ਜਲੰਧਰ: ਫਿਲੌਰ ਦੀ ਤੇਹਿੰਗ ਚੁੰਗੀ (Phillaur's Tehing Chungi) ਨੇੜੋ ਲੋਕਾਂ ਨੇ 2 ਚੋਰੀ ਕਰਨ ਵਾਲੇ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਦੀ ਛਿੱਤਰ ਪ੍ਰੇਡ ਕੀਤੀ ਹੈ। ਇਸ ਮੌਕੇ ਮੌਕੇ ‘ਤੇ ਮੌਜੂਦ ਲੋਕਾਂ ਨੇ ਮੁਲਜ਼ਮਾਂ ਦਾ ਜਮ ਕੇ ਕੁਟਾਪਾ ਚਾੜਿਆ ਹੈ। ਜਿਸ ਤੋਂ ਬਾਅਦ ਦੋਵੇਂ ਮੁਲਜ਼ਮਾਂ ਨੂੰ ਪੁਲਿਸ (Police) ਦੇ ਹਵਾਲੇ ਕਰ ਦਿੱਤਾ। ਮੀਡੀਆ ਨਾਲ ਗੱਲਬਾਤ ਦੌਰਾਨ ਪਿੰਡ ਨਗਰ ਦੇ ਰਾਜ ਕੁਮਾਰ ਨੇ ਦੱਸਿਆ ਕਿ ਉਹ ਪਿੰਡ ਨਗਰ ਵਿੱਚ ਇਲੈਕਟ੍ਰੋਨਿਕਸ ਦੀ ਦੁਕਾਨ (Electronics shop in village town) ਚਲਾਉਦਾ ਹੈ ਅਤੇ ਇਹ ਦੋਵਾਂ ਚੋਰਾਂ ਨੇ ਉਸ ਦੀ ਦੁਕਾਨ ਦੇ ਗੱਲੇ ਵਿੱਚੋਂ 18 ਹਜ਼ਾਰ ਰੁਪਏ ਚੋਰੀ ਕੀਤੀ ਹੈ।
ਦੁਕਾਨਦਾਰ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਦੀਆਂ ਦੁਕਾਨ ਵਿੱਚ ਦਾਖਲ ਹੁੰਦੇ ਅਤੇ ਦੁਕਾਨ ਵਿੱਚੋਂ ਚੋਰੀ ਕਰਦਿਆਂ ਦੀਆਂ ਤਸਵੀਰਾਂ ਦੁਕਾਨ ਵਿੱਚ ਲੱਗੇ ਸੀ.ਸੀ.ਟੀ.ਵੀ. ਵਿੱਚ ਕੈਦ ਹੋਈਆਂ ਹਨ। ਜਿਸ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਕੁਟਾਪਾ ਚਾੜਿਆ ਗਿਆ। ਜਦੋਂ ਪੁਲਿਸ ਨੌਜਵਾਨਾਂ ਨੂੰ ਥਾਣੇ ਲੈਕੇ ਗਈ ਤਾਂ ਉਸ ਤੋਂ ਬਾਅਦ ਸਿਵਲ ਹਸਪਤਾਲ ਫਿਲੌਰ ਤੋਂ ਮੈਡੀਕਲ (Medical from Civil Hospital Phillaur) ਕਰਵਾਉਣ ਪਹੁੰਚੀ ਤਾਂ ਮੌਕੇ ਤੋਂ ਇੱਕ ਨੌਜਵਾਨ ਪੁਲਿਸ ਦੀ ਪਕੜ ‘ਚੋਂ ਭੱਜ ਗਿਆ ਅਤੇ ਉਸ ਨੇ ਗੜਾ ਰੋਡ ‘ਤੇ ਇੱਕ ਘਰ ਵਿੱਚ ਦਾਖਲ ਹੋ ਕੇ ਕੱਪੜੇ ਬਦਲੇ ਅਤੇ ਘਰ ਵਿੱਚ 10,000 ਰੁਪਏ ਦੀ ਚੋਰੀ ਨੂੰ ਅੰਜਾਮ ਦਿੱਤਾ। ਜਿਨ੍ਹਾਂ ਨੂੰ ਫਿਰ ਲੋਕਾਂ ਨੇ ਫੜਕੇ ਪੁਲਿਸ ਹਵਾਲੇ ਕਰ ਦਿੱਤਾ।
ਉੱਥੇ ਹੀ ਥਾਣਾ ਫਿਲੌਰ ਵਿਖੇ ਪਹੁੰਚੇ ਸੰਧੂ ਐਲਮੀਨੀਅਮ ਅਕਲਪੁਰ ਰੋਡ ਦੇ ਮਾਲਕ ਸਟੀਫਨ ਸੰਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਫੜੇ ਉਕਤ ਵਿਅਕਤੀਆਂ ਨੇ ਹੀ ਉਸ ਦੀ ਦੁਕਾਨ ਵਿੱਚ 20 ਹਜ਼ਾਰ ਰੁਪਏ ਦੀ ਚੋਰੀ ਕੀਤੀ ਹੈ। ਜਿਨ੍ਹਾਂ ਦੀ ਬਿਨ੍ਹਾਂ ਨੰਬਰੀ ਜੂਪੀਟਰ ਸਕੂਟਰੀ ਵੀ ਕੈਮਰੇ ਵਿੱਚ ਕੈਦ ਹੈ। ਉੱਥੇ ਹੀ ਇੱਕ ਮਹਿਲਾ ਸ਼ਿੰਦੋ ਪਤਨੀ ਪ੍ਰਤੀਮ ਰਾਮ ਵਾਸੀ ਅਕਲਪੁਰ ਰੋਡ ਪਹੁੰਚ ਗਈ ਅਤੇ ਪੁਲਿਸ ਨੂੰ ਦੱਸਿਆ ਕਿ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਲੈ ਗਏ ਸਨ। ਉਸੇ ਸਮੇਂ ਇੱਕ ਰਾਕੇਸ਼ ਕੁਮਾਰ ਨਾਮ ਦਾ ਨੌਜਵਾਨ ਮੌਕੇ ‘ਤੇ ਪਹੁੰਚਿਆਂ ਜਿਸ ਨੇ ਮੁਲਜ਼ਮ ‘ਤੇ ਉਸ ਦਾ ਮੋਟਰਸਾਈਕਲ ਚੋਰੀ ਕਰਨ ਦਾ ਇਲਜ਼ਾਮ ਲਗਾਇਆ।
ਇਹ ਵੀ ਪੜ੍ਹੋ: ਕੈਨੇਡਾ ਤੋਂ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