ਕਪੂਰਥਲਾ: ਜਲੰਧਰ ਸੂਬੇ 'ਚ ਨਾਜਾਇਜ਼ ਹਥਿਆਰਾਂ ਨਾਲ ਹੁੰਦੀਆਂ ਵਾਰਦਾਤਾਵਾਂ 'ਚ ਗੰਨ ਹਾਊਸ ਦੀ ਸ਼ਮੂਲੀਅਤ ਦੇ ਸ਼ੱਕ ਦੇ ਚਲਦਿਆਂ ਪੁਲਿਸ ਨੇ ਹਥਿਆਰਾਂ ਦੀ ਕਾਨੂੰਨੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਕਪੂਰਥਲਾ 'ਚ ਪਿਛਲੇ ਲੰਮੇ ਸਮੇਂ ਤੋਂ ਬੰਦ ਪਏ ਇੱਕ ਗਨ ਹਾਊਸ ਦੀ ਪੁਲਿਸ ਨੇ ਉਸ ਦੇ ਮਾਲਕ ਦੀ ਨਿਗਰਾਨੀ ਹੇਠ ਗਨ ਹਾਊਸ ਦੀ ਪੜਤਾਲ ਕਰਨੀ ਸ਼ੁਰੂ ਕੀਤੀ ਹੈ। ਜਾਣਕਾਰੀ ਹਾਊਸ ਅਨੁਸਾਰ ਇਸ ਗੰਨ ਹਾਊਸ 'ਤੇ ਲਾਇਸੈਂਸ ਖ਼ਤਮ ਹੋਣ ਦੇ ਬਾਵਜੂਦ ਵੀ ਗੈਰ ਕਾਨੂੰਨੀ ਤਰੀਕੇ ਨਾਲ ਹਥਿਆਰਾਂ ਦੀ ਸਪਲਾਈ ਕਰਨ ਦੇ ਦੋਸ਼ ਹਨ।
ਜਾਂਚ ਅਧਿਕਾਰੀ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪਿਛਲੇ ਸਾਲ ਮਈ ਵਿੱਚ ਜਲੰਧਰ ਦੇ ਇੱਕ ਆਟੋਮੋਬਾਇਲ ਸ਼ੋਅ ਰੂਮ ਵਿੱਚ ਨੋਜਵਾਨ ਵੱਲੋਂ ਕੁੜੀ ਨੂੰ ਗੋਲੀ ਮਾਰ ਖ਼ੁਦਕੁਸ਼ੀ ਕਰ ਲੈਣ ਦੇ ਮਾਮਲੇ ਵਿੱਚ ਵਰਤੀ ਰਿਵਾਲਵਰ ਵੀ ਇਸੀ ਗੰਨ ਹਾਉਸ ਦੀ ਹੀ ਸੀ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਘਟਨਾ ਤੋਂ ਮਾਲਕ ਪਿਓ ਪੁੱਤ 'ਤੇ ਮਾਮਲਾ ਦਰਜ ਸੀ 'ਤੇ ਇਹ ਪੁਲਿਸ ਦੀ ਪਕੜ ਤੋਂ ਫ਼ਰਾਰ ਸਨ ਪਰ ਕੁੱਝ ਸਮਾਂ ਪਹਲਾਂ ਹੀ ਇਨ੍ਹਾਂ ਪਿਓ ਪੁੱਤ ਨੂੰ ਜਲੰਧਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਕਪੂਰਥਲਾ ਪੁਲਿਸ ਨੇ ਪ੍ਰੋਟੈਕਸ਼ਨ ਵਾਰੰਟ ਤੇ ਲਿਆ ਹੈ। ਪੁਲਿਸ ਹੁਣ ਇਨ੍ਹਾਂ ਦੀ ਹਾਜ਼ਰੀ 'ਚ ਗਨ ਹਾਊਸ ਨੂੰ ਖ਼ਾਲੀ ਕਰਵਾ ਹਥਿਆਰਾਂ ਨੂੰ ਕਬਜ਼ੇ 'ਚ ਲੈ ਉਨ੍ਹਾਂ ਦਾ ਰਿਕਾਰਡ ਖੰਗਾਲਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਸੂਬੇ 'ਚ ਨਾਜਾਆਜ਼ ਹਥਿਆਰਾਂ ਦੀ ਸਪਲਾਈ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ ਅਤੇ ਘਟਨਾਵਾਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਚੁੱਕਿਆ ਗਿਆ ਇਹ ਕਦਮ ਸ਼ਲਾਘਾਯੋਗ ਹੈ।