ETV Bharat / state

ਰਾਣਾ ਗੁਰਜੀਤ ਦੇ ਨਸ਼ਾ ਤਸਕਰਾਂ ਨਾਲ ਸਬੰਧ: ਖਹਿਰਾ - Rana Gurjit and drug suppliers

ਜਲੰਧਰ ਵਿੱਚ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਪ੍ਰੈਸ਼ ਕਾਨਫਰੰਸ ਕਰਦਿਆਂ ਪੰਜਾਬ ਦੇ ਇੱਕ ਸਾਬਕਾ ਮੰਤਰੀ ਉੱਪਰ ਦੋਸ਼ ਲਾਇਆ ਕਿ ਉਨ੍ਹਾਂ ਦੇ ਨਸ਼ਾ ਤਸਕਰਾਂ ਨਾਲ ਸਬੰਧ ਹਨ।

Sukhpal Singh Khaira,Rana gurmeet of Drugs smuggling link
ਜਲੰਧਰ
author img

By

Published : May 28, 2020, 4:13 PM IST

ਜਲੰਧਰ: ਪੰਜਾਬ ਵਿੱਚ ਹੁਣ ਪੰਜਾਬ ਸਰਕਾਰ ਉੱਪਰ ਮਾਈਨਿੰਗ ਤੋਂ ਬਾਅਦ ਸ਼ਰਾਬ ਮਾਫੀਆ 'ਤੇ ਕਾਰਵਾਈ ਨਾ ਕਰਨ ਦੇ ਵੀ ਦੋਸ਼ ਲੱਗ ਰਹੇ ਹਨ। ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਪ੍ਰੈਸ਼ ਕਾਨਫਰੰਸ ਕਰਦਿਆਂ ਪੰਜਾਬ ਦੇ ਇੱਕ ਸਾਬਕਾ ਮੰਤਰੀ ਉੱਪਰ ਇਹ ਦੋਸ਼ ਲਗਾਏ।

ਵੇਖੋ ਵੀਡੀਓ

ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਕਪੂਰਥਲਾ ਦੇ ਭੁਲੱਥ ਇਲਾਕੇ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਜਲੰਧਰ ਵਿਖੇ ਇੱਕ ਪ੍ਰੈੱਸ ਵਾਰਤਾ ਦੌਰਾਨ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਸ਼ਰਾਬ ਮਾਫੀਆ ਦੇ ਨਾਲ ਸੰਬੰਧ ਹੋਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸ਼ਰਾਬ ਮਾਫ਼ੀਆ ਕਰਕੇ ਪੰਜਾਬ ਨੂੰ ਇਸ ਵਾਰ ਦੋ ਹਜ਼ਾਰ ਕਰੋੜ ਦਾ ਘਾਟਾ ਪਿਆ ਹੈ।

ਖਹਿਰਾ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਉਤੇ ਪਹਿਲੇ ਵੀ ਮਾਈਨਿੰਗ ਦੇ ਦੋਸ਼ ਲੱਗਦੇ ਰਹੇ ਹਨ ਜਿਸ ਕਰਕੇ ਉਨ੍ਹਾਂ ਨੂੰ ਆਪਣਾ ਮੰਤਰੀ ਅਹੁੱਦਾ ਤੱਕ ਗਵਾਉਣਾ ਪਿਆ ਸੀ। ਉਨ੍ਹਾਂ ਕਿਹਾ ਕਿ ਕੋਰੋਨਾ ਕਰਕੇ ਜਦੋਂ ਤਕਰੀਬਨ ਕਰਫਿਊ ਕਰ ਕੇ ਹਰ ਅਦਾਰਾ ਬੰਦ ਸੀ।

ਰਾਣਾ ਗੁਰਜੀਤ ਸਿੰਘ ਵੱਲੋਂ ਸੈਨੀਟਾਈਜ਼ਰ ਬਣਾਉਣ ਦੀ ਆੜ ਵਿੱਚ ਆਪਣੀ ਸ਼ਰਾਬ ਦੀ ਡਿਲੀਵਰੀ ਨੂੰ ਚਾਲੂ ਰੱਖਿਆ ਗਿਆ। ਇੰਨਾ ਹੀ ਨਹੀਂ, ਰਾਣਾ ਗੁਰਜੀਤ ਸਿੰਘ ਵੱਲੋਂ ਕਰੋੜਾਂ ਦਾ ਐਕਸਾਈਜ਼ ਟੈਕਸ ਵੀ ਚੋਰੀ ਕੀਤਾ ਗਿਆ।

ਸੁਖਪਾਲ ਖਹਿਰਾ ਨੇ ਰਾਣਾ ਗੁਰਜੀਤ ਸਿੰਘ ਉੱਤੇ ਕਈ ਸ਼ਰਾਬ ਮਾਫੀਆ ਨਾਲ ਸੰਬੰਧ ਹੋਣ ਦੇ ਦੋਸ਼ ਲਗਾਉਂਦੇ ਹੋਏ ਕੁਝ ਫੋਟੋਆਂ ਦਿਖਾਈਆਂ ਜਿਸ ਵਿੱਚ ਰਾਣਾ ਗੁਰਜੀਤ ਸਿੰਘ ਸ਼ਰਾਬ ਮਾਫੀਆ ਨਾਲ ਜੁੜੇ ਲੋਕਾਂ ਦੇ ਨਾਲ ਖੜ੍ਹੇ ਹੋਏ ਨਜ਼ਰ ਆ ਰਹੇ ਹਨ।

ਇਸ ਤੋਂ ਇਲਾਵਾ ਖਹਿਰਾ ਨੇ ਰਾਣਾ ਗੁਰਜੀਤ ਤੇ ਪਿਛਲੇ ਦਿਨਾਂ ਕਪੂਰਥਲਾ ਦੇ ਬੂਟਾ ਪਿੰਡ ਦੇ ਫੜੇ ਗਏ ਡਰੱਗ ਤਸਕਰ ਉਂਕਾਰ ਸਿੰਘ ਕਾਰੀ ਨਾਲ ਸਬੰਧ ਹੋਣ ਦੀ ਵੀ ਗੱਲ ਕਹੀ।

ਇਹ ਵੀ ਪੜ੍ਹੋ: ਸਰਕਾਰੀ ਤੇ ਨਿੱਜੀ ਮੈਡੀਕਲ ਕਾਲਜਾਂ ਨੂੰ MBBS ਦੀਆਂ ਫੀਸਾਂ 'ਚ ਵਾਧਾ ਕਰਨ ਦੀ ਮਨਜ਼ੂਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.