ਜਲੰਧਰ: ਸ਼ਹਿਰ ਦੇ ਮਾਡਲ ਟਾਊਨ ਵਿਖੇ ਆਮ ਆਦਮੀ ਪਾਰਟੀ ਦੇ ਦਫ਼ਤਰ ’ਚ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਸੋਢੀ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਹੁਣ ਆਪਣੀ ਸਕੀਮਾਂ ਲਾਗੂ ਕਰ ਰਹੀ ਹੈ ਉਹ ਦਿੱਲੀ ਸਰਕਾਰ ਨੂੰ ਦੇਖ ਕੇ ਕਰ ਰਹੀ ਹੈ। ਪਰ ਪੰਜਾਬ ਸਰਕਾਰ ਕਿੰਨੀ ਵੀ ਕੋਸ਼ਿਸ਼ ਕਰਨ ਲਈ ਦਿੱਲੀ ਸਰਕਾਰ ਵਰਗੀ ਨਹੀਂ ਬਣ ਸਕਦੀ।
ਜੋ ਸ਼ਗਨ ਸਕੀਮ ਸਹੀ ਢੰਗ ਨਾਲ ਨਹੀ ਦੇ ਸਕਦੇ, ਬਾਕੀ ਸਕੀਮਾਂ ਕਿੱਥੇ ਪੂਰੀਆਂ ਕਰਨਗੇ: ਆਪ
ਉਨ੍ਹਾਂ ਕਿਹਾ ਕਿ ਸਰਕਾਰ ਨੇ ਜੋ 51,000 ਸ਼ਗਨ ਸਕੀਮ ਲਾਗੂ ਕੀਤੀ ਸੀ ਉਹ ਸਕੀਮ ਪੂਰੀ ਤਰ੍ਹਾਂ ਨਾਲ ਲੋਕਾਂ ਕੋਲ ਨਹੀਂ ਪਹੁੰਚ ਰਹੀ ਹੈ। ਇਸੇ ਦੇ ਨਾਲ ਉਨ੍ਹਾਂ ਦਾ ਕਹਿਣਾ ਹੈ ਕਿ ਜੋ ਕੋਰੋਨਾ ਦੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ 51,000 ਦੀ ਸਕੀਮ ਦਾ ਝਾਂਸਾ ਦਿੱਤਾ ਗਿਆ ਹੈ, ਉਹ ਸਰਾਸਰ ਗਲਤ ਹੈ। ਇਸੇ ਦੇ ਨਾਲ ਉਨਾਂ ਦਾ ਕਹਿਣਾ ਹੈ ਕਿ ਇਹ ਸ਼ਗਨ ਸਕੀਮ ਸਹੀ ਢੰਗ ਦੇ ਨਾਲ ਨਹੀਂ ਦੇ ਸਕਦੇ ਹੋਰ ਸਕੀਮਾਂ ਕਿੱਥੇ ਦੇਣਗੇ।
ਬੇਰੁਜ਼ਗਾਰੀ ਅਤੇ ਦਿਨੋ ਦਿਨ ਵੱਧ ਰਹੀ ਮਹਿੰਗਾਈ ਵੱਲ ਸੂਬਾ ਸਰਕਾਰ ਦਾ ਨਹੀਂ ਕੋਈ ਧਿਆਨ
ਪੰਜਾਬ ਸਰਕਾਰ ਨੇ ਜੋ ਆਪਣੇ ਮੈਨੀਫੈਸਟੋ ’ਚ ਵਾਅਦੇ ਕੀਤੇ ਸੀ ਉਨ੍ਹਾਂ ਵਿੱਚ ਸਿਰਫ਼ ਦੱਸ ਪ੍ਰਤੀਸ਼ਤ ਹੀ ਪੂਰੇ ਕੀਤੇ ਹਨ ਬਾਕੀ ਸਭ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਵਧ ਰਹੀ ਬੇਰੁਜ਼ਗਾਰੀ ਅਤੇ ਦਿਨੋ ਦਿਨ ਵੱਧ ਰਹੀ ਮਹਿੰਗਾਈ ਵੱਲ ਪੰਜਾਬ ਸਰਕਾਰ ਦਾ ਬਿਲਕੁਲ ਵੀ ਧਿਆਨ ਨਹੀਂ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਸਮਾਰਟ ਰਾਸ਼ਨ ਕਾਰਡ ਦੇ ਬਾਰੇ ਕਿਹਾ ਗਿਆ ਹੈ ਉਹ ਪਿਛਲੇ ਵਾਂਗ ਹੀ ਵਿਧਾਇਕਾਂ ਅਤੇ ਕੌਂਸਲਰਾਂ ਦੇ ਵਾਰਡਾਂ ਮੁਤਾਬਕ ਹੀ ਬਣੇ ਹਨ, ਜਿਸ ਕਾਰਨ ਕਈ ਗ਼ਰੀਬ ਲੋਕ ਇਸ ਤੋਂ ਵਾਂਝੇ ਰਹਿ ਜਾਂਦੇ ਹਨ।
ਇਹ ਵੀ ਪੜ੍ਹੋ: ਸਾਗਰ ਪਹਿਲਵਾਨ ਕਤਲ ਮਾਮਲੇ ’ਚ ਦਿੱਲੀ ਪੁਲਿਸ ਪਹੁੰਚੀ ਬਠਿੰਡਾ