ਜਲੰਧਰ: ਜ਼ਿਲ੍ਹੇ ਦੇ ਲਾਡੋਵਾਲ ਟੋਲ ਪਲਾਜ਼ਾ ਦੇ ਕਰਿੰਦਿਆਂ ਤੋਂ ਲੁਟੇਰਿਆਂ ਨੇ 23 ਲੱਖ ਰੁਪਏ ਦੀ ਨਕਦੀ ਦਿਨ-ਦਿਹਾੜੇ ਲੁੱਟ ਲਈ ਹੈ। ਜਾਣਕਾਰੀ ਮੁਤਾਬਿਕ ਜਲੰਧਰ ਦੇ ਫਿਲੌਰ ਵਿੱਚ ਲਾਡੋਵਾਲ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਦੀ ਕਾਰ ਨੂੰ ਲੁਟੇਰਿਆਂ ਨੇ ਘੇਰ ਲਿਆ ਅਤੇ ਉਨ੍ਹਾਂ ਕੋਲੋਂ ਕਰੀਬ 23 ਲੱਖ 50 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਏ। ਹਮੇਸ਼ਾ ਦੀ ਤਰ੍ਹਾਂ ਵਾਰਦਾਤ ਤੋਂ ਬਾਅਦ ਜਾਗੀ ਪੁਲਿਸ ਨੇ ਇਸ ਵਾਰ ਵੀ ਲੁੱਟ ਦੀ ਵਾਰਦਾਤ ਤੋਂ ਬਾਅਦ ਪੂਰੀ ਸਬ-ਡਵੀਜ਼ਨ 'ਚ ਹਾਈ ਅਲਰਟ ਜਾਰੀ ਕੀਤਾ।
ਫਿਲਮੀ ਅੰਦਾਜ਼ 'ਚ ਕੀਤੀ ਲੁੱਟ: ਲਾਡੋਵਾਲ ਟੋਲ ਪਲਾਜ਼ਾ ਦੇ ਮੁਲਾਜ਼ਮ ਜਦੋਂ ਨਕਦੀ ਜਮ੍ਹਾਂ ਕਰਵਾਉਣ ਲਈ ਜਲੰਧਰ ਦੇ ਫਿਲੌਰ ਸਥਿਤ ਬੈਂਕ ਲਈ ਬੇਲੈਰੋ ਗੱਡੀ ਵਿੱਚ ਸਵਾਰ ਹੋਕੇ ਜਾ ਰਹੇ ਸਨ ਤਾਂ ਇਸ ਦੌਰਾਨ ਲੁਟੇਰੇ ਐਕਸ਼ਨ ਵਿੱਚ ਆਏ ਅਤੇ ਫਿਲਮੀ ਅੰਦਾਜ਼ ਵਿੱਚ ਲੁਟੇਰਿਆਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਕੇ ਉਨ੍ਹਾਂ ਨਾਲ ਮਾਰਕੁੱਟ ਕੀਤੀ ਅਤੇ ਇਸ ਤੋਂ ਬਾਅਦ ਗੰਨ ਪੁਆਇੰਟ ਉੱਤੇ ਨਕਦੀ ਖੋਹ ਕੇ ਫ਼ਰਾਰ ਹੋ ਗਏ। ਟੋਲ ਪਲਾਜ਼ੇ ਦੇ ਮੁਲਾਜ਼ਮ ਨੇ ਦੱਸਿਆ ਕਿ ਚਿੱਟੇ ਰੰਗ ਦੀ ਬਰੀਜ਼ਾ ਕਾਰ ਉਨ੍ਹਾਂ ਦੀ ਕਾਰ ਸਾਹਮਣੇ ਆਕੇ ਰੁਕੀ ਜਿਸ ਵਿੱਚ ਪੰਜ ਹਥਿਆਰਬੰਦ ਲੁਟੇਰੇ ਸਵਾਰ ਸਨ । ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਸਾਢੇ 23 ਲੱਖ ਦੇ ਕਰੀਬ ਦੀ ਨਕਦੀ ਸੀ ਜੋ ਕਿ ਲੁੱਟ ਕੇ ਫ਼ਰਾਰ ਮੁਲਜ਼ਮ ਹੋ ਗਏ , ਲੁਟੇਰਿਆਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਗੱਡੀ ਦੀ ਵੀ ਭੰਨਤੋੜ ਕੀਤੀ।
