰਾਨ ਉਸ ਦੀ ਮੁਲਾਕਾਤ ਦਿ ਗ੍ਰੇਟ ਖਲੀ ਨਾਲ ਹੋਈ। ਉਹ ਦੱਸਦੀ ਹੈ ਕਿ ਉਹ ਪਹਿਲੇ ਹੀ ਜੂਡੋ ਖੇਡਦੀ ਸੀ। ਖਲੀ ਨੂੰ ਮਿਲਣ ਤੋਂ ਬਾਅਦ ਉਸ ਵਿੱਚ ਇੱਕ ਵਾਰ ਫੇਰ ਇਸ ਖੇਡ ਪ੍ਰਤੀ ਆਪਣਾ ਜੋਸ਼ ਜਾਗਿਆ ਉਸ ਨੇ ਦ ਗ੍ਰੇਟ ਖਲੀ ਨੂੰ ਕਿਹਾ ਕਿ ਉਹ ਉਹਨਾ ਦੀ ਅਕੈਡਮੀ ਜੌਇਨ ਕਰਨਾ ਚਾਹੁੰਦੀ ਹੈ। ਖਲੀ ਦੀ ਪਰਮਿਸ਼ਨ ਤੋਂ ਬਾਅਦ ਕੁਲਦੀਪ ਕੌਰ ਨੇ ਖਲੀ ਦੀ ਅਕੈਡਮੀ ਜੁਆਇਨ ਕੀਤਾ ਅਤੇ ਉਥੇ wwe ਦੀ ਟ੍ਰੇਨਿੰਗ ਸ਼ੁਰੂ ਕੀਤੀ।
ਅੱਜ ਸਾਹਿਬ ਕੌਰ ਸਫਲ ਗਾਇਕਾਂ ਦੇ ਨਾਲ-ਨਾਲ ਇਕ ਸਫਲ ਰੈਸਲਰ ਦੀ ਬਣ ਗਈ ਹੈ: ਸਾਹਿਬ ਕੌਰ ਸਵੇਰੇ ਆਪਣੇ ਗੁਰੂ ਦੀ ਸਿੱਖਿਆ ਅਨੁਸਾਰ ਆਪਣੇ ਸਾਜ਼ਾਂ ਨਾਲ ਗਾਣੇ ਦੀ ਰਿਹਰਸਲ ਕਰਦੀ ਹੈ ਅਤੇ ਸ਼ਾਮ ਨੂੰ ਉਹ ਖਲੀ ਦੀ ਅਕੈਡਮੀ ਵਿਚ ਉਹ ਜਾਂਦੀ ਹੈ। ਜਿੱਥੇ ਉਹ ਕਈ ਘੰਟੇ ਅਕੈਡਮੀ ਦੇ ਹੋਰ ਮੁੰਡੇ ਅਤੇ ਕੁੜੀਆਂ ਨਾਲ ਸਾਈਟ ਦੀ ਪ੍ਰੈਕਟਿਸ ਕਰਦੀ ਹੈ।
ਬਾਕੀ ਕੁੜੀਆਂ ਲਈ ਬਣੀ ਇੱਕ ਮਿਸਾਲ: ਆਪਣੀ ਜ਼ਿੰਦਗੀ ਤੋਂ ਹਿੰਮਤ ਹਾਰ ਉਨ੍ਹਾਂ ਚੁੱਕੀਆਂ ਭਾਰਤ ਅਤੇ ਇਨ੍ਹਾਂ ਹਾਲਾਤਾਂ ਤੋਂ ਨਿਰਾਸ਼ ਲੜਕੀਆਂ ਨੂੰ ਸਾਹਿਬ ਕੌਰ ਸਲਾਹ ਦਿੰਦੀ ਹੈ ਕਿ ਜ਼ਿੰਦਗੀ ਵਿੱਚ ਕਈ ਵਾਰ ਬਹੁਤ ਜ਼ਿਆਦਾ ਉਤਾਰ ਚੜ੍ਹਾਅ ਆਉਂਦੇ ਹਨ ਜਿਨ੍ਹਾਂ ਦਾ ਸਾਹਮਣਾ ਕਰਨਾ ਨਾਮੁਮਕਿਨ ਲੱਗਦਾ ਹੈ ਪਰ ਕਦੇ ਵੀ ਅਜਿਹੀਆਂ ਮੁਸ਼ਕਿਲਾਂ ਤੋਂ ਹਾਰ ਨਹੀਂ ਮੰਨਣੀ ਚਾਹੀਦੀ ਅਤੇ ਲਗਾਤਾਰ ਜ਼ਿੰਦਗੀ ਨੂੰ ਜੀਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: 'ਮੁੱਖ ਮੰਤਰੀ ਤੇ ਉਨ੍ਹਾਂ ਦੇ ਮੰਤਰੀਆਂ ਨੂੰ ਸੰਵਿਧਾਨ ਦੀ ਜਾਣਕਾਰੀ ਨਹੀਂ'