ETV Bharat / state

ਜੰਮੂ ਤੋਂ ਜਲੰਧਰ 'ਚ ਕਰ ਰਿਹਾ ਸੀ ਚਿੱਟੇ ਦੀ ਸਪਲਾਈ, ਪੁਲਿਸ ਨੇ ਕੀਤਾ ਕਾਬੂ - heroin recovered

ਇੱਕ ਕਿੱਲੋ ਚਾਰ ਸੋ ਗ੍ਰਾਮ ਹੈਰੋਇਨ ਸਣੇ ਇੱਕ ਨੌਜਵਾਨ ਗ੍ਰਿਫਤਾਰ। ਜੰਮੂ ਤੋਂ ਲਿਆ ਕੇ ਜਲੰਧਰ 'ਚ ਕਰਦਾ ਸੀ ਚਿੱਟੇ ਦੀ ਸਪਲਾਈ। ਪੁਲਿਸ ਨੇ ਚੈਕਿੰਗ ਦੌਰਾਨ ਕੀਤਾ ਕਾਬੂ।

ਹੈਰੋਇਨ ਸਣੇ ਇੱਕ ਨੌਜਵਾਨ ਗ੍ਰਿਫਤਾਰ
author img

By

Published : Mar 5, 2019, 11:44 AM IST

ਜਲੰਧਰ: ਪੁਲਿਸ ਨੇ ਇੱਕ ਨੌਜਵਾਨ ਨੂੰ ਇੱਕ ਕਿੱਲੋ ਚਾਰ ਸੋ ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਜੰਮੂ ਦਾ ਰਹਿਣ ਵਾਲਾ ਹੈ ਤੇ ਜਲੰਧਰ 'ਚ ਚਿੱਟੇ ਦੀ ਸਪਲਾਈ ਕਰਦਾ ਸੀ।

ਜਲੰਧਰ ਦਿਹਾਤੀ ਪੁਲਿਸ ਦੇ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਥਾਣਾ ਮਕਸੂਦਾਂ ਦੇ ਐੱਸਐੱਚਓ ਜਰਨੈਲ ਸਿੰਘ ਨੇ ਜਲੰਧਰ-ਪਠਾਨਕੋਟ ਰੋਡ ਦੇ ਨਾਲ ਹੀ ਪੈਂਦੇ ਪਿੰਡ ਰਾਏਪੁਰ ਰਸੂਲਪੁਰ ਕੋਲ ਮੁਲਜ਼ਮ ਦੀ ਆਲਟੋ ਕਾਰ ਨੂੰ ਰੋਕਿਆ ਤੇ ਉਸ ਦੀ ਤਲਾਸ਼ੀ ਲਈ। ਇਸ ਦੌਰਾਨ ਮੁਲਜ਼ਮ ਦੀ ਜੈਕਟ ਦੀ ਜੇਬ ਵਿੱਚ ਇੱਕ ਲਿਫ਼ਾਫ਼ਾ ਮਿਲਿਆ ਜਿਸ ਵਿੱਚ ਇੱਕ ਕਿਲੋ ਚਾਰ ਸੌ ਗ੍ਰਾਮ ਹੈਰੋਇਨ ਬਰਾਮਦ ਹੋਈ।

ਪੁਲਿਸ ਦੀ ਪ੍ਰੈਸ ਕਾਨਫ਼ਰੰਸ

ਪੁਲਿਸ ਮੁਤਾਬਿਕ ਫੜੇ ਗਏ ਮੁਲਜ਼ਮ ਦਾ ਨਾਂਅ ਪ੍ਰਭਜੋਤ ਸਿੰਘ ਨਿਵਾਸੀ ਆਰਐੱਸਪੁਰਾ ਜੰਮੂ ਦੇ ਰੂਪ ਵਿੱਚ ਹੋਈ ਹੈ ਅਤੇ ਉਹ ਹੈਰੋਇਨ ਜੰਮੂ ਤੋਂ ਲੈ ਕੇ ਜਲੰਧਰ ਆ ਰਿਹਾ ਸੀ। ਇਹ ਹੈਰੋਇਨ ਉਸ ਨੇ ਕਿੱਥੇ ਸਪਲਾਈ ਕਰਨੀ ਸੀ ਅਤੇ ਉਹ ਕਦੋਂ ਤੋਂ ਇਸ ਧੰਦੇ ਨਾਲ ਜੁੜਿਆ ਹੋਇਆ ਹੈ ਇਸ ਸਭ ਬਾਰੇ ਹਾਲੇ ਖ਼ੁਲਾਸਾ ਨਹੀਂ ਹੋ ਸਕਿਆ ਹੈ।

sample description
ETV Bharat Logo

Copyright © 2025 Ushodaya Enterprises Pvt. Ltd., All Rights Reserved.