ETV Bharat / state

ਰਵਿਦਾਸ ਮੰਦਿਰ ਨੂੰ ਤੋੜਨ ਦਾ ਮਾਮਲਾ: ਰਵਿਦਾਸ ਸਮਾਜ ਨੇ ਟਾਇਰ ਸਾੜ ਕੇ ਕੀਤਾ ਪ੍ਰਦਰਸ਼ਨ

ਦਿੱਲੀ ਵਿੱਚ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਤੋੜਨ ਦੇ ਵਿਰੋਧ 'ਚ ਰਵਿਦਾਸ ਸਮਾਜ ਵੱਲੋਂ ਜਲੰਧਰ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਨਾਲ ਹੀ ਕੇਂਦਰ ਸਰਕਾਰ ਤੇ ਕੇਜਰੀਵਾਲ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਫ਼ੋਟੋ
author img

By

Published : Aug 11, 2019, 8:59 PM IST

ਜਲੰਧਰ: ਸ਼ਹਿਰ ਵਿੱਚ ਨਕੋਦਰ ਰਾਸਤੇ 'ਤੇ ਖਾਂਬਰਾ ਰਵਿਦਾਸ ਚੌਕ 'ਤੇ ਦਿੱਲੀ ਵਿੱਚ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਤੋੜਨ ਦੇ ਵਿਰੋਧ 'ਚ ਰਵਿਦਾਸ ਸਮਾਜ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਨਾਲ ਹੀ ਰਵਿਦਾਸ ਸਮਾਜ ਨੇ ਕੇਂਦਰ ਸਰਕਾਰ ਤੇ ਕੇਜਰੀਵਾਲ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਨਾਲ ਹੀ ਟਾਇਰ ਸਾੜ ਕੇ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿੱਚ ਰਵਿਦਾਸ ਸਮਾਜ ਤੋਂ ਇਲਾਵਾ ਸਿੱਖ ਤਾਲਮੇਲ ਕਮੇਟੀ ਵੀ ਸ਼ਾਮਿਲ ਰਹੀ।

ਵੀਡੀਓ

ਇਹ ਵੀ ਪੜ੍ਹੋ: 'ਕਸ਼ਮੀਰ 'ਚ ਨਾ ਸਹੁਰੇ ਚਾਹੀਦੇ, ਨਾ ਹੀ ਮਕਾਨ'

ਉੱਥੇ ਹੀ ਰਵਿਦਾਸ ਭਾਈਚਾਰੇ ਨੇ ਦੱਸਿਆ ਕਿ ਦਿੱਲੀ 'ਚ ਜਿੱਥੇ ਮੰਦਿਰ ਨੂੰ ਤੋੜਿਆ ਗਿਆ ਹੈ, ਉਸ ਰੋਡ ਦਾ ਨਾਂਅ ਰਵਿਦਾਸ ਜੀ ਦੇ ਨਾਂਅ 'ਤੇ ਹੈ ਤੇ ਉਸ ਥਾਂ ਦੀ ਫ਼ਰਦ ਰਜਿਸਟਰੀ ਵੀ ਹੈ। ਇਸ ਦੇ ਬਾਵਜੂਦ ਸਰਕਾਰ ਵੱਲੋਂ ਮੰਦਿਰ ਨੂੰ ਤੋੜਿਆ ਗਿਆ। ਇਸ ਤੋਂ ਇਲਾਵਾ ਆਲ ਇੰਡੀਆ ਸਫ਼ਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਚੰਦਨ ਗਰੇਵਾਲ ਨੇ ਦਿੱਲੀ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਕੱਲ੍ਹ ਤੱਕ ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਨੇ ਮੰਦਿਰ ਦੀ ਮੁੜ ਉਸਾਰੀ ਨਹੀਂ ਕੀਤੀ ਗਈ ਤਾਂ ਉਹ 13 ਅਗਸਤ ਨੂੰ ਸਾਰੇ ਦੇਸ਼ ਵਿੱਚ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜਾਵੇਗਾ।

