ਜਲੰਧਰ: ਹੋਮਗਾਰਡ ਵਿੱਚ ਤਾਇਨਾਤ ਸਬ-ਇੰਸਪੈਕਟਰ ਮਦਨ ਲਾਲ ਜੋ ਕਿ ਲੋਕਾਂ ਨੂੰ ਘਰੋਂ ਨਾ ਨਿਕਲਣ ਤੋਂ ਰੋਕਣ ਦੇ ਲਈ ਡਿਊਟੀ ਕਰਦੇ ਹੋਏ ਅਪੀਲ ਕਰ ਰਿਹਾ ਹੈ। ਉਹ ਆਪਣੀ ਡਿਊਟੀ ਦੇ ਨਾਲ-ਨਾਲ ਹਰ ਰੋਜ਼ ਜਲੰਧਰ ਵਿਖੇ ਸਫ਼ਾਈ ਕਰਮਚਾਰੀਆਂ ਨੂੰ ਚਾਹ ਵੀ ਪਲਾਉਂਦਾ ਹੈ।
ਮਦਨ ਲਾਲ 22 ਮਾਰਚ ਤੋਂ ਲਗਾਤਾਰ ਘਰੋਂ ਨਿਕਲਣ ਵੇਲੇ ਆਪਣੇ ਮੋਟਰਸਾਈਕਲ ਨਾਲ ਚਾਹ ਦਾ ਇੱਕ ਵੱਡਾ ਕੰਟੇਨਰ ਭਰ ਕੇ ਲਿਆਂਦਾ ਹੈ ਅਤੇ ਜਿੱਥੇ ਵੀ ਕਿਸੇ ਸਫ਼ਾਈ ਕਰਮਚਾਰੀ ਨੂੰ ਸਫ਼ਾਈ ਕਰਦੇ ਹੋਏ ਦੇਖਦਾ ਹੈ ਤਾਂ ਮਦਨ ਲਾਲ ਉਸੇ ਵੇਲੇ ਆਪਣੇ ਮੋਟਰਸਾਈਕਲ ਨੂੰ ਰੋਕ ਕੇ ਉਸ ਕਰਮਚਾਰੀ ਨੂੰ ਚਾਹ ਦੀ ਸੇਵਾ ਕਰਦਾ ਹੈ। ਮਦਨ ਲਾਲ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਦਿਨਾਂ ਤੋਂ ਇਸੇ ਤਰ੍ਹਾਂ ਨਾਲ ਰੋਜ਼ ਇਨ੍ਹਾਂ ਸਫ਼ਾਈ ਕਰਮਚਾਰੀਆਂ ਨੂੰ ਚਾਹ ਪਲਾਉਂਦਾ ਹੈ।
ਉੱਧਰ ਮਦਨ ਲਾਲ ਦੀ ਇਸ ਸੇਵਾ ਤੋਂ ਸਫ਼ਾਈ ਕਰਮਚਾਰੀ ਵੀ ਕਾਫੀ ਖੁਸ਼ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਆਪਣੀ ਡਿਊਟੀ ਦੇ ਨਾਲ-ਨਾਲ ਜੋ ਸੇਵਾ ਮਦਨ ਨਾਲ ਨਿਭਾਅ ਰਿਹਾ ਹੈ ਉਹ ਕਾਬਲੇ ਤਾਰੀਫ਼ ਹੈ।