- ਯੂਟਿਊਬ ਉਤੇ ਐਸਜੀਪੀਸੀ ਦੇ ਚੈਨਲ ਤੋਂ ਸ਼ੁਰੂ ਹੋਇਆ ਗੁਰਬਾਣੀ ਦਾ ਪਹਿਲਾ ਪ੍ਰਸਾਰਨ, ਚੈਨਲ ਨੇ ਪਹਿਲੇ ਦਿਨ ਸਥਾਪਿਤ ਕੀਤਾ ਰਿਕਾਰਡ
- Gyanvapi Masjid Case: SC ਨੇ ਗਿਆਨਵਾਪੀ ਮਸਜਿਦ ਮਾਮਲੇ 'ਚ ਸਰਵੇ ਉੱਤੇ ਲਾਈ ਦੋ ਦਿਨ ਲਈ ਰੋਕ, ਮੁਸਲਿਮ ਪੱਖ ਨੂੰ ਹਾਈ ਕੋਰਟ ਜਾਣ ਲਈ ਕਿਹਾ
- Heroin Recovered: ਤਰਨਤਾਰਨ ਵਿੱਚ ਪੁਲਿਸ ਤੇ ਫੌਜ ਦੇ ਸਾਂਂਝੇ ਆਪ੍ਰੇਸ਼ਨ ਦੌਰਾਨ 3.7 ਕਿਲੋ ਹੈਰੋਇਨ ਕੀਤੀ ਬਰਾਮਦ
ਕੈਸ਼ ਵੈਨ ਨਾਲ ਨਹੀਂ ਸੀ ਕੋਈ ਸੁਰੱਖਿਆ ਮੁਲਾਜ਼ਮ: ਵਾਰਦਾਤ ਵਾਲੀ ਥਾਂ ਉੱਤੇ ਪਹੁੰਚ ਕੇ ਜਦੋਂ ਪੀੜਤ ਪਲਾਜ਼ਾ ਮੁਲਾਜ਼ਮਾਂ ਨਾਲ ਪੁਲਿਸ ਨੇ ਗੱਲ ਕੀਤੀ ਤਾਂ ਉਨ੍ਹਾਂ ਨੇ ਲੁੱਟ ਦੀ ਸਾਰੀ ਹੱਡਬੀਤੀ ਸੁਣਾਈ। ਇਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਜਿਸ ਸਮੇਂ ਲੁੱਟ ਹੋਈ ਉਸ ਸਮੇਂ ਬੇਲੈਰੋ ਗੱਡੀ ਵਿੱਚ ਪਲਾਜ਼ਾ ਦੇ ਸਿਰਫ ਦੋ ਕਰਿੰਦੇ ਹੀ ਸਵਾਰ ਸਨ ਅਤੇ ਉਨ੍ਹਾਂ ਨਾਲ ਕੋਈ ਵੀ ਸੁਰੱਖਿਆ ਮੁਲਾਜ਼ਮ ਮੌਜੂਦ ਨਹੀਂ ਸੀ। ਇਸ ਦੌਰਾਨ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸਾਰੇ ਜ਼ਿਲ੍ਹੇ ਦੀ ਪੁਲਿਸ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਟੋਲ ਪਲਾਜ਼ਾ ਮੁਲਾਜ਼ਮਾਂ ਦੇ ਦੱਸਣ ਮੁਤਾਬਿਕ ਗੱਡੀ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਜਲਦ ਹੀ ਲੁਟੇਰੇ ਗ੍ਰਿਫ਼ਤਾਰ ਕਰ ਲਏ ਜਾਣਗੇ।