Intro:ਦਿੱਲੀ ਦੇ ਤੁਗਲਕਾਬਾਦ ਵਿੱਚ ਗੁਰੂ ਰਵਿਦਾਸ ਜੀ ਦੇ ਗੁਰਦੁਆਰੇ ਨੂੰ ਤੋੜਨ ਨੂੰ ਲੈ ਕੇ ਅੱਜ ਜਲੰਧਰ ਵਿਚ ਫਿਰ ਤੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ।Body:ਦਿੱਲੀ ਦੇ ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਸ੍ਰੀ ਗੁਰੂ ਰਵਿਦਾਸ ਜੀ ਦੇ ਗੁਰਦੁਆਰੇ ਨੂੰ ਤੋੜੇ ਜਾਣ ਤੋਂ ਬਾਅਦ ਕੱਲ੍ਹ ਰਾਜ ਵਿੱਚ ਦਿੱਲੀ ਸਰਕਾਰ ਦੇ ਖਿਲਾਫ ਜਗ੍ਹਾ ਜਗ੍ਹਾ ਪ੍ਰਦਰਸ਼ਨ ਕੀਤਾ ਗਿਆ। ਕੱਲ੍ਹ ਦੇ ਧਰਨਾ ਪ੍ਰਦਰਸ਼ਨ ਤੋਂ ਬਾਅਦ ਅੱਜ ਜਲੰਧਰ ਦੇ ਨਕੋਦਰ ਰਾਸਤੇ ਤੇ ਖਾਂਬਰਾ ਰਵਿਦਾਸ ਚੌਕ ਅਤੇ ਅੰਬੇਦਕਰ ਚੌਕ ਤੇ ਫਿਰ ਤੋਂ ਟਾਇਰ ਫੂਕ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਅੱਜ ਰਵਿਦਾਸੀਆ ਸਮਾਜ ਦੇ ਇਲਾਵਾ ਸਿੱਖ ਤਾਲਮੇਲ ਕਮੇਟੀ ਦੇ ਨਾਲ ਸਾਰੀਆਂ ਸੰਸਥਾਵਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਸ੍ਰੀ ਗੁਰੂ ਰਵਿਦਾਸ ਭਾਈਚਾਰੇ ਦੇ ਅਨੁਸਾਰ ਦਿੱਲੀ ਵਿੱਚ ਜਿੱਥੇ ਗੁਰਦੁਆਰੇ ਸਾਹਿਬ ਨੂੰ ਤੋੜਿਆ ਗਿਆ ਹੈ। ਉਸ ਰੋਡ ਦਾ ਨਾਮ ਗੁਰੂ ਮਹਾਰਾਜ ਦੇ ਨਾਮ ਤੇ ਹੈ ਅਤੇ ਉਸ ਜਗ੍ਹਾ ਦੀ ਫਰਦ ਰਜਿਸਟਰੀ ਵੀ ਹੈ ਪਰ ਫਿਰ ਵੀ ਸਰਕਾਰ ਵੱਲੋਂ ਗੁਰਦੁਆਰਾ ਸਾਹਿਬ ਨੂੰ ਤੋੜਿਆ ਗਿਆ।ਉੱਥੇ ਇਸ ਮੌਕੇ ਤੇ ਆਲ ਇੰਡੀਆ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਚੰਦਨ ਗਰੇਵਾਲ ਅਤੇ ਯੂਨੀਅਨ ਦੇ ਹੋਰ ਸ ਦੇਸੀਆਂ ਨੇ ਦਿੱਲੀ ਸਰਕਾਰ ਨੂੰ ਚੇਤਾਵਨੀ ਦੀ ਕਿ ਜੇਕਰ ਕੱਲ੍ਹ ਤੱਕ ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਨੇ ਗੁਰਦੁਆਰਾ ਸਾਹਿਬ ਨੂੰ ਦੁਬਾਰਾ ਨਹੀਂ ਬਣਾਇਆ ਤਾਂ ਤੇਰਾ ਅਗਸਤ ਨੂੰ ਸਾਰੇ ਦੇਸ਼ ਵਿੱਚ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜਾਵੇਗਾ। ਉੱਥੇ ਸਿੱਖ ਤਾਲਮੇਲ ਕਮੇਟੀ ਦੇ ਦੱਸਿਆ ਨੇ ਵੀ ਇਸ ਮੌਕੇ ਤੇ ਦਿੱਲੀ ਸਰਕਾਰ ਵੱਲੋਂ ਗੁਰਦੁਆਰਾ ਸਾਹਿਬ ਨੂੰ ਦੁਆਰਾ ਬਣਾਉਣ ਦੀ ਮੰਗ ਕੀਤੀ ਹੈ।

ਬਾਈਟ: ਦੱਸਿਆ ਸਿੱਖ ਤਾਲਮੇਲ ਕਮੇਟੀ

ਬਾਈਟ: ਜਗਦੀਸ਼ ਦੀਸ਼ਾ ( ਪ੍ਰਧਾਨ ਰਵਿਦਾਸ ਸਮਾਜ )

ਬਾਈਟ: ਚੰਦਨ ਗਰੇਵਾਲ ( ਪ੍ਰਧਾਨ ਵਾਲਮੀਕਿ ਸਮਾਜ )Conclusion:ਫਿਲਹਾਲ ਪੁਲਸ ਮੌਕੇ ਤੇ ਸਥਿਤੀ ਸੰਭਾਲਣ ਵਿੱਚ ਲੱਗੀ ਹੋਈ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.