ETV Bharat / state

ਫਿਲੌਰ ਪੁਲਿਸ ਨੇ ਗ਼ੈਰ-ਕਾਨੂੰਨੀ ਸੋਨਾ ਕੀਤਾ ਬਰਾਮਦ - police seize illegal gold

ਆਈਪੀਐਸ ਸੁਹੇਲ ਕਾਸੀਮ ਮੀਰ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਮਾਰਚ ਨੂੰ ਇੱਕ ਜਾਣਕਾਰੀ ਮਿਲੀ ਸੀ ਕਿ ਇੱਕ ਬੰਦੇ ਦਾ ਕਿਡਨੈਪ ਹੋਇਆ ਹੈ। ਪੁਲਿਸ ਪਾਰਟੀ ਇਸ ਬਾਰੇ ਜਾਂਚ ਪੜਤਾਲ ਕੀਤੀ ਤੇ ਪਤਾ ਲੱਗਾ ਕਿ ਇਹ ਸੋਨੇ ਦੀ ਸਮੱਗਲਿੰਗ ਦਾ ਮਾਮਲਾ ਹੈ। ਫਿਲੌਰ ਪੁਲੀਸ ਨੇ ਤਲਾਸ਼ੀ ਦੌਰਾਨ 817 ਗ੍ਰਾਮ ਗੈਰ-ਕਾਨੂੰਨੀ ਸੋਨਾ ਬਰਾਮਦ ਕੀਤਾ।

ਫਿਲੌਰ ਪੁਲਿਸ ਨੇ ਗ਼ੈਰ-ਕਾਨੂੰਨੀ ਸੋਨਾ ਕੀਤਾ ਬਰਾਮਦ

author img

By

Published : Mar 13, 2021, 5:29 PM IST

ਜਲੰਧਰ: ਕਸਬਾ ਫਿਲੌਰ ਪੁਲਿਸ ਨੇ ਫਿਲੌਰ ਵਿਖੇ ਵੱਧ ਰਹੀਆਂ ਲੁੱਟਾਂ ਖੋਹਾਂ ਅਤੇ ਚੋਰੀ ਦੇ ਮਾਮਲੇ 'ਤੇ ਨੱਥ ਪਾਉਣ ਲਈ ਪੂਰੀ ਤਰ੍ਹਾਂ ਸਖ਼ਤੀ ਕਰ ਦਿੱਤੀ। ਇਸ ਦੇ ਚੱਲਦਿਆਂ ਪੁਲਿਸ ਨੂੰ ਫਿਲੌਰ ਵਿਖੇ ਵੱਡੀ ਕਾਮਯਾਬੀ ਹਾਸਲ ਹੋਈ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਆਈਪੀਐਸ ਸੁਹੇਲ ਕਾਸੀਮ ਮੀਰ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਮਾਰਚ ਨੂੰ ਇੱਕ ਜਾਣਕਾਰੀ ਮਿਲੀ ਸੀ ਕਿ ਨਕੋਦਰ ਦੇ ਕੋਲ ਲਿੱਤਰਾਂ ਪਿੰਡ ਤੋਂ ਇੱਕ ਬੰਦੇ ਦਾ ਕਿਡਨੈਪ ਹੋਇਆ ਹੈ। ਪੁਲਿਸ ਪਾਰਟੀ ਇਸ ਬਾਰੇ ਜਾਂਚ ਪੜਤਾਲ ਕਰ ਲਈ ਸੀ ਤਾਂ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਇਹ ਸੋਨੇ ਦੀ ਸਮੱਗਲਿੰਗ ਦਾ ਮਾਮਲਾ ਹੈ।

ਸੁਹੇਲ ਕਾਸੀਮ ਮੀਰ ਨੇ ਦੱਸਿਆ ਕਿ ਦੁਬਈ ਤੋਂ ਇੱਕ ਅਮਰਜੀਤ ਨਾਂ ਦਾ ਬੰਦਾ 29 ਫਰਵਰੀ ਨੂੰ ਪੰਜਾਬ ਚੰਡੀਗੜ੍ਹ ਏਅਰਪੋਰਟ ਆਇਆ ਸੀ। ਅਮਰਜੀਤ ਆਪਣੇ ਕੋਲ ਗ਼ੈਰ-ਕਾਨੂੰਨੀ ਸੋਨਾ ਵੀ ਨਾਲ ਲੈ ਕੇ ਆਇਆ ਸੀ। ਉਸ ਨੇ ਇਹ ਸੋਨਾ ਕਿਸੇ ਦੂਜੀ ਪਾਲਟੀ ਨੂੰ ਦੇਣਾ ਸੀ ਜਦੋਂ ਉਸ ਨੇ ਇਹ ਸੋਨਾ ਨਹੀਂ ਦਿੱਤਾ ਤਾਂ ਦੂਸਰੀ ਪਾਰਟੀ ਨੇ ਉਸ ਦੇ ਹੀ ਸਾਥੀ ਨੂੰ ਕਿਡਨੈਪ ਕਰ ਲਿਆ।

ਫਿਲੌਰ ਪੁਲਿਸ ਨੇ ਗ਼ੈਰ-ਕਾਨੂੰਨੀ ਸੋਨਾ ਕੀਤਾ ਬਰਾਮਦ

ਇਹ ਵੀ ਪੜ੍ਹੋ: ਹਾਈਕੋਰਟ ਦੀ ਟਿੱਪਣੀ, ਕੋਈ ਵੀ ਵਿਧਵਾ ਜਾਇਦਾਦ ਦੀ ਪ੍ਰਾਪਤੀ ਲਈ ਚਰਿੱਤਰ ਨੂੰ ਦਾਗੀ ਨਹੀਂ ਕਰ ਸਕਦੀ

ਇਸ ਤੋਂ ਬਾਅਦ ਆਪਣੇ ਸਾਥੀ ਨੂੰ ਛੁਡਾਉਣ ਲਈ ਅਤੇ ਸੋਨਾ ਦੂਜੀ ਪਾਰਟੀ ਨੂੰ ਦੇਣ ਲਈ ਲੁਧਿਆਣੇ ਵੱਲ ਨੂੰ ਜਾ ਰਿਹਾ ਸੀ। ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਉਸ ਵਿਅਕਤੀ ਨੂੰ ਉਸ ਦੀ ਕਾਰ ਸਾਹਿਤ ਫਾਟਕ ਦੇ ਕੋਲ ਫੜਿਆ ਅਤੇ ਪੁਲੀਸ ਨੇ ਇਸ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ ਗੈਰ-ਕਾਨੂੰਨੀ ਸੋਨਾ 817 ਗ੍ਰਾਮ ਬਰਾਮਦ ਹੋਇਆ।

ਇਸ ਦੀ ਮਾਰਕੀਟ ਦੀ ਕੀਮਤ ਤਕਰੀਬਨ 40 ਲੱਖ ਰੁਪਏ ਦੇ ਕਰੀਬ ਹੈ। ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.