ਜਲੰਧਰ: ਜ਼ਿਲ੍ਹੇ ਵਿੱਚ ਪੁਲਿਸ ਨੇ ਇਕ ਲੁੱਟ ਦੀ ਵਾਰਦਾਤ ਦਾ ਕੁੱਝ ਘੰਟਿਆਂ ਦੇ ਅੰਦਰ ਹੀ ਪਰਦਾਫਾਸ਼ ਕਰ ਦਿੱਤਾ। ਪੁਲਿਸ ਡੀਸੀਪੀ ਜਸਕਰਨਜੀਤ ਸਿੰਘ ਤੇਜਾ ਮੁਤਾਬਿਕ ਰਾਕੇਸ਼ ਕੁਮਾਰ ਨਾਂਅ ਦੇ ਸ਼ਖ਼ਸ ਨੇ ਖੁੱਦ ਹੀ ਆਪਣੀ ਲੁੱਟ (The robbery exposed within a few hours) ਦੀ ਅਫਵਾਹ ਘੜੀ ਸੀ ਅਤੇ ਉਹ ਲਗਭਗ 6 ਲੱਖ ਦੇ ਕਰੀਬ ਰਕਮ ਨੂੰ ਗਬਨ ਕਰਨਾ ਚਾਹੁੰਦਾ ਸੀ।
ਪੁਲਿਸ ਮੁਤਾਬਿਕ ਰਾਕੇਸ਼ ਕੁਮਾਰ ਨਾਂਅ ਦੇ ਸ਼ਖ਼ਸ ਨੇ ਖੁੱਦ ਹੀ ਫੋਨ ਕਰਕੇ ਰਿਪੋਰਟ ਲਿਖਵਾਈ ਕਿ ਗੰਨ ਪੁਆਇੰਟ ਉੱਤੇ ((Gun point) ) ਉਸ ਕੋਲੋਂ ਅਣਪਛਾਤੇ ਲੁਟੇਰਿਆਂ (Unknown robbers) ਨੇ ਐਕਟਿਵਾ ਅਤੇ 5 ਲੱਖ 64 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਹੈ। ਇਸ ਤੋਂ ਬਾਅਦ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਸੰਜੀਦਗੀ ਨਾਲ ਕੰਮ ਕਰਦਿਆਂ ਸ਼ਿਕਾਇਤ ਕਰਤਾ ਨੂੰ ਹੀ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਸੱਚ ਸਾਹਮਣੇ ਆ ਗਿਆ।
ਇਸ ਮਾਮਲੇ ਵਿਚ ਜਲੰਧਰ ਦੇ ਡੀਸੀਪੀ ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਇਸ ਵਾਰਦਾਤ ਦੀ ਜਾਣਕਾਰੀ ਮਿਲਦਿਆਂ ਹੀ ਪੁਲੀਸ ਵੱਲੋਂ ਤੁਰੰਤ ਐਕਸ਼ਨ ਲਿਆ ਗਿਆ ਅਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਦੇ (CCTV cameras searched) ਹੋਏ ਸ਼ਿਕਾਇਤਕਰਤਾ ਨੂੰ ਹੀ ਇਸ ਦਾ ਦੋਸ਼ੀ ਪਾਇਆ । ਡੀਸੀਪੀ ਮੁਤਾਬਕ ਰਾਜੇਸ਼ ਕੁਮਾਰ ਨਾਮ ਦੇ ਜਿਸ ਵਿਅਕਤੀ ਨੇ ਉਸ ਨਾਲ ਲੁੱਟ ਦੀ ਸ਼ਿਕਾਇਤ ਕੀਤੀ ਸੀ ਉਹੀ ਇਸਦਾ ਮੁਲਜ਼ਮ ਨਿਕਲਿਆ।
ਉਨ੍ਹਾਂ ਨੇ ਦੱਸਿਆ ਕਿ ਰਾਕੇਸ਼ ਕੁਮਾਰ ਨੂੰ ਇਹ ਪੈਸੇ ਉਸ ਦੇ ਇੱਕ ਦੋਸਤ ਨੇ ਬੈਂਕ ਵਿੱਚ ਜਮ੍ਹਾਂ ਕਰਾਉਣ ਲਈ ਦਿੱਤੇ ਸੀ ਪਰ ਰਾਕੇਸ਼ ਕੁਮਾਰ ਦਾ ਮਨ ਇਨ੍ਹਾਂ ਪੈਸਿਆਂ ਲਈ ਬੇਈਮਾਨ ਹੋ ਗਿਆ ਅਤੇ ਪੈਸੇ ਜਮ੍ਹਾਂ ਕਰਾਉਣ ਤੋਂ ਪਹਿਲੇ ਉਸ ਨੇ ਉਹ ਪੈਸੇ ਇੱਕ ਦੁਕਾਨ ਉੱਚੇ ਲੁਕਾ ਦਿੱਤੇ ਅਤੇ ਐਕਟਿਵਾ ਇਕ ਗਲੀ ਵਿਚ ਖੜ੍ਹੀ ਕਰਕੇ ਖ਼ੁਦ ਦਮੋਰੀਆ ਪੁਲ ਦੇ ਉਪਰ ਆ ਗਿਆ ਅਤੇ ਆਪਣੀ ਲੁੱਟ ਦਾ ਡਰਾਮਾ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਮੁਲਜ਼ਮ ਕੋਲੋਂ ਦੋ ਲੱਖ ਚੌਂਹਠ ਹਜ਼ਾਰ ਰੁਪਿਆ ਬਰਾਮਦ ਕਰ ਲਿਆ (Two lakh sixty four thousand rupees were recovered) ਗਿਆ ਹੈ ਜਦਕਿ ਬਾਕੀ ਪੈਸੇ ਉਸ ਦਾ ਰਿਮਾਂਡ ਲੈ ਕੇ ਬਰਾਮਦ ਕੀਤੇ ਜਾਣਗੇ ।
ਇਹ ਵੀ ਪੜ੍ਹੋ: ਦਿਨ ਦਿਹਾੜੇ ਗਾਹਕ ਬਣ ਕੇ ਆਏ ਚੋਰ ਨੇ ਲੁੱਟਿਆ ਸੋਨਾ