ਜਲੰਧਰ: ਨਕੋਦਰ ਵਿਧਾਨ ਸਭਾ (Nakodar seat) ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਵੱਲੋਂ ਪਹਿਲੇ ਪੂਰਵ ਹਾਕੀ ਓਲੰਪੀਅਨ ਅਜੀਤਪਾਲ ਸਿੰਘ ਨੂੰ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਗਿਆ ਸੀ ਪਰ ਕੁਝ ਹੀ ਦਿਨਾਂ ਬਾਅਦ ਆਪਣਾ ਫ਼ੈਸਲਾ ਬਦਲਦੇ ਹੋਏ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਸੀਟ ਉਪਰ ਸ਼ਮੀ ਕੁਮਾਰ ਕਲਿਆਣ ਨੂੰ ਉਤਾਰ ਦਿੱਤਾ ਗਿਆ ਹੈ।
ਸੀਟ ਛੱਡਣ ਬਾਰੇ ਓਲੰਪੀਅਨ ਅਜੀਤਪਾਲ ਸਿੰਘ ਦਾ ਕਹਿਣਾ ਹੈ ਕਿ ਨਕੋਦਰ ਤੋਂ ਉਮੀਦਵਾਰੀ ਲੈਣ ਤੋਂ ਬਾਅਦ ਜਦ ਉਨ੍ਹਾਂ ਨੇ ਆਪਣੀ ਅਗਲੀ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਵੋਟ ਜਲੰਧਰ ਨਹੀਂ ਬਲਕਿ ਦਿੱਲੀ ਹੋਣ ਕਰਕੇ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਮੁਸ਼ਕਿਲ ਆ ਸਕਦੀ ਹੈ। ਹਾਲਾਂਕਿ ਉਨ੍ਹਾਂ ਨੇ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਅਤੇ ਦਿੱਲੀ ਤੋਂ ਆਪਣੀ ਵੋਟ ਕਟਵਾ ਕੇ ਜਲਦ ਆਪਣੀ ਵੋਟ ਬਣਵਾਉਣ ਦਾ ਫ਼ੈਸਲਾ ਕੀਤਾ ਸੀ ਪ੍ਰੰਤੂ ਇਸ ਦੌਰਾਨ ਘੱਟ ਸਮਾਂ ਹੋਣ ਕਰਕੇ ਇਹ ਸੰਭਵ ਨਹੀਂ ਹੋ ਪਾਇਆ।
ਕੌਣ ਹੈ ਸ਼ਮੀ ਕੁਮਾਰ ਕਲਿਆਣ
ਉਧਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੋਣ ਜਲੰਧਰ ਦੀ ਨਕੋਦਰ ਸੀਟ 'ਤੇ ਪੂਰਵ ਆਈਪੀਐੱਸ ਅਫ਼ਸਰ ਸ਼ਮੀ ਕੁਮਾਰ ਕੱਲਿਆਂ ਨੂੰ ਉਤਾਰਿਆ ਗਿਆ ਹੈ। ਸ਼ਮੀ ਕਲਿਆਣ ਜਲੰਧਰ ਦੇ ਨਕੋਦਰ ਇਲਾਕੇ ਦੇ ਰਹਿਣ ਵਾਲੇ ਹਨ, ਉਨ੍ਹਾਂ ਨੇ ਆਪਣੀ ਪੁਲੀਸ ਦੀ ਨੌਕਰੀ ਪੀਪੀਐਸਸੀ ਦੇ 1999ਵੇ ਬੈਂਚ ਵਿੱਚ ਬਤੌਰ ਡੀਐੱਸਪੀ ਸ਼ੁਰੂ ਕੀਤੀ।
ਆਪਣੀ ਪੁਲਿਸ ਸਰਵਿਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਅੱਤਵਾਦ ਦੇ ਦੌਰਾਨ ਅਤੇ ਅੱਤਵਾਦ ਤੋਂ ਬਾਅਦ ਡਿਊਟੀ ਨਿਭਾਈ। ਸ਼ਮੀ ਕੁਮਾਰ ਕਲਿਆਣ ਦੋ ਸਾਲ ਪਹਿਲਾਂ ਪੰਜਾਬ ਪੁਲਿਸ ਅਕੈਡਮੀ ਫਿਲੌਰ ਤੂੰ ਬਤੌਰ ਇਹ ਆਈ ਜੀ ਰਿਟਾਇਰ ਹੋਏ ਸੀ, ਜਿਸ ਤੋਂ ਬਾਅਦ ਰਾਜਨੀਤੀ ਵਿਚ ਉਨ੍ਹਾਂ ਦਾ ਪਹਿਲਾ ਕਦਮ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਵੱਲੋਂ ਨਕੋਦਰ ਦੇ ਉਮੀਦਵਾਰ ਵਜੋਂ ਰੱਖਿਆ ਗਿਆ ਹੈ। ਹੁਣ ਨਕੋਦਰ ਵਿਧਾਨ ਸਭਾ ਹਲਕੇ ਵਿੱਚ ਉਨ੍ਹਾਂ ਦਾ ਮੁਕਾਬਲਾ ਅਕਾਲੀ ਦਲ ਦੇ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ ਭਾਜਪਾ ਅਤੇ ਕਾਂਗਰਸ ਦੇ ਉਮੀਦਵਾਰ ਡਾ. ਨਵਜੋਤ ਦਹੀਆ ਦੇ ਵਿਰੁੱਧ ਹੈ।
ਇਹ ਵੀ ਪੜ੍ਹੋ: ਬਸਪਾ ਉਮੀਦਵਾਰ ਸਰੂਪ ਸਿੰਗਲਾ ਦੇ ਪੁੱਤਰ ’ਤੇ ਲੱਗੇ ਕੁੱਟਮਾਰ ਦੇ ਇਲਜ਼ਾਮ, ਘਟਨਾ CCTV ’ਚ ਕੈਦ