ਜਲੰਧਰ : ਬੀਤੇ ਕੁਝ ਦਿਨਾਂ ਤੋਂ ਬਿਜਲੀ ਸੰਕਟ ਦੇ ਦੌਰਾਨ ਲਗਾਤਾਰ ਹੀ ਬਿਜਲੀ ਵਿਭਾਗ ਵੱਲੋਂ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ ਅਤੇ ਕਿਸਾਨਾਂ ਵੱਲੋਂ ਇਨ੍ਹਾਂ ਕੱਟਾਂ ਨੂੰ ਲਗਾਏ ਜਾਣ ਦੇ ਖਿਲਾਫ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਜਿਸ ਤੋਂ ਬਾਅਦ ਪਿੰਡ ਢੰਕ ਮਜ਼ਾਰਾ ਦੇ ਕਿਸਾਨਾਂ ਨੇ ਮੁਕੰਦਪੁਰ ਦੇ ਬਿਜਲੀ ਦਫਤਰ ਦੇ ਬਾਹਰ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ।
ਜਿਸ ਤੋਂ ਬਾਅਦ ਜੇ.ਈ ਬਲਬੀਰ ਸਿੰਘ ਵੱਲੋਂ ਉੱਥੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਭੇਜ ਕੇ ਪਿੰਡ ਢੱਕ ਮਜਾਰਾ ਦੇ ਕਿਸਾਨਾਂ ਦੀਆਂ ਮੋਟਰਾਂ ਦੇ ਕੁਨੈਕਸ਼ਨਾਂ ਨੂੰ ਅੱਪਰਾ ਦੇ ਬਿਜਲੀ ਘਰ ਦੇ ਨਾਲ ਜੋੜ ਕੇ ਉਨ੍ਹਾਂ ਦੀਆਂ ਮੋਟਰਾਂ ਨੂੰ ਚਾਲੂ ਕਰਵਾ ਦਿੱਤਾ ਗਿਆ। ਲੇਕਿਨ ਇਸ ਤੋਂ ਬਾਅਦ ਪਿੰਡ ਜਲਪੁਰ ਅਤੇ ਲਸਾੜਾ ਦੇ ਪਿੰਡਾਂ ਦੀ ਸਪਲਾਈ ਖ਼ਰਾਬ ਹੋ ਗਈ। ਜਿਸ ਨੂੰ ਲੈ ਕੇ ਪਿੰਡ ਜਲਪੁਰ ਅਤੇ ਲਸਾੜਾ ਦੇ ਪਿੰਡ ਵਾਸੀਆਂ ਨੇ ਬਿਜਲੀ ਦੀ ਸਮੱਸਿਆ ਨੂੰ ਲੈ ਕੇ ਕਿਸਾਨ ਭੜਕ ਗਏ ਅਤੇ ਉਨ੍ਹਾਂ ਨੇ ਜੇ.ਈ ਬਲਵੀਰ ਸਿੰਘ ਤੇ ਆਰੋਪ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਉਨ੍ਹਾਂ ਨੇ ਪੈਸੇ ਲੈ ਕੇ ਪਿੰਡ ਢੱਕ ਮਜਾਰਾ ਵਿਖੇ ਕੰਮ ਕਰਵਾਇਆ ਹੈ ਅਤੇ ਹੁਣ ਉਨ੍ਹਾਂ ਦੀਆਂ ਚੱਲ ਰਹੀਆਂ ਮੋਟਰਾਂ ਵੀ ਪੂਰੀ ਤਰ੍ਹਾਂ ਬੰਦ ਹੋ ਚੁੱਕੀਆਂ ਹਨ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਮੁਕੰਦਪੁਰ ਬਿਜਲੀ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਦੇ ਦਿੱਤਾ।
ਇਸ ਸੰਬੰਧ ਵਿਚ ਜਦੋਂ ਮਕੰਦਪੁਰ ਬਿਜਲੀ ਦਫਤਰ ਦੇ ਜੇ.ਈ ਬਲਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਲਿਖਤੀ ਰੂਪ ਵਿੱਚ ਪਿਆ ਹੈ ਕਿ ਉਨ੍ਹਾਂ ਨੇ ਇਹ ਜੋ ਕੰਮ ਕੀਤਾ ਹੈ ਉਹ ਉੱਚ ਅਧਿਕਾਰੀਆਂ ਦੇ ਆਦੇਸ਼ ਦੇ ਅਨੁਸਾਰ ਕੀਤਾ ਹੈ। ਉਨ੍ਹਾਂ ਉੱਤੇ ਜੋ ਪੈਸੇ ਲੈ ਕੇ ਕੰਮ ਕਰਵਾਉਣ ਦੇ ਗੱਲਾਂ ਕੀਤੀਆਂ ਜਾ ਰਹੀਆਂ ਹਨ ਉਹ ਬੇਬੁਨਿਆਦ ਦੀਆਂ ਗੱਲਾਂ ਹਨ।
ਇਹ ਵੀ ਪੜ੍ਹੋ:2022 ਲਈ ਸੁਖਬੀਰ ਬਾਦਲ ਦਾ ਇੱਕ ਹੋਰ ਵੱਡਾ ਚੋਣ ਵਾਅਦਾ, ਕਿਸਾਨੀ ਅੰਦੋਲਨ ਦੇ ਸ਼ਹੀਦਾਂ ਲਈ ਕੀਤਾ ਇਹ ਐਲਾਨ
ਇਸ ਸਬੰਧ ਵਿਚ ਜਦੋਂ ਪਿੰਡ ਢੱਕ ਮਜਾਰਾ ਦੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਕਿਹਾ ਕਿ ਮੁਕੰਦਪੁਰ ਬਿਜਲੀ ਵਿਭਾਗ ਵਿਖੇ ਮੋਟਰਾਂ ਦਾ ਕਾਫੀ ਲੋਡ ਪੈ ਰਿਹਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਸਪਲਾਈ ਪਿੰਡ ਅੱਪਰਾ ਦੇ ਬਿਜਲੀ ਘਰ ਵਿਖੇ ਉਨ੍ਹਾਂ ਨੂੰ ਦਵਾਈ ਹੈ ਅਤੇ ਜੋ ਪੈਸੇ ਦੇ ਲੈਣ ਦੇਣ ਦੀ ਗੱਲ ਹੈ ਉਹ ਬਿਲਕੁਲ ਹੀ ਗਲਤ ਹੈ ਉਨ੍ਹਾਂ ਨੇ ਕਿਸੇ ਵੀ ਜੇ ਈ ਨੂੰ ਕੋਈ ਪੈਸੇ ਨਹੀਂ ਦਿੱਤੇ।