ਜਲੰਧਰ: ਪੰਜਾਬ ਵਿੱਚ ਚੋਣਾਂ ਦੇ ਚੱਲਦੇ ਕੁੱਝ ਸੀਟਾਂ 'ਤੇ ਆਪਣੇ ਉਮੀਦਵਾਰਾਂ ਨੂੰ ਛੱਡ ਕੇ ਬਾਕੀ ਤਕਰੀਬਨ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿੱਥੇ ਇੱਕ ਪਾਸੇ ਐਲਾਨੇ ਗਏ ਉਮੀਦਵਾਰਾਂ ਨੇ ਆਪਣੇ ਆਪਣੇ ਇਲਾਕਿਆਂ ਵਿੱਚ ਵੋਟਰਾਂ ਨਾਲ ਮੁਲਾਕਾਤ ਕਰ ਆਪਣਾ ਹੋਮਵਰਕ ਸ਼ੁਰੂ ਕਰ ਦਿੱਤਾ ਹੈ, ਉਧਰ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਆਪਣੇ ਹੀ ਲੀਡਰਾਂ ਅਤੇ ਕਾਰਜਕਰਤਾਵਾਂ ਵੱਲੋਂ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ।
ਅਜਿਹਾ ਹੀ ਕੁੱਝ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ, ਜਲੰਧਰ ਦੇ ਨਕੋਦਰ ਇਲਾਕੇ ਵਿੱਚ ਜਿੱਥੇ ਕਾਂਗਰਸ ਵੱਲੋਂ ਡਾ ਨਵਜੋਤ ਦਹੀਆ ਨੂੰ ਟਿਕਟ ਦਿੱਤੀ ਗਈ ਹੈ। ਲੇਕਿਨ ਇਲਾਕੇ ਦੇ ਕਾਂਗਰਸੀ ਲੀਡਰ ਅਤੇ ਕਾਰਜਕਰਤਾ ਇਸ ਦੇ ਵਿਰੋਧ ਵਿੱਚ ਵੱਡੀਆਂ ਮੀਟਿੰਗਾਂ ਕਰ ਰਹੇ ਹਨ। ਇਨ੍ਹਾਂ ਕਾਂਗਰਸੀ ਲੀਡਰਾਂ ਅਤੇ ਕਾਰਜਕਰਤਾਵਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਵਿੱਚ ਇਕ ਕਾਰਜਕਰਤਾ ਅਤੇ ਲੀਡਰ ਦੇ ਤੌਰ 'ਤੇ ਮਿਹਨਤ ਕਰ ਰਹੇ ਹਨ, ਪਰ ਪਾਰਟੀ ਹਾਈ ਕਮਾਂਡ ਵੱਲੋਂ ਉਨ੍ਹਾਂ ਨੂੰ ਅਣਗੌਲੇ ਕਰ ਇਲਾਕੇ ਦੇ ਟਿਕਟ ਇੱਕ ਪੈਰਾਸ਼ੂਟ ਰਾਹੀਂ ਉਤਾਰੇ ਉਮੀਦਵਾਰ ਨੂੰ ਦੇ ਦਿੱਤੀ ਗਈ।
ਇਸ ਇਲਾਕੇ ਤੋਂ ਟਿਕਟ ਦੇ ਚਾਹਵਾਨ ਮੈਂ ਵਾਪਸੀ ਕਾਰਨ ਬਲਜੀਤ ਸਿੰਘ ਜੌਹਲ ਦਾ ਕਹਿਣਾ ਹੈ ਕਿ ਉਹ ਖ਼ੁਦ ਇਸੇ ਇਲਾਕੇ ਦੇ ਰਹਿਣ ਵਾਲੇ ਹਨ ਅਤੇ ਪਿਛਲੇ ਕਈ ਦਹਾਕਿਆਂ ਤੋਂ ਸਿਰਫ ਕਾਂਗਰਸ ਦੀ ਸੇਵਾ ਕਰ ਰਹੇ ਹਨ। ਇਸ ਵਾਰ ਜਦੋਂ ਉਨ੍ਹਾਂ ਨੇ ਕਾਂਗਰਸ ਤੋਂ ਟਿਕਟ ਮੰਗੀ ਤਾਂ ਕਾਂਗਰਸ ਹਾਈ ਕਮਾਨ ਵੱਲੋਂ ਬਜਾਏ ਉਨ੍ਹਾਂ ਨੂੰ ਇਲਾਕੇ ਦੀ ਉਮੀਦਵਾਰੀ ਦੇਣ ਦੇ ਪੈਰਾਸ਼ੂਟ ਰਾਹੀਂ ਇਕ ਉਮੀਦਵਾਰ ਇੱਥੇ ਉਤਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਇਲਾਕੇ ਦੇ ਕਾਰਜਕਰਤਾਵਾਂ ਵਿੱਚ ਭਾਰੀ ਰੋਸ ਹੈ ਅਤੇ ਸਾਫ਼ ਹੈ ਕਿ ਜੇ ਕਾਂਗਰਸ ਹਾਈ ਕਮਾਨ ਨਵਜੋਤ ਦਹੀਆ ਤੋਂ ਟਿਕਟ ਵਾਪਸ ਲੈ ਕੇ ਇੱਥੇ ਦੇ ਲੋਕਲ ਲੀਡਰ ਨੂੰ ਨਹੀਂ ਦਿੰਦੀ ਤਾਂ ਪਾਰਟੀ ਨੂੰ ਇਸ ਦਾ ਭਾਰੀ ਵਿਰੋਧ ਝੱਲਣਾ ਪਵੇਗਾ।
ਇਹ ਵੀ ਪੜੋ:- LIVE UPDATE: ਪੰਜਾਬ ਦੌਰੇ ’ਤੇ ਰਾਹੁਲ ਗਾਂਧੀ, ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਰਾਹੁਲ